ਹੁਣ ਸਦਨ ‘ਚ ਮੋਬਾਈਲ ‘ਤੇ ਪ੍ਰਿਯੰਕਾ ਵਾਡਰਾ ਦੀਆਂ ਤਸਵੀਰਾਂ ਦੇਖਦੇ ਫੜੇ ਗਏ ਭਾਜਪਾ ਵਿਧਾਇਕ

0
75

2014_12image_01_29_592550000priyanka-llਬੇਗਾਲਵੀ— ਕਰਨਾਟਕ ਵਿਧਾਨ ਸਭਾ ‘ਚ ਗੰਭੀਰ ਮੁੱਦਿਆਂ ‘ਤੇ ਚਰਚਾ ਦੌਰਾਨ ਭਾਜਪਾ ਦੇ ਇਕ ਵਿਧਾਇਕ ਆਪਣੇ ਮੋਬਾਈਲ ਫੋਨ ‘ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪੁੱਤਰੀ ਪ੍ਰਿਯੰਕਾ ਵਾਡਰਾ ਦੀਆਂ ਤਸਵੀਰਾਂ ਦੇਖਦੇ ਫੜੇ ਗਏ ਤਾਂ ਪਾਰਟੀ ਦੇ ਇਕ ਹੋਰ ਵਿਧਾਇਕ ਮੋਬਾਈਲ ‘ਤੇ ਕੈਂਡੀ ਕ੍ਰਸ਼ ਗੇਮ ਖੇਡਦੇ ਦੇਖੇ ਗਏ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਸਦਾਨੰਦ ਗੌੜਾ ਦੇ ਕਾਰਜਕਾਲ ‘ਚ ਸਦਨ ਦੀ ਕਾਰਵਾਈ ਦੌਰਾਨ ਪਾਰਟੀ ਦੇ ਦੋ ਵਿਧਾਇਕ ਅਸ਼ਲੀਲ ਵੀਡੀਓ ਦੇਖਦੇ ਫੜੇ ਗਏ ਸਨ ਅਤੇ ਉਸ ਸਮੇਂ ਇਹ ਮਾਮਲਾ ਕਾਫੀ ਚਰਚਾ ‘ਚ ਰਿਹਾ ਸੀ। ਅਜਿਹੇ ‘ਚ ਵਿਧਾਇਕਾਂ ਨੇ ਆਪਣੀ ਇਸ ਹਰਕਤ ਨਾਲ ਇਕ ਵਾਰ ਫਿਰ ਪੁਰਾਣੀ ਘਟਨਾ ਦੀ ਯਾਦ ਤਾਜਾ ਕਰਵਾ ਦਿੱਤੀ ਹੈ। ਇਕ ਨਿਜੀ ਸਮਾਚਾਰ ਚੈਨਲ ਦੇ ਕੈਮਰਾਮੈਨ ਨੇ ਓਰਾਦ ਤੋਂ ਪਾਰਟੀ ਦੇ ਵਿਧਾਇਕ ਪ੍ਰਭੂ ਚੌਹਾਣ ਨੂੰ ਸਦਨ ਦੀ ਕਾਰਵਾਈ ਦੌਰਾਨ ਸ਼੍ਰੀਮਤੀ ਵਾਡਰਾ ਦੀਆਂ ਤਸਵੀਰਾਂ ਦੇਖਦੇ ਹੋਏ ਫੜਿਆਂ ਅਤੇ ਹੀਰੇਕਾਰੂਰ ਦੇ ਵਿਧਾਇਕ ਯੂ. ਬੀ. ਬਨਾਕਰ ਨੂੰ ਰਾਜ ਦੇ ਗੰਨਾ ਕਿਸਾਨਾਂ ਦੀ ਸਮੱਸਿਆ ‘ਤੇ ਜਾਰੀ ਚਰਚਾ ਦੌਰਾਨ ਸਮਾਰਟ ਫੋਨ ‘ਤੇ ਵੀਡੀਓ ਗੇਮ ਖੇਡਦੇ ਦੇਖਿਆ। ਚੌਹਾਨ ਨੇ ਆਪਣੇ ਖੱਬੇ ਹੱਥ ‘ਚ ਫੋਨ ਨੂੰ ਰੱਖਿਆ ਸੀ ਅਤੇ ਉਹ ਸ਼੍ਰੀਮਤੀ ਵਾਡਰਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਨੇਤਾਵਾਂ ਦੀਆਂ ਤਸਵੀਰਾਂ ਦੇਖ ਰਹੇ ਸਨ। ਚੌਹਾਨ ਨੇ ਇਕ ਤਸਵੀਰ ਨੂੰ ਜੂਮ ਕਰਕੇ ਦੇਖਿਆ ਜਿਸ ਵਿਚ ਸ਼੍ਰੀਮਤੀ ਵਾਡਰਾ ਚੰਗੀ ਤਰ੍ਹਾਂ ਦਿਖਾਈ ਦੇ ਰਹੀ ਸੀ। ਸਮਾਚਾਰ ‘ਤੇ ਇਹ ਦ੍ਰਿਸ਼ ਆਉਂਦੇ ਹੀ ਸੋਸ਼ਲ ਨੈੱਟਵਰਕਿੰਗ ਸਾਈਟ ‘ਤੇ ਇਹ ਵੀਡੀਓ ਤੇਜੀ ਨਾਲ ਫੈਲ ਗਈ। ਚੌਹਾਨ ਨੇ ਆਪਣੀ ਇਸ ਹਰਕਤ ਲਈ ਬਾਅਦ ‘ਚ ਮੁਆਫੀ ਮੰਗੀ ਅਤੇ ਕਿਹਾ ਕਿ ਸਦਨ ਦੀ ਕਾਰਵਾਈ ਦੌਰਾਨ ਤਸਵੀਰਾਂ ਦੇਖਣਾ ਗਲਤ ਸੀ। ਉਨ੍ਹਾਂ ਕਿਹਾ ਕਿ ਕਈ ਤਸਵੀਰਾਂ ਦੇਖੀਆਂ ਪਰ ਜਦੋਂ ਸ਼੍ਰੀਮਤੀ ਵਾਡਰਾ ਦੀ ਤਸਵੀਰ ਦੇਖੀ ਤਾਂ ਉਸ ਦਾ ਕੈਪਸ਼ਨ ਪੜ੍ਹਨ ਲਈ ਮੈਂ ਉਸ ਨੂੰ ਜੂਮ ਕੀਤਾ। ਵਿਧਾਨ ਸਭਾ ਪ੍ਰਧਾਨ ਥਿਮੱਪਾ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।