ਹਾਲਾਤ ਇੰਨੇ ਮਾੜੇ ਕਿ ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਲੋਕ!

0
88

2015_5image_07_12_0560480004-llਫਗਵਾੜਾ, (ਜਲੋਟਾ)- ਅੱਤ ਦੀ ਗਰਮੀ ਵਿਚ ਵਾਰਡ ਨੰਬਰ 4 ਦੇ ਗ੍ਰੀਨ ਪਾਰਕ ਪ੍ਰੀਤਮ ਨਗਰ ਇਲਾਕੇ ਵਿਚ ਰਹਿੰਦੇ ਸੈਂਕੜੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਅਜਿਹਾ ਉਦੋਂ ਹੋ ਰਿਹਾ ਹੈ, ਜਦੋਂ ਨਗਰ ਨਿਗਮ ਫਗਵਾੜਾ ਦੇ ਮੇਅਰ ਅਰੁਣ ਖੋਸਲਾ, ਵਿਧਾਇਕ ਸੋਮ ਪ੍ਰਕਾਸ਼ ਕੈਂਥ ਅਤੇ ਨਿਗਮ ਦੇ ਸੀਨੀਅਰ ਅਧਿਕਾਰੀ ਫਗਵਾੜਾ ਵਿਚ 450 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ।  ਗੱਲਬਾਤ ਦੌਰਾਨ ਹਲਕੇ ਦੇ ਕਾਂਗਰਸੀ ਕੌਂਸਲਰ ਦਰਸ਼ਨ ਲਾਲ ਧਰਮਸੌਤ ਨੇ ਦੱਸਿਆ ਕਿ ਗਰੀਨ ਪਾਰਕ, ਪ੍ਰੀਤਮ ਨਗਰ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਨਗਰ ਨਿਗਮ ਵਲੋਂ ਸਪਲਾਈ ਕੀਤੇ ਜਾਂਦੇ ਪਾਣੀ ਦੀ ਪਿਛਲੇ ਕਈ ਦਿਨਾਂ ਤੋਂ ਕਿੱਲਤ ਜਾਰੀ ਹੈ। ਇਸ ਸਬੰਧੀ ਉਹ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੇ ਸੰਬੰਧਿਤ ਸਟਾਫ ਨੂੰ ਬਤੌਰ ਕੌਂਸਲਰ ਸੂਚਨਾ ਦੇ ਚੁੱਕੇ ਹਨ। ਹਰ ਵਾਰ ਉਨ੍ਹਾਂ ਨੂੰ ਇਹ ਵੀ ਭਰੋਸਾ ਦਿੱਤਾ ਜਾਂਦਾ ਹੈ ਕਿ ਉਕਤ ਸਮੱਸਿਆ ਦਾ ਸਰਕਾਰੀ ਤੌਰ ‘ਤੇ ਹੱਲ ਕੀਤਾ ਜਾ ਰਿਹਾ ਹੈ ਪਰ ਹਾਲਾਤ ਉਸੇ ਤਰ੍ਹਾਂ ਹੀ ਬਣੇ ਹੋਏ ਹਨ। ਜਨਤਾ ਪਾਣੀ ਨੂੰ ਤਰਸ ਰਹੀ ਹੈ ਤੇ ਨਗਰ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ। 

ਇਸ ਦੌਰਾਨ ਲੋਕਾਂ ਨੇ ਪੱਤਰਕਾਰਾਂ ਨਾਲ ਸੰਪਰਕ ਕਰਕੇ ਡੀ. ਸੀ. ਕਪੂਰਥਲਾ ਤੋਂ ਪੁੱਛਿਆ ਕਿ ਕੀ ਆਜ਼ਾਦ ਭਾਰਤ ਵਿਚ ਅੱਤ ਦੀ ਗਰਮੀ ਦੇ ਮੌਸਮ ਵਿਚ ਪਾਣੀ ਪ੍ਰਾਪਤ ਕਰਨ ਦਾ ਅਧਿਕਾਰ ਨਹੀਂ ਹੈ? ਕੀ ਨਗਰ ਨਿਗਮ  ਕਮਿਸ਼ਨਰ ਇਕਬਾਲ ਸਿੰਘ ਸੰਧੂ ਸਥਾਨਕ ਐੱਸ. ਡੀ. ਐੱਮ. ਕੇਸ਼ਵ ਹਿੰਗੋਨੀਆ ਅਤੇ ਜ਼ਿਲਾ ਕਪੂਰਥਲਾ ਡੀ. ਸੀ. ਦਲਜੀਤ ਸਿੰਘ ਮਾਂਗਟ ਲੋਕਾਂ ਦੀ ਇਸ ਭਾਰੀ ਸਮੱਸਿਆ ਦਾ ਹੱਲ ਕਰ ਸਕਣਗੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।