ਸੈਲਿਊਟ ਦੀ ਬਜਾਏ ਕੀਤਾ ਪ੍ਰਣਾਮ, ਨਕਲੀ ਮਹਿਲਾ ਐੱਸ. ਆਈ. ਦਾ ਖੇਡ ਖਤਮ

0
108

2014_3image_16_59_450901978salute-llਇੰਦੌਰ- ਨਕਲੀ ਐੱਸ.ਆਈ. ਬਣ ਕੇ ਲੋਕਾਂ ਨੂੰ ਝਾਂਸਾ ਦੇਣ ਵਾਲੀ ਇਕ ਔਰਤ ਦਾ ਉਸ ਸਮੇਂ ਖੇਡ ਖਤਮ ਹੋ ਗਿਆ, ਜਦੋਂ ਉਹ ਟੀ. ਆਈ. ਦੇ ਸਾਹਮਣੇ ਸੈਲਿਊਟ ਕਰਨ ਦੀ ਬਜਾਏ ਪ੍ਰਣਾਮ ਕਰ ਬੈਠੀ। ਦਰਅਸਲ ਛੋਟੀ ਗਵਾਲਟੋਲੀ ਥਾਣੇ ਦੇ ਟੀ. ਆਈ. ਆਰ. ਐੱਨ. ਸ਼ਰਮਾ ਨੇ ਛੇੜਛਾੜ ਦੇ ਇਕ ਮਾਮਲੇ ‘ਚ ਬਿਆਨ ਲੈਣ ਲਈ ਐਤਵਾਰ ਨੂੰ ਪ੍ਰਵੀਨ ਨੂੰ ਬੁਲਾਇਆ ਸੀ। ਪ੍ਰਵੀਨ ਨੇ ਸ਼ਨੀਵਾਰ ਨੂੰ ਮਹੂ ‘ਚ ਸਿਪਾਹੀ ਗੁਰੂਦੇਵ ਸਿੰਘ ਚਹਿਲ ਦੇ ਖਿਲਾਫ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ। ਬਿਆਨ ਦੇਣ ਲਈ ਪ੍ਰਵੀਨ ਐੱਸ. ਆਈ. ਦੀ ਵਰਦੀ ‘ਚ ਟੀ. ਆਈ. ਦੇ ਸਾਹਮਣੇ ਪੇਸ਼ ਹੋਈ। ਜਾਂਦੇ ਹੀ ਉਸ ਨੇ ਟੀ. ਆਈ. ਨੂੰ ਪ੍ਰਣਾਮ ਕੀਤਾ। ਇਸ ‘ਤੇ ਟੀ. ਆਈ. ਨੂੰ ਹੈਰਾਨੀ ਹੋਈ ਅਤੇ ਉਨ੍ਹਾਂ ਦਾ ਧਿਆਨ ਉਸ ਦੀ ਵਰਦੀ ਵੱਲ ਗਿਆ। ਉਸ ਦੇ ਮੋਢੇ ‘ਤੇ ਲੱਗੇ ਸਿਤਾਰੇ ਗੜਬੜ ਸਨ। ਬਾਂਹ ‘ਤੇ ਲੱਗਾ ਪੁਲਸ ਵਿਭਾਗ ਦਾ ਲੋਗੋ, ਜਿਸ ਨੂੰ ਪ੍ਰਸ਼ਾਸਨ ਨੇ ਹਟਾਉਣ ਦੇ ਨਿਰਦੇਸ਼ ਦਿੱਤੇ ਸਨ, ਉਹ ਵੀ ਲੱਗਾ ਸੀ। ਮਾਮਲਾ ਸ਼ੱਕੀ ਹੋਣ ‘ਤੇ ਉਨ੍ਹਾਂ ਨੇ ਪੁੱਛ-ਗਿੱਛ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਨਕਲੀ ਐੱਸ.ਆਈ. ਹੈ।
ਪੋਲ ਖੁੱਲ੍ਹਦੇ ਹੀ ਪ੍ਰਵੀਨ ਟੀ. ਆਈ. ਦੇ ਸਾਮਹਣੇ ਹੱਥ-ਪੈਰ ਜੋੜਨ ਲੱਗੀ। ਮਹਿਲਾ ਪੁਲਸ ਕਰਮਚਾਰੀਆਂ ਦੇ ਸਾਹਮਣੇ ਉਹ ਬਹੁਤ ਗਿੜ-ਗਿੜਾਈ। ਉਸ ਤੋਂ ਬਾਅਦ ਉਸ ਨੂੰ ਪੁੱਛ-ਗਿੱਛ ਕੇਂਦਰ ਲਿਜਾਇਆ ਗਿਆ। ਉਸ ਨੇ ਦੱਸਿਆ ਕਿ ਉਹ ਉਜੈਨ ਦੇ ਦੌਲਤਗੰਜ ‘ਚ ਰਹਿੰਦੀ ਹੈ। ਪਿਤਾ ਅਸਲਮ ਆਂਡਿਆ ਦੀ ਰੇਹੜੀ ਲਗਾਉਂਦਾ ਹੈ। ਕੋਟਾ, ਰਾਜਸਥਾਨ ਦੇ ਅਫਸਰ ਨਾਲ ਵਿਆਹ ਹੋਇਆ ਸੀ ਪਰ ਜ਼ਿਆਦਾ ਦਿਨ ਵਿਆਹ ਨਹੀਂ ਚੱਲਿਆ ਅਤੇ ਤਲਾਕ ਹੋ ਗਿਆ। ਉਸ ਦਾ 5 ਸਾਲ ਦਾ ਬੇਟਾ ਵੀ ਹੈ। ਇਸ ਤੋਂ ਬਾਅਦ ਅਸਲਮ ਨੂੰ ਫੋਨ ਲਗਾ ਕੇ ਘਟਨਾ ਦੀ ਜਾਣਕਾਰੀ ਦਿੱਤੀ ਸੀ। ਐੱਸ. ਪੀ. ਦੋਸ਼ੀ ਤ੍ਰਿਪਾਠੀ ਵੀ ਥਾਣੇ ਪਹੁੰਚੇ। ਪ੍ਰਵੀਨ ਉਨ੍ਹਾਂ ਦੇ ਸਾਹਮਣੇ ਹੱਥ ਜੋੜਨ ਲੱਗੀ। ਉਸ ਦਾ ਕਹਿਣਾ ਸੀ ਕਿ ਉਹ ਬੀ. ਏ. ਪਾਸ ਹੈ ਅਤੇ ਦੋ ਵਾਰ ਸਿਪਾਹੀ ਅਤੇ ਇਕ ਵਾਰ ਐੱਸ. ਆਈ. ਦੀ ਪ੍ਰੀਖਿਆ ਦੇ ਚੁੱਕੀ ਹੈ ਪਰ ਸਫਲ ਨਹੀਂ ਹੋ ਸਕੀ। ਪਰਿਵਾਰ ਵਾਲਿਆਂ ਦਾ ਸੁਪਨਾ ਸੀ ਕਿ ਪੁਲਸ ਅਫਸਰ ਬਣਾਂ, ਜਦੋਂ ਨਹੀਂ ਬਣ ਸਕੀ ਤਾਂ ਸ਼ੌਕੀਆ ਤੌਰ ‘ਤੇ ਵਰਦੀ ਪਾ ਲਈ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਇੰਦੌਰ ਨੌਕਰੀ ਦੀ ਭਾਲ ‘ਚ ਆਉਂਦੀ ਸੀ। ਅਸਮਾਜਿਕ ਤੱਤਾਂ ਤੋਂ ਮਹਿਫੂਜ਼ ਰਹੇ, ਇਸ ਲਈ ਪੁਲਸ ਦੀ ਵਰਦੀ ਪਾਉਣ ਲੱਗੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।