ਸੋਨੇ ਦੀ ਕੀਮਤ ‘ਚ ਆਈ ਭਾਰੀ ਗਿਰਵਾਟ, ਜਾਣੋ ਅੱਜ ਦਾ ਭਾਅ

0
159

2015_9image_17_40_326460000gold-llਨਵੀਂ ਦਿੱਲੀ- ਸਰਾਫਾ ਬਾਜ਼ਾਰ ‘ਚ ਸੋਨਾ ਲਗਾਤਾਰ ਤੀਜੇ ਦਿਨ ਆਪਣੀ ਚਮਕ ਗਵਾਉਂਦਾ ਹੋਇਆ 100 ਰੁਪਏ ਟੁੱਟ ਕੇ ਇਕ ਹਫਤੇ ਦੇ ਹੇਠਲੇ ਪੱਧਰ 26650 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ, ਜਦਕਿ ਸਥਾਨਕ ਵਪਾਰਕ ਮੰਗ ਆਉਣ ਨਾਲ ਚਾਂਦੀ 200 ਰੁਪਏ ਮਜ਼ਬੂਤ ਹੋ ਕੇ ਲੱਗਭਗ ਦੋ ਹਫਤੇ ਦੇ ਉੱਚ ਪੱਧਰ 35,400 ਰੁਪਏ ਪ੍ਰਤੀ ਕਿਲੋ ਗ੍ਰਾਮ ‘ਤੇ ਪਹੁੰਚ ਗਈ।

ਹੁਣ ਗਾਹਕ ਘਰ ਬੈਠੇ ਆਨਲਾਈਨ ਸੋਨਾ ਵੀ ਖਰੀਦ ਸਕਦੇ ਹਨ। ਕਮੋਡਿਟੀ ਐਕਸਚੇਂਜ ਐਨ.ਸੀ.ਡੀ.ਈ.ਐਕਸ. ਕੇਂਦਰ ਸਰਕਾਰ ਦੇ ਮੇਕ ਇਨ ਇੰਡੀਆ ਅਭਿਆਨ ਨਾਲ ਕਦਮ ਮਿਲਾਉਂਦੇ ਹੋਏ ਦੇਸ਼ ਦੀ ਰਿਫਾਈਨਰੀਆਂ ਤੋਂ ਸੋਨਾ ਖਰੀਦ ਕੇ ਆਨਲਾਈਨ ਵਿਕਰੀ ਜ਼ਰੀਏ ਘਰ ਬੈਠੇ ਸੋਨਾ ਉਪਲੱਬਧ ਕਰਵਾਏਗੀ। ਐਨ.ਸੀ.ਡੀ.ਈ.ਐਕਸ. ਦੇ ਉਪ ਪ੍ਰਧਾਨ ਵਿਵੇਕ ਜਾਲਾਨ ਨੇ ਦੱਸਿਆ ਕਿ 28 ਮਈ ਤੋਂ ਆਨਲਾਈਨ ਸੋਨਾ ਵੇਚਿਆ ਜਾ ਰਿਹਾ ਹੈ ਤੇ ਜੈਪੁਰ ‘ਚ ਗਾਹਕਾਂ ਤਕ ਇਸ ਨੂੰ ਪਹੁੰਚਾਉਣ ਲਈ ਇਕ ਕੇਂਦਰ ਖੋਲ੍ਹ ਦਿੱਤਾ ਗਿਆ ਹੈ ਤੇ ਇਹ 7 ਸਤੰਬਰ ਤੋਂ ਸ਼ੁਰੂ ਹੋ ਜਾਏਗਾ। ਇਸ ਤੋਂ ਪਹਿਲਾਂ ਅਹਿਮਦਾਬਾਦ, ਮੁੰਬਈ ਸਣੇ 5 ਕੇਂਦਰ ਖੋਲ੍ਹੇ ਜਾ ਚੁੱਕੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।