…ਹੁਣ ਨਹੀਂ ਚੱਲ ਸਕਣਗੇ 15 ਸਾਲ ਪੁਰਾਣੇ ਸਕੂਲੀ ਵਾਹਨ

0
41

2014_8image_23_16_42178000029mksbansal05-llਸ੍ਰੀ ਮੁਕਤਸਰ ਸਾਹਿਬ, (ਬਾਂਸਲ)- ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਐੱਸ. ਡੀ. ਐੱਮ. ਸੁਖਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਕੂਲਾਂ ਵਿਚ ਨਾਜਾਇਜ਼ ਢੰਗ ਨਾਲ ਚੱਲ ਰਹੇ ਵਾਹਨਾਂ ਨੂੰ ਕਾਨੂੰਨ ਮੁਤਾਬਿਕ ਚਲਾਉਣ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਸਕੂਲਾਂ ਵਿਚ ਮੀਟਿੰਗ ਕੀਤੀ । ਇਸ ਦੌਰਾਨ ਐੱਸ. ਡੀ. ਐੱਮ. ਨੇ ਸਥਾਨਕ ਅਕਾਲ ਅਕੈਡਮੀ ਅਤੇ ਡੇਰਾ ਭਾਈ ਮਸਤਾਨ ਪਬਲਿਕ ਸਕੂਲ ਵਿਖੇ ਵੱਖ-ਵੱਖ ਅਧਿਕਾਰੀਆਂ ਤੇ ਸਕੂਲੀ ਸਟਾਫ਼ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਦੋ ਦਿਨਾਂ ਦੇ ਅੰਦਰ-ਅੰਦਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤਹਿਤ ਬੱਚਿਆਂ ਨੂੰ ਸਕੂਲ ਵਿਚ ਪਹੁੰਚਾਉਣ ਲਈ ਵਰਤੇ ਜਾਣ ਵਾਲੇ ਵਾਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਉਨ੍ਹਾਂ ਨੇ ਸਕੂਲੀ ਵਾਹਨਾਂ ਵਿਚ ਬੱਚਿਆਂ ਦੀ ਸਹੂਲਤ ਲਈ ਡਰਾਈਵਰਾਂ ਦੇ ਨਾਲ ਇਕ ਕੰਡਕਟਰ ਰੱਖੇ ਜਾਣ ਲਈ ਵੀ ਕਿਹਾ। ਨਾਲ ਹੀ ਫਸਟ ਏਡ ਬਾਕਸ ਵੀ ਰੱਖਿਆ ਜਾਵੇ। ਉਨ੍ਹਾਂ ਸਕੂਲ ਦੇ ਮੁਖੀਆਂ ਨੂੰ ਕਿਹਾ ਕਿ ਡਰਾਈਵਰਾਂ ਨੂੰ ਵਰਦੀਆਂ ਦਿੱਤੀਆਂ ਜਾਣ ਜਿਨ੍ਹਾਂ ਉੱਪਰ ਡਰਾਈਵਰਾਂ ਦੀ ਨਾਂ ਵਾਲੀ ਪਲੇਟ ਲੱਗੀ ਹੋਵੇ। ਇਸਦੇ ਨਾਲ ਹੀ ਡਰਾਈਵਿੰਗ ਸਮੇਂ ਡਰਾਈਵਰ ਵਾਹਨਾਂ ਵਿਚ ਚੱਪਲਾਂ ਦੀ ਵਰਤੋਂ ਨਾ ਕਰਨ। ਹਰੇਕ ਸਕੂਲੀ ਵਾਹਨ ਦੇ ਪਿਛਲੇ ਪਾਸੇ ਸਕੂਲ ਦਾ ਨਾਂ, ਪਤਾ, ਸੰਪਰਕ ਨੰਬਰ ਜ਼ਰੂਰ ਲਿਖੇ ਹੋਣ। ਉਨ੍ਹਾਂ ਅੱਗੇ ਸਖ਼ਤੀ ਨਾਲ ਕਿਹਾ ਕਿ ਸਕੂਲਾਂ ਵਿਚ 15 ਸਾਲ ਪੁਰਾਣੇ ਵਾਹਨਾਂ ਦੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਕੂਲ ਵਿਚ ਅਜਿਹਾ ਪੁਰਾਣਾ ਵਾਹਨ ਚਲਦਾ ਹੋਇਆ ਫੜਿਆ ਗਿਆ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਦੇ ਮੂਹਰੇ ਮੇਨ ਸੜਕ ‘ਤੇ ਜੈਬਰਾ ਕਰਾਸਿੰਗ ਤੇ ਸਕੂਲ ਦਾ ਟ੍ਰੈਫ਼ਿਕ ਸਾਈਨ ਬੋਰਡ ਜ਼ਰੂਰ ਲੱਗਿਆ ਹੋਵੇ। ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਜ਼ਿਲਾ ਟ੍ਰੈਫ਼ਿਕ ਇੰਚਾਰਜ ਹਰਿੰਦਰ ਸਿੰਘ, ਮੋਟਰ ਵਾਹਨ ਇੰਸਪੈਕਟਰ ਗੁਰਮੀਤ ਸਿੰਘ, ਮੁਕਤੀਸਰ ਵੈੱਲਫ਼ੇਅਰ ਕਲੱਬ (ਰਜਿ.) ਰੋਡ ਸੇਫ਼ਟੀ ਐੱਨ. ਜੀ. ਓ . ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ, ਰਵਿੰਦਰ ਸਿੰਘ ਡੀ. ਓ. ਸਿੱਖਿਆ ਵਿਭਾਗ, ਨਗਰ ਕੌਂਸਲ ਤੋਂ ਸੁਪਰਡੈਂਟ ਰਜਨੀਸ਼ ਕੁਮਾਰ, ਏ. ਐੱਮ. ਈ. ਸੁਖਵਿੰਦਰ ਸਿੰਘ, ਮਲਕੀਤ ਸਿੰਘ ਨੋਡਲ ਅਧਿਕਾਰੀ-ਕਮ-ਪ੍ਰਿੰਸੀਪਲ ਸਰਕਾਰੀ ਸਕੂਲ (ਲੜਕੇ), ਪ੍ਰੀਤਮ ਸਿੰਘ ਪੰਜਾਬ ਰੋਡਵੇਜ਼, ਭੋਲਾ ਰਾਮ ਐੱਸ. ਡੀ. ਐੱਮ. ਦਫ਼ਤਰ, ਟ੍ਰੈਫ਼ਿਕ ਮਾਰਸ਼ਲ ਸ਼ਾਮ ਲਾਲ, ਮਨਬੀਰ ਸਿੰਘ ਗਿੱਲ, ਰਵਿੰਦਰ ਸਿੰਘ ਆਦਿ ਮੌਜੂਦ ਸਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।