10ਵੀਂ ਕਲਾਸ ‘ਚੋਂ ਕੰਪਾਰਟਮੈਂਟ ਆਉਣ ‘ਤੇ ਕਬੱਡੀ ਖਿਡਾਰੀ ਨੇ ਲਿਆ ਫਾਹਾ

0
123

2014_6image_05_48_1344364677hspmomitanda02-llਟਾਂਡਾ, (ਮੋਮੀ, ਜੌੜਾ, ਖੱਖ, ਕੁਲਦੀਸ਼) – ਬੀਤੀ ਰਾਤ ਥਾਣਾ ਟਾਂਡਾ ਅਧੀਨ ਪੈਂਦੇ ਪਿੰਡ ਰੜਾ ਵਿਖੇ 1 ਨੌਜਵਾਨ ਵਿਦਿਆਰਥੀ (ਕਬੱਡੀ ਖਿਡਾਰੀ) ਨੇ 10ਵੀਂ ਕਲਾਸ ‘ਚੋਂ ਲਗਾਤਾਰ ਤੀਸਰੀ ਵਾਰ ਕੰਪਾਰਟਮੈਂਟ ਆਉਣ ਤੋਂ ਪ੍ਰੇਸ਼ਾਨ ਹੋ ਕੇ ਘਰ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਵਿਕਰਮਜੀਤ ਸਿੰਘ (19) ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਰੜਾ ਵਜੋਂ ਹੋਈ ਹੈ। ਟਾਂਡਾ ਪੁਲਸ ਨੇ ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਗਈ ਜਾਣਕਾਰੀ ਵਿਚ ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਦੀ 10ਵੀਂ ਕਲਾਸ ‘ਚੋਂ ਹਿਸਾਬ ਦੇ ਵਿਸ਼ੇ ‘ਚ ਕੰਪਾਰਟਮੈਂਟ ਆਈ ਸੀ, ਜਿਸਨੂੰ ਤੋੜਨ ਲਈ ਬਿਕਰਮਜੀਤ ਸਿੰਘ ਨੇ ਕਈ ਵਾਰ ਯਤਨ ਕੀਤਾ ਪਰ ਉਹ ਸਫ਼ਲ ਨਹੀਂ ਹੋ ਸਕਿਆ ਅਤੇ ਕੁਝ ਦਿਨ ਪਹਿਲਾਂ ਹੀ 10ਵੀਂ ਦੇ ਐਲਾਨ ਕੀਤੇ ਨਤੀਜੇ ਦੌਰਾਨ ਵੀ ਉਸਦੀ ਕੰਪਾਰਟਮੈਂਟ ਕਲੀਅਰ ਨਹੀਂ ਹੋ ਸਕੀ। ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਬਿਕਰਮਜੀਤ ਨੇ ਘਰ ਵਿਚ ਛੱਤ ਨਾਲ ਲਟਕ ਕੇ ਫਾਹਾ ਲੈ ਲਿਆ। ਉਸਨੂੰ ਸਰਕਾਰੀ ਹਸਪਤਾਲ ਟਾਂਡਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਨੌਜਵਾਨ ਉੱਘਾ ਕਬੱਡੀ ਖਿਡਾਰੀ ਵੀ ਸੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।