100 ਦਿਨ ਬਾਅਦ ‘ਲਾਲ ਗ੍ਰਹਿ’ ‘ਤੇ ਪਹੁੰਚੇਗਾ ਭਾਰਤ ਦਾ ਮੰਗਲਯਾਨ

0
76

2014_6image_18_04_022755186u6f4vvkq_copy-llਬੰਗਲੌਰ- ਅੱਜ ਤੋਂ ਠੀਕ 100 ਦਿਨ ਬਾਅਦ ਭਾਰਤ ਦਾ ਮੰਗਲਯਾਨ ਲਾਲ ਗ੍ਰਹਿ ‘ਤੇ ਪੁਹੰਚਣ ਵਾਲਾ ਹੈ ਕਿਉਂਕਿ ਇਹ ਤਕਰੀਬਨ ਆਪਣੀ 70 ਫੀਸਦੀ ਯਾਤਰਾ ਪੂਰੀ ਕਰ ਕੇ ਆਪਣੇ ਟੀਚੇ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਬੰਗਲੌਰ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ ਨੇ ਕਿਹਾ ਕਿ 24 ਸਤੰਬਰ ਨੂੰ ਮੰਗਲਯਾਨ ਮਿਸ਼ਨ ਦੀ ਇਕ ਬੇਹੱਦ ਮਹੱਤਵਪੂਰਨ ਤਕਨਾਲੋਜੀ ਪ੍ਰਾਪਤੀ ਮਾਰਸ ਆਰਬਿਟ ਇਨਸਸ਼ਨ ਦੀ ਯੋਜਨਾ ਹੈ।

ਮੰਗਲ ਮਿਸ਼ਨ ਬੇਹੱਦ ਤੇਜ਼ੀ ਨਾਲ ਡੂੰਘੇ ਪੁਲਾੜ ‘ਚ 300 ਦਿਨ ਦੀ ਆਪਣੀ ਯਾਤਰਾ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ। ਇਕ ਸਿੰਗਨਲ ਮੰਗਲਯਾਨ ਮਿਸ਼ਨ ਤੋਂ ਧਰਤੀ ਤੱਕ ਪਹੁੰਚਣ ‘ਚ 6 ਮਿੰਟ ਦਾ ਸਮਾਂ ਲੈਂਦਾ ਹੈ। ਇਸਰੋ ਨੇ ਮਾਰਸ ਆਰਬਿਟ ਮਿਸ਼ਨ ਦੇ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ‘ਚ ਕਿਹਾ ਕਿ ਪੁਲਾੜ ਯਾਨ ਅਤੇ ਉਸ ਦੇ ਪੰਜ ਪੇਲੋਡ ਚੰਗੀ ਦਸ਼ਾ ਵਿਚ ਹਨ। ਅਹਿਮ ਪ੍ਰਾਪਤੀ ਅਧੀਨ ਇਸਰੋ ਨੇ 11 ਜੂਨ ਨੂੰ ਸ਼ਾਮ 4.30 ਵਜੇ ਆਪਣੇ ਮਾਰਸ ਆਰਬਿਟ ਪੁਲਾੜ ਯਾਨ ‘ਤੇ ਦੂਜਾ ਪੰਥ ਸੁਧਾਰ ਕੌਸ਼ਲ (ਟੀ. ਸੀ. ਐਮ.) ਨੂੰ ਅੰਜਾਮ ਦਿੱਤਾ। ਉਸ ਨੇ 16 ਸੈਕੰਡ ਲਈ ਪੁਲਾੜ ਯਾਨ ਦੇ 22 ਨਿਊਟਨ ਥ੍ਰਸਟਰਸ ਨੂੰ ਦਾਗਿਆ। ਵਿਚਾਲੇ ਰਾਹ ਵਿਚ ਸੁਧਾਰ ਇਸ ਲਈ ਕੀਤਾ ਜਾਂਦਾ ਹੈ ਕਿ ਤਾਂ ਕਿ ਪੁਲਾੜ ਯਾਨ ਨੂੰ ਸਹੀ ਪੰਥ ‘ਤੇ ਰੱਖਿਆ ਜਾਵੇ।
ਮੰਗਲ ਮਿਸ਼ਨ ਨੂੰ ਪਿਛਲੇ ਸਾਲ ਪੰਜ ਨਵੰਬਰ ਨੂੰ ਧਰੂਵੀ ਉਪਗ੍ਰਹਿ ਲਾਂਚ ਯਾਨ ਰਾਹੀਂ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦਾਗਿਆ ਗਿਆ ਸੀ। ਇਸ ਸਾਲ 24 ਸਤੰਬਰ ਨੂੰ ਮੰਗਲ ਗ੍ਰਹਿ ਦੇ ਵਾਤਾਵਰਣ ‘ਚ ਪਹੁੰਚਾਉਣ ਦੇ ਟੀਚੇ ਨਾਲ ਦਾਗਿਆ ਗਿਆ ਸੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।