… ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਹੋਈ ਬੇਅਦਬੀ

0
98

2015_10image_01_57_38707000024ldh_kainth_partapsinghwala-01-llਪ੍ਰਤਾਪ ਸਿੰਘ ਵਾਲਾ(ਕੈਂਥ)– ਬੀਤੇ ਦਿਨੀਂ ਲੋਕਾਂ ਨੂੰ ਦੁਸਹਿਰੇ ਦੀਆਂ ਵਧਾਈਆਂ ਦੇਣ ਲਈ ਪਿੰਡ ਦੀ ਇਕ ਕਲੱਬ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਸਹਿਤ ਇਕ ਹੋਰਡਿੰਗ ਤੀਜੀ ਮੰਜ਼ਿਲ ‘ਤੇ ਲਗਾਇਆ ਗਿਆ ਸੀ, ਜਿਸ ਵਿਚੋਂ ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਾਲੀ ਫੋਟੋ ਨੂੰ ਜਗ੍ਹਾ-ਜਗ੍ਹਾ ਤੋਂ ਕੱਟ ਕੇ ਹੇਠਾਂ ਗੰਦੀ ਨਾਲੀ ‘ਚ ਸੁੱਟ ਦਿੱਤਾ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਫਤਿਹ ਯੂਥ ਕਲੱਬ ਪ੍ਰਤਾਪ ਸਿੰਘ ਵਾਲਾ ਵੱਲੋਂ ਗੁਰਪੁਰਬ, ਦੁਸਹਿਰਾ ਅਤੇ ਦੀਵਾਲੀ ਦੇ ਸ਼ੁੱਭ ਦਿਹਾੜੇ ‘ਤੇ ਇਲਾਕਾ ਵਾਸੀਆਂ ਨੂੰ ਵਧਾਈਆਂ ਦੇਣ ਲਈ ਸੜਕਾਂ ‘ਤੇ ਹੋਰਡਿੰਗਜ਼ ਲਗਾਏ ਜਾਂਦੇ ਹਨ। ਇਸੇ ਪਿਰਤ ‘ਤੇ ਚਲਦਿਆਂ ਇਸ ਸਾਲ ਵੀ ਕਲੱਬ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਨੂੰ ਸਭ ਤੋਂ ਉੱਪਰ ਸਜਾ ਕੇ ਇਲਾਕਾ ਵਾਸੀਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦੇਣ ਲਈ ਬਾਜ਼ਾਰ ਵਿਚ ਹੋਰਡਿੰਗ ਲਗਾਏ ਸਨ।  ਜਿਓਂ ਹੀ ਦੂਜੀ ਸਵੇਰ ਇਲਾਕਾ ਵਾਸੀਆਂ ਨੇ ਇਹ ਹੋਰਡਿੰਗ ਦੇਖਿਆ ਤਾਂ ਪੂਰੇ ਇਲਾਕੇ ਅੰਦਰ ਸਨਸਨੀ ਫੈਲ ਗਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਾਲੇ ਹੋਰਡਿੰਗ ਜਿਸ ਨੂੰ ਕਿ ਇਕ ਬਿਲਡਿੰਗ ਦੀ ਤੀਜੀ ਮੰਜ਼ਿਲ ‘ਤੇ ਸਜਾਇਆ ਗਿਆ ਸੀ, ਉਸ ਵਿਚੋਂ ਗੁਰੂ ਸਾਹਿਬ ਦਾ ਸਰੂਪ ਪਾੜਿਆ ਹੋਇਆ ਸੀ। ਸਰੂਪ ਦਾ ਕੁਝ ਹਿੱਸਾ ਲਗਭਗ 15 ਫੁੱਟ ਉੱਚੀਆਂ ਤਾਰਾਂ ‘ਤੇ ਟੰਗਿਆ ਹੋਇਆ ਸੀ ਅਤੇ ਕੁਝ ਹਿੱਸਾ ਗਲੀ ਦੀ ਗੰਦੀ ਨਾਲੀ ‘ਚ ਹੇਠਾਂ ਸੁੱਟਿਆ ਪਿਆ ਸੀ। ਇਸ ਵਾਕਿਆ ਦਾ ਪਤਾ ਲਗਦਿਆਂ ਹੀ ਇਲਾਕੇ ਦੀਆਂ ਸਿੱਖ ਸੰਗਤਾਂ ਇਕੱਤਰ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਰੋਹ ‘ਚ ਆਏ ਲੋਕਾਂ ਨੇ ਸੜਕ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। 

ਇਸ ਉਪਰੰਤ ਥਾਣਾ ਹੈਬੋਵਾਲ ਦੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਕੁਝ ਪਲਾਂ ਵਿਚ ਹੀ ਪ੍ਰਤਾਪ ਸਿੰਘ ਵਾਲਾ ਵਿਖੇ ਹਲਕਾ ਗਿੱਲ ਦੀ ਇੰਚਾਰਜ ਸਹਾਇਕ ਪੁਲਸ ਕਮਿਸ਼ਨਰ ਮੈਡਮ ਗੁਰਪ੍ਰੀਤ ਕੌਰ ਪੁਰੇਵਾਲ ਨੇ ਵੀ ਪਹੁੰਚ ਕੇ ਪੂਰੀ ਘਟਨਾ ਦਾ ਜਾਇਜ਼ਾ ਲਿਆ ਅਤੇ ਇਕੱਤਰ ਹੋਈਆਂ ਸਿੱਖ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ ਉਹ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਸਖਤ ਕਾਰਵਾਈ ਕਰਨਗੇ। ਮੌਕੇ ‘ਤੇ ਹਾਜ਼ਰ ਪਿੰਡ ਦੇ ਸਰਪੰਚ ਗੁਰਮੇਜ ਸਿੰਘ ਬੈਂਸ ਨੇ ਪੰਚਾਇਤ ਵੱਲੋਂ ਲਿਖਤੀ ਤੌਰ ਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਗੁਰੂ ਸਾਹਿਬਾਂ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਸਿੱਖ ਵਿਰੋਧੀ ਅਨਸਰਾਂ ‘ਤੇ ਸਖਤ ਕਾਰਵਾਈ ਕੀਤੀ ਜਾ ਸਕੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।