ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਮੁਖੀ ਨੂੰ ਮੁਆਫੀ ਦੇਣ ‘ਤੇ ਇਹ ਕੁਝ ਬੋਲੇ ਬਾਦਲ

0
83

2015_9image_13_30_193060000parkash_sngh_badal-llਛਪਾਰ/ਲੁਧਿਆਣਾ (ਮੁੱਲਾਂਪੁਰੀ, ਪੁਰੀ) – ਡੇਰਾ ਸਿਰਸਾ ਮੁਖੀ ਦੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਏ ਤੋਂ ਬਿਨਾਂ ਮੁਆਫੀ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਵੀ ਕਹਿਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਮੇਰੀ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵੱਡੇ ਰਾਜਸੀ ਨੇਤਾ ਵੱਲੋਂ ਕੀਤੀ ਗਲਤੀ ਤੇ ਭੁੱਲ ਬਖਸ਼ਾਉਣ ਲਈ ਉਹ ਖੁਦ ਪੇਸ਼ ਹੋਏ ਸਨ ਤੇ ਬਾਬਾ ਕਿਉਂ ਨਹੀਂ ਤਾਂ ਉਨ੍ਹਾਂ ਅੱਗੋਂ ਕਿਹਾ ਕਿ ਛੱਡ ਦਿਆ ਕਰੋ, ਕੋਈ ਹੋਰ ਗੱਲ ਕਰੋ। ਸਭ ਠੀਕ ਹੋ ਜਾਵੇਗਾ। ਜਦੋਂ ਉਨ੍ਹਾਂ ਪਾਸੋਂ ਡੇਰਾ ਮੁਖੀ ਦੀ ਮੁਆਫੀ ਕਾਰਨ ਸਿੱਖਾਂ ਦੇ ਵਧੇ ਰੋਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਰੋਸ ਹਰ ਰੋਜ਼ ਚਲਦੇ ਰਹਿੰਦੇ ਹਨ। ਭਾਜਪਾ ਵੱਲੋਂ ਵੱਖਰੇ ਹੋ ਕੇ ਵਿਧਾਨ ਸਭਾ ਚੋਣ ਲੜਨ ‘ਤੇ ਪੁੱਛੇ ਸਵਾਲ ‘ਤੇ ਸ. ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਇਕ ਹੈ ਤੇ ਇਕੱਠੇ ਹੀ ਚੋਣ ਲੜੀ ਜਾਵੇਗੀ। ਭਾਜਪਾ ਦੇ ਆਗੂਆਂ ਤੇ ਕਾਰਕੁੰਨਾਂ ਦੀ ਬਿਆਨਬਾਜ਼ੀ ਦਾ ਕੋਈ ਮੁੱਲ ਨਹੀਂ। 

ਜੇਤਲੀ ਅਤੇ ਕੈਪਟਨ ਦੀਆਂ ਮੀਟਿੰਗਾਂ ਸਬੰਧੀ ਪੁੱਛੇ ਸਵਾਲ ‘ਤੇ ਸ. ਬਾਦਲ ਨੇ ਕਿਹਾ ਕਿ ਮੀਟਿੰਗਾਂ ਕਰਨਾ ਕੋਈ ਮਾੜਾ ਕੰਮ ਨਹੀਂ ਹੈ। ਮੈਂ ਵੀ ਡਾ. ਮਨਮੋਹਨ ਸਿੰਘ ਨਾਲ ਮੀਟਿੰਗ ਕਰਦਾ ਰਿਹਾ ਹਾਂ। ਤੁਸੀਂ ਉਸ ਵੇਲੇ ਵੀ ਕਿਆਸ ਅਰਾਈਆਂ ਲਾਉਂਦੇ ਰਹੇ। ਕੈਪਟਨ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਤੋਂ ਕੀ ਲੈਣਾ ਹੈ, ਕੋਈ ਕੁਝ ਕਰੇ ਪਰ ਅਕਾਲੀ ਦਲ ਹੋਰ ਵੀ ਮਜ਼ਬੂਤ ਹੋ ਕੇ ਉਭਰੇਗਾ। ਸ਼ਹੀਦ ਭਗਤ ਸਿੰਘ ਦੇ ਨਾਂ ਚੰਡੀਗੜ੍ਹ ਏਅਰ ਪੋਰਟ ਦਾ ਨਾਮ ਨਾ ਰੱਖਣ ‘ਤੇ ਬਾਦਲ ਨੇ ਕਿਹਾ ਅਸੀਂ ਤਾਂ ਕੇਂਦਰ ਨੂੰ ਚਿੱਠੀ ਪੱਤਰ ਲਿਖ ਸਕਦੇ ਹਾਂ ਤੇ ਇਹ ਕੇਂਦਰ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਤਾਂ ਚੰਡੀਗੜ੍ਹ ਤੇ ਪਾਣੀ ਤੇ ਹੋਰ ਮਸਲੇ ਹੱਲ ਕਰਨ ਦੀ ਕਾਹਲ ਵਿਚ ਹਾਂ ਜੋ ਕਾਂਗਰਸ ਸਰਕਾਰ ਨੇ ਬੁਰੀ ਤਰ੍ਹਾਂ ਮਾਮਲੇ ਵਿਗਾੜੇ ਹੋਏ ਹਨ। ਸ. ਬਾਦਲ ‘ਤੇ ਅੱਜ ਸਥਾਨਕ ਪੱਤਰਕਾਰਾਂ ਨੇ ਸਵਾਲਾਂ ਦੀ ਝੜੀ ਲਗਾ ਦਿੱਤੀ, ਜਿਸ ‘ਤੇ ਬਾਦਲ ਹੱਸਦੇ-ਹੱਸਦੇ ਕਹਿਣ ਲੱਗੇ ਕਿ ਤੁਸੀਂ ਸਰਕਾਰ ‘ਤੇ ਮੇਹਰ ਕਰੋ ਸਭ ਠੀਕ ਹੋ ਜਾਵੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।