1947 ਤੋਂ ਬਾਅਦ

[dropcap]ਸੰਨ[/dropcap] 1947 ਵੇਲੇ ਜਦੋਂ ਪਾਕਿਸਤਾਨ ਹੋਂਦ ਵਿੱਚ ਆਇਆ ਲੱਖਾਂ ਸਿੱਖ ਹਿੰਦੂ ਪਰਿਵਾਰ ਜੋ ਪਛੱਮ ਪੰਜਾਬ (ਪਾਕਿਸਤਾਨ) ਵਿੱਚ ਵੱਸਦੇ ਸਨ । ਓੁਹਨਾਂ ਲਈ ਬਹੁਤ ਭਾਰੀ ਮੁਸੀਬਤ ਦੀ ਘੜੀ ਸੀ ਮਾਲ ਡੰਗਰ ਆਦਿ ਨਾਲ ਭਰੇ ਘਰ ਛੱਡ ਕੇ ਕਿੱਧਰੇ ਹੋਰ ਜਾਣਾ । ਅਜਿਹੀ ਦੁੱਖਾਂ ਦੀ ਦਾਸਤਾਨ ਮੇਰੇ ਪੁਰਖਿਆਂ ਨਾਲ ਵਾਪਰੀ ਕੀ ਪਿੰਡ ਨੂਰਸਰ (ਬਹਾਵਲਪੁਰ) ਨੂੰ ਛੱਡ ਕੇ ਸਾਡੇ ਪਰਿਵਾਰ ਨੂੰ ਇਥੇ ਆਉਣਾ ਪਿਆ । ਸਰਕਾਰ ਲਈ ਵੀ ਹੋਰ ਔਖਾ ਕੰਮ ਸੀ ਕੀ ਸਾਰੇ ਪਰਿਵਾਰ ਨੂੰ ਜ਼ਮੀਨ ਦੇ ਕੇ ਸੈੱਟ ਕਰਨਾ । ਹੁਣ ਜੋ ਵਸਨੀਕ ਇਸ ਪਿੰਡ ਵਿੱਚ ਰਹਿ ਰਹੇ ਹਨ ਓੁਹ 99% ਪਾਕਿਸਤਾਨ ਤੋਂ ਆਏ ਹਨ । ਇਸ ਪਿੰਡ ਦੇ ਵਸਨੀਕ ਨੂਰਸਰ (ਬਹਾਵਲਪੁਰ) ਜਹਾਗੀਰ, ਚੱਕ 290, ਚੱਕ 286, ਚੱਕ 288, ਚੱਕ 284 (ਲਾਇਲਪੁਰ) ਲਲਿਆਣੀ ਜੌਣੇਕੇ ਤਹਿਸੀਲ ਕਸੂਰ ਜਿਲ੍ਹਾ ਲਾਹੌਰ ਤੋਂ ਆਏ ਸਨ । 1950 ਵਿੱਚ ਇਹ ਸਾਰੇ ਪਰਿਵਾਰ ਇਥੇ ਸੈੱਟ ਹੋ ਗਏ ਸਨ । ਇਹਨਾਂ ਲੋਕਾਂ ਨੂੰ ਪਾਕਿਸਤਾਨ ਦੇ ਮੁਕਾਬਲੇ ਜ਼ਮੀਨਾ ਘੱਟ ਮਿਲੀਆਂ । ਖਾਸ ਕਰਕੇ ਬਹਾਵਲਪੁਰੀਆ ਪਰਿਵਾਰਾ ਨੂੰ ਤਾਂ 40% ਜ਼ਮੀਨਾ ਹੀ ਮਿਲੀਆਂ । ਇਹ ਲੋਕ ਪਾਕਿਸਤਾਨ ‘ਚ ਮਾਮਲਾ ਨਾ ਭਰਨ ਕਰਕੇ ਜ਼ਮੀਨਾ ਨੂੰ ਬਾਰਾਨੀ ਸਾਬਤ ਕਰਦੇ ਸਨ ਤਾਂ ਕੀ ਮਾਮਲੇ ਦੇ ਖਰਚੇ ਤੋਂ ਸਰਕਾਰ ਕੋਲੋਂ ਬਚਿਆ ਜਾਏ । ਇਸ ਕਰਕੇ ਜ਼ਮੀਨ ਬਾਰਾਨੀ ਸ਼ੋਅ ਹੋਣ ਕਾਰਣ ਇਥੇ ਜ਼ਮੀਨਾ ਘੱਟ ਮਿਲੀਆਂ । ਖ਼ਾਸ ਕਰਕੇ ਬਹਾਵਲਪੁਰੀਆ ਪਰਿਵਾਰਾ ਨੂੰ ਤਾਂ 40% ਜ਼ਮੀਨਾਂ ਹੀ ਮਿਲੀਆਂ । ਇਹ ਲੋਕ ਪਾਕਿਸਤਾਨ ‘ਚ ਮਾਮਲਾ ਨਾ ਭਰਨ ਕਰਕੇ ਜ਼ਮੀਨਾ ਨੂੰ ਬਰਾਨੀ ਸਾਬਤ ਕਰਦੇ ਸਨ ਤਾਂ ਕੀ ਮਾਮਲੇ ਦੇ ਖਰਚੇ ਤੋਂ ਸਰਕਾਰ ਕੋਲੋ ਬਚਿਆ ਜਾਏ । ਇਸ ਕਰਕੇ ਜ਼ਮੀਨ ਬਰਾਨੀ ਸ਼ੋਅ ਹੋਣ ਕਾਰਨ ਇਥੇ ਜ਼ਮੀਨ ਘੱਟ ਮਿਲੀ । 1950 ਦੇ ਦਹਾਕੇ ‘ਚ ਪਾਣੀ ਦੀ ਬਹੁਤ ਘਾਟ ਸੀ । ਧਰਤੀ ਹੇਠਲਾ ਪਾਣੀ ਤਕਰੀਬਨ 100 ਫੁੱਟ ਦੀ ਦੂਰੀ ਤੇ ਸੀ । ਜ਼ਮੀਨਾ ਵੀ 70% ਬਰਾਨੀ ਵਾਂਗ ਹੀ ਸੀ । ਫਿਰ ਇਥੋਂ ਦੇ ਲੋਕਾਂ ਨੇ ਭਾਰੀ ਮਿਹਨਤ ਕਰਕੇ ਜ਼ਮੀਨਾਂ ਨੂੰ ਆਬਾਦ ਕੀਤਾ । ਲੋਕਾਂ ਦਾ ਆਪਸੀ ਪਿਆਰ , ਮਿਲਵਰਤਨ ਬਹੁਤ ਸੀ । ਬਜ਼ੁਰਗ ਦੱਸਦੇ ਹਨ ਕਿ ਕਦੇ ਪਿੰਡ ‘ਚ ਕੋਈ ਲੜਾਈ ਨਹੀਂ ਹੋਈ ਸੀ ਨਾ ਹੀ ਕਦੇ ਪੁਲਿਸ ਆਈ ਸੀ । ਪਿੰਡ ਦਾ ਨੰਬਰਦਾਰ ਤੇ ਸਭ ਤੋਂ ਪਹਿਲਾ ਸਰਪੰਚ ਸਵ.ਸ: ਇੰਦਰ ਸਿੰਘ ਬਹੁਤ ਹੀ ਸੂਝਵਾਨ ਤੇ ਜੁਅਰਤ ਵਾਲਾ ਇਨਸਾਨ ਸੀ । ਸਾਰੇ ਪਿੰਡ ‘ਚ ਓੁਸਦਾ ਦਬਕਾ ਕਇਮ ਸੀ ਤੇ ਪੁਲਿਸ ਵਾਲੇ ਵੀ ਓੁਸਦੀ ਇਜਾਜ਼ਤ ਤੋਂ ਬਿਨਾ ਪਿੰਡ ਵਿੱਚ ਕਦੇ ਦਾਖਲ ਨਹੀਂ ਹੋਏ ਸਨ । ਇਸ ਤੋਂ ਇਲਾਵਾ ਸਵ.ਸ: ਬਚਿੱਤਰ ਸਿੰਘ ਸਿੱਧੂ ਤਹਿਸੀਲਦਾਰ ਜੋ ਬਹਾਵਲਪੁਰੀਆ ਪਰਿਵਾਰ ਨਾਲ ਸਬੰਦ ਰੱਖਦੇ ਸਨ ਓੁਹਨਾ ਨੇ ਵੀ ਪਿੰਡ ਵਾਲਿਆਂ ਨੂੰ ਬਹੁਤ ਸਹਿਯੋਗ ਦਿੱਤਾ । ਪਿੰਡ ਦੇ ਚੌਕੀਦਾਰ ਸੇਵਾ ਸਿੰਘ ਬਹੁਤ ਹੀ ਸਿੱਦਕ ਤੇ ਧੀਰਜ ਵਾਲੇ ਇਨਸਾਨ ਸਨ । ਓਹ ਹਮੇਸ਼ਾ ਪਿੰਡ ਵਾਲਿਆ ਦਾ ਹੀ ਸਾਥ ਦਿੰਦੇ । ਇਕ ਵਾਰ ਦੀ ਗੱਲ ਹੈ ਪੁਲਸ ਦਲੀਪ ਸਿੰਘ ਨੂੰ ਫੜਨ ਆ ਗਈ ।  ਚੌਕੀਦਾਰ ਸੇਵਾ ਸਿੰਘ ਵੀ ਪੁਲਸ ਦੇ ਨਾਲ ਸੀ । ਜਦੋਂ ਓੁਹ ਦਲੀਪ ਸਿੰਘ ਦੇ ਘਰ ਗਈ ਅੱਗੋ ਦਲੀਪ ਸਿੰਘ ਮਿਲ ਗਿਆ ਚੌਕੀਦਾਰ ਦਲੀਪ ਸਿੰਘ ਨੂੰ ਸੰਬੋਧਨ ਕਰਕੇ ਕਹਿੰਦਾ ” ਪ੍ਰਤਾਪ ਸਿਆਂ ਦਲੀਪ ਸਿੰਘ ਕਿਥੇ ਹੈ ?” ਅੱਗੋ ਦਲੀਪ ਸਿੰਘ ਕਹਿੰਦਾ “ਮੈਨੂੰ ਤਾਂ ਨਹੀਂ ਪਤਾ ਬਾਹਰ ਹੋਵੇਗਾ ਕਿਧਰੇ ” ਐਨੇ ਚਿਰ ਨੂੰ ਪੁਲਸ ਘਰੋ ਨਿਕਲ ਗਈ ਤੇ ਦਲੀਪ ਸਿੰਘ ਘਰੋਂ ਭੱਜ ਗਿਆ । ਕਹਿਣ ਤੋਂ ਭਾਵ ਕੀ ਓੁਸਨੇ ਦਲੀਪ ਸਿੰਘ ਨੂੰ ਬਚਾ ਲਿਆ । ਸੇਵਾ ਸਿੰਘ ਦੀ ਮੋਤ ਤੋਂ ਬਾਅਦ ਓੁਸਦੇ ਲੜਕੇ ਸ਼ਾਮ ਸਿੰਘ ਨੇ ਵੀ ਆਪਣੇ ਪਿਤਾ ਵਾਂਗ ਪਿੰਡ ਦੀ ਸੇਵਾ ਕੀਤੀ । ਫਿਰ ਪਿੰਡ ‘ਚ ਪੰਚਾਇਤੀ ਰਾਜ ਸ਼ੁਰੂ ਹੋਇਆ ।

  • 1952 ਤੋਂ 1964 ਤੱਕ ਸ: ਇੰਦਰ ਸਿੰਘ ਸਰਪੰਚ ਰਹੇ ।
  • 1964 ਤੋਂ 1969 ਤੱਕ ਸ: ਦਿਆਲ ਸਿੰਘ ਸਰਪੰਚ ਰਹੇ ।
  • 1969 ਤੋਂ 1974 ਤੱਕ ਸ: ਇੰਦਰ ਸਿੰਘ ਸਰਪੰਚ ਰਹੇ ।
  • 1974 ਤੋਂ 1979 ਤੱਕ ਸ: ਸਲਵੰਤ ਸਿੰਘ ਸਰਪੰਚ ਰਹੇ ।
  • 1979 ਤੋਂ 1984 ਤੱਕ ਸ: ਸਰਦੂਲ ਸਿੰਘ ਸਰਪੰਚ ਰਹੇ ।
  • 1984 ਤੋਂ 1993 ਤੱਕ ਸ: ਗੁਰਬਚਨ ਸਿੰਘ ਸਰਪੰਚ ਰਹੇ ।
  • 1993 ਤੋਂ 1998 ਤੱਕ ਸ: ਹਰਜਿੰਦਰ ਸਿੰਘ ਸਰਪੰਚ ਰਹੇ ।
  • 1998 ਤੋਂ 2003 ਤੱਕ ਸ਼੍ਰੀਮਤੀ ਬਲਵੀਰੋ ਬਾਈ ਸਰਪੰਚ ਰਹੇ ।
  • 2003 ਤੋਂ 2008 ਤੱਕ ਸ: ਰਣਜੀਤ ਸਿੰਘ ਸਰਪੰਚ ਰਹੇ ।
  • 2008 ਤੋਂ 2013 ਤੱਕ ਸ: ਸੁਖਦੇਵ ਸਿੰਘ ਸਰਪੰਚ ਰਹੇ ।

ਹੁਣ ਸ਼੍ਰੀਮਤੀ ਨਵਜੀਤ ਕੌਰ ਪਿੰਡ ਬੁਰਜ ਸਿੱਧਵਾਂ ਦੇ ਸਰਪੰਚ ਹਨ । ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਬਾਦਲ ਇਥੋਂ 25 ਕਿਲੋਮੀਟਰ ਦੀ ਦੂਰੀ ਤੇ ਹੈ । ਸਾਰਾ ਪਿੰਡ ਅਕਾਲੀ ਹੋਣ ਕਰਕੇ ਅਕਸਰ ਹੀ ਸ: ਪ੍ਰਕਾਸ਼ ਸਿੰਘ ਬਾਦਲ ਇਥੋਂ ਦੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਦੇ ਹਨ । ਇਹਨਾ ਤੋਂ ਬਾਅਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਕਾਰਜਕਾਰੀ ਮੈਂਬਰ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਹਰ ਵਕਤ ਪਿੰਡ ਵਾਲਿਆਂ ਨਾਲ ਤਾਲਮੇਲ ਰੱਖਦੇ ਹਨ । ਜਦੋਂ ਪਿੰਡ ਵਾਸੀਆ ਨੂੰ ਕੋਈ ਪ੍ਰੇਸ਼ਾਨੀ ਹੋਵੇ ਤਾਂ ਓੁਹ ਤੁਰੰਤ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਕੋਲ ਜਾਂਦੇ ਹਨ ਤਾਂ ਜਥੇਦਾਰ ਵੀ ਤੁਰੰਤ ਓੁਹਨਾ ਦੀ ਪ੍ਰੇਸ਼ਾਨੀ ਦੂਰ ਕਰ ਦਿੰਦੇ ਹਨ । ਇਸ ਤੋਂ ਇਲਾਵਾ ਸ: ਗੁਰਚਰਨ ਸਿੰਘ ਡੱਬਵਾਲੀ ਢਾਬ ਓ.ਐੱਸ.ਡੀ ਮੁੱਖ ਮੰਤਰੀ ਪੰਜਾਬ ਵੀ ਰਾਜਨੀਤਕ ਕੰਮਾਂ ‘ਚ ਪਿੰਡ ਵਾਸੀਆਂ ਨੂੰ ਬਹੁਤ ਸਹਿਯੋਗ ਦਿੰਦੇ ਹਨ । ਇਹਨਾ ਸਾਰਿਆਂ ਦੀਆਂ ਕੋਸ਼ਿਸ ਸਦਕਾ ਤੇ ਪਿੰਡ ਵਾਲਿਆ ਦੀ ਮਿਹਨਤ ਸਦਕਾ ਇਥੋਂ ਦੇ ਲੋਕ ਚੰਗਾ ਜੀਵਨ ਬਸਰ ਰਹੇ ਹਨ । ਇਸ ਪਿੰਡ ਦਾ ਰਕਬਾ 4107 ਏਕੜ ਹੈ । ਇਸਦੀ ਹੱਦ ਕਰਮਗੜ, ਪਿੰਡ ਮਲੋਟ, ਛਾਪਿਆਂ ਵਾਲੀ, ਕੋਲਿਆਂ ਵਾਲੀ, ਸ਼ਾਮ ਖ਼ੇੜਾ, ਡੱਬਵਾਲੀ ਢਾਬ ਇਹਨਾ ਪਿੰਡਾਂ ਨਾਲ ਲਗਦੀ ਹੈ । ਪਿੰਡ ‘ਚ 800 ਘਰ ਹਾਂ ਇਸਦੀ ਆਬਾਦੀ 5200 ਹੈ, ਵੋਟਾਂ ਦੀ ਗਿਣਤੀ 3480 ਹੈ ।                                                                                                                                                                                                                              ਪਿੰਡ ਦੀਆਂ ਹੋਰ ਮਹਾਨ ਸਖਸ਼ੀਅਤਾਂ ਹਨ ਜਿੰਨਾ ਦੇ ਪਿੰਡ ਤੋਂ ਬਾਹਰ ਚੰਗੇ ਬਿਜਨਸ ਹਨ । ਸ: ਹਰਬੰਸ ਸਿੰਘ ਜੋਸਨ ਚੰਡੀਗੜ ‘ਚ ਪਾਈਨਰ ਪੈਸਟੀਸਾਈਡ ਕੀੜੇ ਮਾਰ ਦਵਾਈਆਂ ਦੀ ਕੰਪਨੀ ਚਲਾ ਰਹੇ ਹਨ । ਸ: ਸੰਦੀਪ ਸਿੰਘ ਜੋਸਨ ਦਿੱਲੀ ਵਿਖੇ ਹਿੰਦੋਸਤਾਨ ਪਟਰੋਲੀਅਮ ਗੈਸ (LPG) ਕਮਰਸ਼ੀਅਲ ਰਿਜ਼ਨਲ ਮੈਨੇਜਰ ਨੋਰਥ ਜੋਨ ਦੇ ਹਨ । ਸ: ਪ੍ਰਭਜੋਤ ਸਿੱਧੂ ਲਖਨਾਊ ਵਿਖੇ ALLPA (India) Pharmaceutical ਅਲਪਾ ਮੈਡੀਸਨ ਦਵਾਈਆਂ ਦੀ ਕੰਪਨੀ ਚਲਾ ਰਹੇ ਹਨ । ਓੁਹਨਾ ਦਾ ਬਿਜਨਸ ਪੂਰੇ ਯੂ.ਪੀ. ਵਿਚ ਹੈ । 

ਨੇ ਆਪਣੀ ਗੱਲ ਸ਼ੇਅਰ ਕੀਤੀ ।