ਹਰਸਿਮਰਤ ਕੌਰ ਬਾਦਲ ਦੇ ਦਫਤਰ ‘ਚ ਹੋਈ ਇਸ ਘਟਨਾ ਨੇ ਜ਼ੈਡ ਸੁਰੱਖਿਆ ਦੇ ਵੀ ਉਡਾਏ ਹੋਸ਼

0
154

2015_7image_13_05_3537324712-llਬਠਿੰਡਾ : ਸ਼ੁਕਰਵਾਰ ਨੂੰ ਆਪਣੇ ਬਠਿੰਡਾ ਵਿਖੇ ਸਥਿਤ ਦਫਤਰ ਪਹੁੰਚੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਫਤਰ ‘ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਉਨ੍ਹਾਂ ਦੀ ਜੈਡ ਪਲੱਸ ਸੁਰੱਖਿਆ ਨੂੰ ਚੀਰਦੀ ਹੋਈ ਇਕ ਅਨਜਾਣ ਔਰਤ ਉਨ੍ਹਾਂ ਦੀ ਗੱਡੀ ਦੇ ਅੰਦਰ ਤੱਕ ਜਾ ਪਹੁੰਚੀ। ਦਰਅਸਲ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਸੁਰੱਖਿਆ ਲਈ ਜ਼ੈਡ ਪਲੱਸ ਸਕਿਓਰਿਟੀ ਤੇ ਪੰਜਾਬ ਪੁਲਸ ਦੇ ਜਵਾਨ ਤਾਇਨਾਤ ਰਹਿੰਦੇ ਹਨ ਪਰ ਉਨ੍ਹਾਂ ਦੀ ਗੱਡੀ ਦੀ ਸਕਿਓਰਿਟੀ ਜੀਰੋ ਹੈ। ਸ਼ੁਕਰਵਾਰ ਨੂੰ ਬਠਿੰਡਾ ਪਹੁੰਚੀ ਹਰਸਿਮਰਤ ਕੌਰ ਬਾਦਲ ਜਦੋਂ ਅਫਸਰਾਂ ਨਾਲ ਮੀਟਿੰਗ ਕਰ ਰਹੀ ਸੀ ਤਾਂ ਇਕ ਅਨਜਾਣ ਔਰਤ ਉਥੇ ਆ ਕੇ ਬੀਬੀ ਬਾਦਲ ਦੀ ਗੱਡੀ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਤਾਕ-ਝਾਕ ਕਰਨ ਲੱਗ ਪਈ। ਪਹਿਲਾਂ ਤਾਂ ਸਕਿਓਰਿਟੀ ਨੂੰ ਪਤਾ ਨਹੀਂ ਲੱਗਾ ਜਦੋਂ ਦੇਖਿਆ ਤਾਂ ਤੁਰੰਤ ਭੱਜ ਕੇ ਮਹਿਲਾ ਨੂੰ ਕਾਰ ਤੋਂ ਦੂਰ ਕੀਤਾ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਕਤ ਔਰਤ ਨਿੱਜੀ ਸਮੱਸਿਆ ਕਾਰਨ ਹਰਸਿਮਰਤ ਕੌਰ ਨੂੰ ਮਿਲਣ ਪਹੁੰਚੀ ਸੀ। ਜਿਸ ਤੋਂ ਬਾਅਦ ਉਸ ਨੂੰ ਉਨ੍ਹਾਂ ਨਾਲ ਮਿਲਵਾ ਦਿੱਤਾ ਗਿਆ। 

ਇਸ ਘਟਨਾ ਤੋਂ ਬਾਅਦ ਇਕ ਹੋਰ ਗੱਲ ਸਾਹਮਣੇ ਆਈ ਹੈ। ਦਰਅਸਲ ਬੀਬੀ ਬਾਦਲ ਦੀ ਸੁਰੱਖਿਆ ਲਈ ਉਨ੍ਹਾਂ ਦੇ ਦਫਤਰ ‘ਚ ਮੈਟਲ ਡਿਟੈਕਟਰ ਲਗਾਇਆ ਗਿਆ ਹੈ ਜਿਸ ‘ਚੋਂ ਹਰ ਆਉਣ ਜਾਣ ਵਾਲਾ ਲੰਘ ਕੇ ਜਾਂਦਾ ਹੈ। ਜਦੋਂ ਉਸ ਨੂੰ ਚਲਾਇਆ ਗਿਆ ਤਾਂ ਉਹ ਵੀ ਖਰਾਬ ਨਿਕਲਿਆ। ਇਸ ਬਾਰੇ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਤਾਂ ਪੈਟਰੋਲ ਪਵਾਉਣ ਜੋਗੇ ਪੈਸੇ ਨਹੀਂ ਹਨ ਇਸ ਨੂੰ ਕਿਵੇਂ ਠੀਕ ਕਰਵਾਉਣ।

ਨੇ ਆਪਣੀ ਗੱਲ ਸ਼ੇਅਰ ਕੀਤੀ ।