1947 ਤੋਂ ਪਹਿਲਾਂ

[dropcap]ਸੂਰਜ[/dropcap] ਗੈਸਾਂ ਦਾ ਗੋਲਾ ਹੈ ਲਗਪਗ 4.54 ਬਿਲੀਅਨ ਸਾਲ ਪਹਿਲਾਂ ਸੂਰਜ ਨਾਲੋ ਇਕ ਛੋਟਾ ਜਿਹਾ ਗੈਸਾਂ ਦਾ ਗੋਲਾ ਟੁੱਟਿਆ ਜੋ ਕਰੋੜਾਂ ਸਾਲਾਂ ਬਾਅਦ ਇਹ ਗੋਲਾ ਠੰਡਾ ਹੋਇਆ । ਇਸ ਗੋਲੇ ਨਾਲ ਧਰਤੀ ਬਣੀ । ਜਦੋਂ ਧਰਤੀ ਠੰਡੀ ਹੋਈ ਤਾਂ ਇਸ ਓੁਪਰ ਬਨਸਪਤੀ ਉਗਣੀ ਸ਼ੁਰੂ ਹੋਈ । ਫਿਰ ਇਸ ਓੁਪਰ ਪਸ਼ੂ ਪੰਛੀ ਆਦਿ ਨੇ ਜਨਮ ਲਿਆ । ਪਿੰਡ ਬੁਰਜ ਸਿੱਧਵਾਂ ਤਹਿਸੀਲ ਮਲੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇਤਿਹਾਸ ਬਾਰੇ ਗਲ ਕਰਦੇ ਹਾਂ । ਇਹ ਪਿੰਡ ਬਠਿੰਡਾ ਤੋਂ 50 ਕਿਲੋਮੀਟਰ ਤੇ ਅਬੋਹਰ ਤੋਂ 30 ਕਿਲੋਮੀਟਰ ਦੀ ਦੂਰੀ ਤੇ ਹੈ । ਸੁਮੰਦਰੀ ਤਲ ਤੋਂ ਇਹ ਪਿੰਡ 190 ਮੀਟਰ ਉੱਚਾ ਹੈ । ਇਕ ਹਜ਼ਾਰ ਸਾਲ ਪਿੰਡ ਵਾਲੀ ਜਗ੍ਹਾ ਤੇ ਸਤਲੁੱਜ ਦਰਿਆ ਵਗਦਾ ਸੀ । ਬਠਿੰਡਾ ਵਾਲਾ ਕਿਲ੍ਹਾ ਵੀ ਸਤਲੁੱਜ ਦਰਿਆ ਦੇ ਕਿਨਾਰੇ ਬਣਿਆ ਸੀ । ਹੋਲੀ ਹੋਲੀ ਦਰਿਆ ਆਪਣਾ ਰਸਤਾ ਬਦਲਦਾ ਰਿਹਾ ਤੇ ਇਹ ਜ਼ਮੀਨ ਉਪਜਾਓੁ ਹੋਣ ਲੱਗੀ । ਲਗਪਗ 300 ਸਾਲ ਪਹਿਲਾ ਸਿੱਧੂ ਭਰਾਵਾਂ ਨੇ ਇਹ ਪਿੰਡ ਵਸਾਇਆ ਸੀ । ਇਹ ਜੱਟ ਸਿੱਧੂ ਬਰਾਦਰੀ ਨਾਲ ਸਬੰਧ ਰੱਖਦੇ ਸਨ । ਪਹਿਲਾ ਇਸ ਪਿੰਡ ਦਾ ਨਾਮ ਬੁਰਜ ਸਿੱਧੂਆਂ ਸੀ ਤੇ ਬਾਅਦ ਵਿੱਚ ਇਸ ਦਾ ਨਾਮ ਬੁਰਜ ਸਿੱਧਵਾਂ ਪੈ ਗਿਆ । ਔਰੰਗਜੇਬ ਵੇਲੇ ਇਹ ਸਿੱਧੂ ਮੁਸਲਮਾਨ ਬਣ ਗਏ ਸਨ । 1947 ਤੋਂ ਪਹਿਲਾ 95% ਇਹ ਮੁਸਲਮਾਨਾ ਦਾ ਪਿੰਡ ਸੀ । ਤਕਰੀਬਨ 4,5 ਘਰ ਹੀ ਮਜ੍ਹ੍ਵੀ ਸਿੱਖਾਂ ਦੇ ਸਨ । ਇਹ ਮੁਸਲਮਾਨ ਬਹੁਤ ਹੀ ਕੱਟੜ ਸਨ । ਇਥੋਂ ਅਗਲੇ ਪਿੰਡਾਂ ਨੂੰ ਜਾਣ ਵਾਲੇ ਸਿੱਖਾਂ ਨਾਲ ਇਹਨਾਂ ਮੁਸਲਮਾਨਾ ਦੀ ਅਕਸਰ ਹੀ ਤਕਰਾਰ ਰਹਿੰਦੀ ਸੀ । ਇਥੋਂ ਅੱਠ ਕਿਲੋਮੀਟਰ ਦੂਰ ਪਿੰਡ ਮਾਹਣੀ ਖ਼ੇੜਾ ਦੇ ਬਜ਼ੁਰਗ ਨੇ ਇਕ ਵਾਰੀ ਦੱਸਿਆ ਜਦੋਂ ਮਲੋਟ ਤੋਂ ਮਾਹਣੀ ਖ਼ੇੜਾ ਰਾਸਤਾ ਬੁਰਜ ਸਿੱਧਵਾਂ ਹੋ ਕੇ ਜਾਂਦੇ ਸੀ ਤਾਂ ਬੁਰਜ ਸਿੱਧਵਾਂ ਲੰਘਣ ਲੱਗਿਆ ਅਸੀਂ ਘੋੜੀ ਤੋਂ ਉੱਤਰ ਕੇ ਜਾਂਦੇ ਸੀ । ਇਥੇ ਮੀਨਾ ਨਾਮ ਦਾ ਸ਼ਿਕਾਰੀ ਸੀ ਜੋ ਇਲਾਕੇ ‘ਚ ਕਾਫੀ ਮਸ਼ਹੂਰ ਸੀ । 1947 ਵੇਲੇ ਇਥੇ ਸਾਰੇ ਪਿੰਡ ਵਿਚ ਮੁਸਲਮਾਨਾ ਦੇ 65 ਕੁ ਘਰ ਸਨ । ਆਬਾਦੀ ਤਕਰੀਬਨ 600 ਦੀ ਸੀ । ਇਹਨਾ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਦੇਸ਼ ਦੀ ਵੰਡ ਤੋਂ ਬਾਅਦ ਇਹ ਮੁਸਲਮਾਨ ਲੋਕ ਪਾਕਿਸਤਾਨ ਚਲੇ ਗਏ । ਕੁੱਝ ਲੋਕ ਮੁਲਤਾਨ ਜਾ ਵਸੇ ਕੁੱਝ ਪਿੰਡ 203 ਚੱਕ EB ਤਹਿਸੀਲ ਬੂਰਾ ਮੰਡੀ ਜਿਲ੍ਹਾ ਵਿਹਾਰੀ ਪੰਜਾਬ ਪਾਕਿਸਾਤਨ ‘ਚ ਰਹਿ ਰਹੇ ਹਨ । 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਤਾਂ 4,5 ਸਿੱਖਾਂ ਦੇ ਘਰਾਂ ਤੋਂ ਬਿਨਾਂ ਇਹ ਸਾਰਾ ਪਿੰਡ ਹੀ ਉੱਜੜ ਗਿਆ ਸੀ ।

[highlight]ਨੋਟ:- ਇਸ ਬੁਰਜ ਸਿੱਧਵਾਂ ਦੇ ਇਤਿਹਾਸ ਨੂੰ ਆਧਾਰ ਬਣਾ ਕਿਸੇ ਅਦਾਲਤੀ ਕਾਰਵਾਈ ਵਿੱਚ ਹਵਾਲੇ ਦੇ ਰੂਪ ਵਿੱਚ ਨਾਂ ਵਰਤਿਆ ਜਾਵੇ। ਇਹ ਸਿਰਫ ਬਜ਼ੁਰਗਾਂ ਤੋਂ ਮਿਲੀ ਜਾਣਕਾਰੀ ਤੇ ਆਧਾਰਿਤ ਸਬੂਤਾਂ ਰਹਿਤ ਇਤਿਹਾਸ ਹੈ। ਸੰਯੋਗ ਵੱਸ ਕੋਈ ਘਟਨਾਂ ਮੇਲ ਖਾ ਜਾਵੇ ਤਾਂ ਲੇਖਕ ਜਾਂ ਐਡਮਿਨ ਇਸਦਾ ਜ਼ਿੰਮੇਵਾਰ ਨਹੀਂ ਹੋਵੇਗਾ.. ਧੰਨਵਾਦ…!![/highlight]

ਨੇ ਆਪਣੀ ਗੱਲ ਸ਼ੇਅਰ ਕੀਤੀ ।