ਸੰਸਦ ਮੈਂਬਰ ਨੂੰ ਕੱਪੜੇ ਧੁਆਉਣ ਲਈ ਮਿਲਦੇ ਹਨ 600 ਰੁਪਏ ਰੋਜ਼ਾਨਾ

0
96

2014_5image_08_29_471932291sansad_bhawan-llਨਵੀਂ ਦਿੱਲੀ — ਜੂਨ ਦੇ ਅਖੀਰ ‘ਚ ਬਜਟ ਸੈਸ਼ਨ ਦੀ ਸ਼ੁਰੂਆਤ ਦੇ ਨਾਲ 16ਵੀਂ ਲੋਕ ਸਭਾ ਦਾ  ਗਠਨ ਹੋ ਜਾਵੇਗਾ। ਪ੍ਰਧਾਨ ਮੰਤਰੀ ਦੇ ਤੌਰ ‘ਤੇ ਨਰਿੰਦਰ ਮੋਦੀ ਅਤੇ ਨਵ-ਨਿਯੁਕਤ ਲੋਕ ਪ੍ਰਤੀਨਿਧੀ ਸਹੁੰ ਚੁੱਕਣ ਦੇ ਨਾਲ ਹੀ ਸਾਡੇ ਮਾਣਯੋਗ ਸੰਸਦ ਮੈਂਬਰ ਅਖਵਾਉਣ ਲੱਗਣਗੇ। ਹਾਲਾਂਕਿ, ਸਾਡੇ ਇਨ੍ਹਾਂ 543 ਸੰਸਦ ਮੈਂਬਰਾਂ ਨੂੰ ਸਾਰੀਆਂ ਸਹੂਲਤਾਂ ਉਸੇ ਦਿਨ ਤੋਂ ਮਿਲਣੀਆਂ ਸ਼ੁਰੂ ਹੋ ਗਈਆਂ ਸਨ ਜਦੋਂ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ‘ਤੇ ਨਤੀਜੇ ਦਾ ਐਲਾਨ ਕੀਤਾ ਸੀ। ਸੰਸਦ ਮੈਂਬਰਾਂ ਨੂੰ ਮਿਲਣ ਵਾਲੀ ਤਨਖਾਹ ਅਤੇ ਵੱਖ-ਵੱਖ ਮਦਾਂ ਦੇ ਤਹਿਤ ਮਿਲਣ ਵਾਲੇ ਭੱਤਿਆਂ ‘ਤੇ ਜੇਕਰ ਝਾਤੀ ਮਾਰੀਏ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਹਨ। ਸੰਸਦ ਮੈਂਬਰਾਂ ਨੂੰ ਹਰ ਤਿੰਨ ਮਹੀਨਿਆਂ ਵਿਚ 50 ਹਜ਼ਾਰ ਰੁਪਏ (ਭਾਵ ਔਸਤਨ 600 ਰੁਪਏ ਰੋਜ਼ ) ਸਿਰਫ ਇਸ ਲਈ ਮਿਲਦੇ ਹਨ ਤਾਂ ਕਿ ਉਹ ਆਪਣੇ ਘਰ ਦੇ ਪਰਦੇ ਅਤੇ ਹੋਰ ਕੱਪੜੇ ਧੁਆ ਸਕਣ। ਜਦਕਿ ਸਾਡੇ ਸੰਸਦ ਮੈਂਬਰ ਇਨ੍ਹਾਂ ਸਾਰਿਆਂ ‘ਤੇ ਵਾਕਿਆ ਕਦੇ ਇਹ ਰਕਮ ਖਰਚ ਨਹੀਂ ਕਰਦੇ। ਇਥੋਂ ਤਕ ਉਨ੍ਹਾਂ ਨੂੰ ਸਵਾਦੀ ਭੋਜਨ ਵੀ ਸੰਸਦ ਭਵਨ ਕੰਪਲੈਕਸ ‘ਚੋਂ ਮਿਲ ਜਾਂਦਾ ਹੈ ਅਤੇ ਉਹ ਵੀ ਬੇਹੱਦ ਘੱਟ ਕੀਮਤ ‘ਤੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।