9 ਮਹੀਨੇ ਦੀ ਬੱਚੀ ਦੀ ਖੁਰਾਕ ਸੁਣ ਕੇ ਦੰਗ ਰਹਿ ਜਾਓਗੇ ਤੁਸੀਂ

0
116

2015_2image_11_49_004900980199-llਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲੇ ਦੇ ਕਾਂਧਲਾ ਵਿਚ ਇਕ 9 ਮਹੀਨੇ ਦੀ ਬੱਚੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਸ ਦੀ ਖੁਰਾਕ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਇਸ ਬੱਚੀ ਦੀ ਖੁਰਾਕ ਤਿੰਨ ਰੋਟੀਆਂ ਅਤੇ ਦੁੱਧ ਹੈ। ਇਸ ਬੱਚੀ ਦਾ ਵਜ਼ਨ 20 ਕਿਲੋਗ੍ਰਾਮ ਹੈ। ਬੱਚੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਡਾਕਟਰ ਇਸ ਨੂੰ ਖਤਰਨਾਕ ਬੀਮਾਰੀ ਦੱਸ ਰਹੇ ਹਨ। 

ਕਾਂਧਲਾ ਦੇ ਮੁੱਹਲਾ ਨਵੀਂ ਬਸਤੀ ਵਾਸੀ ਸ਼ਬਾਨਾ ਆਪਣੇ ਪਤੀ ਅਤੇ 9 ਮਹੀਨੇ ਦੀ ਬੱਚੀ ਨਾਲ ਇੱਥੇ ਆਈ ਸੀ। ਬੁੱਧਵਾਰ ਨੂੰ ਪੂਰੇ ਮੁੱਹਲੇ ਵਿਚ ਇਹ ਗੱਲ ਫੈਲ ਗਈ ਕਿ 9 ਮਹੀਨੇ ਦੀ ਦੁੱਧ ਪੀਦੀ ਬੱਚੀ ਨਾਸ਼ਤਾ ਕਰਨ ਤੋਂ ਬਾਅਦ ਦੋ ਤੋਂ ਤਿੰਨ ਰੋਟੀਆਂ ਵੀ ਖਾ ਜਾਂਦੀ ਹੈ।
ਇਸ ਬੱਚੀ ਨੂੰ ਡਾਕਟਰਾਂ ਨੂੰ ਦਿਖਾਇਆ ਗਿਆ ਪਰ ਆਰਾਮ ਨਹੀਂ ਮਿਲਿਆ। ਜ਼ਿਲਾ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ 9 ਮਹੀਨੇ ਦੇ ਸਿਹਤਮੰਦ ਬੱਚੇ ਦਾ ਵਜ਼ਨ 8 ਤੋਂ 10 ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਇਸ ਤੋਂ ਵਧ ਵਜ਼ਨ ਸਿਹਤ ਲਈ ਠੀਕ ਨਹੀਂ ਹੈ। ਇਸ ਬੱਚੀ ਨੂੰ ਕਵਾਸੀਪੋਰਕਰ ਬੀਮਾਰੀ ਹੋ ਸਕਦੀ ਹੈ। ਇਸ ਬੀਮਾਰੀ ਕਾਰਨ ਬੱਚੇ ਦੀ ਭੁੱਖ ਵਧ ਜਾਂਦੀ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਸ ਬੱਚੀ ਦੀ ਵੱਡੀ ਭੈਣ ਵੀ ਇਸ ਵਾਂਗ ਹੀ ਸੀ। ਉਸ ਨੂੰ ਕਈ ਡਾਕਟਰਾਂ ਤੋਂ ਦਿਖਾਇਆ ਗਿਆ ਪਰ ਆਰਾਮ ਨਹੀਂ ਮਿਲਿਆ ਅਤੇ ਡੇਢ ਸਾਲ ਦੀ ਉਮਰ ‘ਚ ਉਸ ਨੇ ਦਮ ਤੋੜ ਦਿੱਤਾ ਸੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।