ਸੈਮਸੰਗ ਆਪਣੇ ਸਮਾਰਟਫੋਨਸ ‘ਚ ਕਰਨ ਜਾ ਰਹੀ ਹੈ ਇਹ ਵੱਡਾ ਬਦਲਾਅ

0
64

2014_12image_20_06_408661774samsung-z-tizen-llਨਵੀਂ ਦਿੱਲੀ- ਸਾਊਥ ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਇਕ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਸੈਮਸੰਗ 10 ਦਸੰਬਰ ਨੂੰ ਭਾਰਤ ‘ਚ ਆਪਣੇ ਨਵੇਂ ਆਪ੍ਰੇਟਿੰਗ ਸਿਸਟਮ ਤਾਈਜ਼ੈਨ ਬੇਸਡ ਸਮਾਰਟਫੋਨ ਲਾਂਚ ਕਰੇਗੀ। ਘਬਰਾਓ ਨਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਹੁਣ ਸੈਮਸੰਗ ਸਮਾਰਟਫੋਨ ਨਹੀਂ ਬਣਾਏਗੀ ਸਗੋਂ ਸੈਮਸੰਗ ਆਪਣਾ ਨਵਾਂ ਆਪ੍ਰੇਟਿੰਗ ਸਿਸਟਮ ‘ਤਾਈਜ਼ੈਨ’ ਨੂੰ ਭਾਰਤ ‘ਚ ਟੈਸਟਿੰਗ ਲਈ ਲਾਂਚ ਕਰਨ ਵਾਲੀ ਹੈ।

ਅਨੁਮਾਨ ਹੈ ਕਿ ਇਨ੍ਹਾਂ ਸਮਾਰਟਫੋਨਸ ਦੀ ਕੀਮਤ 7000 ਰੁਪਏ ਤੋਂ ਘੱਟ ਹੋਵੇਗੀ। ਦਰਅਸਲ ਗੂਗਲ ਦੇ ਨਵੇਂ ਆਪ੍ਰੇਟਿੰਗ ਸਿਸਟਮ ਐਂਡਰਾਇਡ ਵਨ ਨੂੰ ਟੱਕਰ ਦੇਣ ਲਈ ਸੈਮਸੰਗ ਆਪਣਾ ਨਵਾਂ ਆਪ੍ਰੇਟਿੰਗ ਸਿਸਟਮ ਲਾਂਚ ਕਰਨ ਜਾ ਰਹੀ ਹੈ। ਸੈਮਸੰਗ ਦੀ ਯੋਜਨਾ ਦੀਵਾਲੀ ਦੇ ਕੋਲ ਇਸ ਨਵੇਂ ਆਪ੍ਰੇਟਿੰਗ ਸਿਸਟਮ ਨੂੰ ਲਾਂਚ ਕਰਨ ਦੀ ਸੀ। ਸੈਮਸੰਗ ਦੇ ਮੀਡੀਆ ਸਲਿਊਸ਼ਨ ਦੇ ਡਾਇਰੈਕਟਰ ਤਰੂਣ ਮਲਿਕ ਨੇ ਕਿਹਾ ਕਿ ਅਸੀਂ ਤਾਈਜ਼ੈਨ ਆਪ੍ਰੇਟਿੰਗ ਸਿਸਟਮ ਨੂੰ ਲਾਂਚ ਕਰਨ ‘ਚ ਭਲੇ ਥੋੜਾ ਲੇਟ ਹੋ ਗਏ ਪਰ ਅਸੀਂ ਹੁਣ ਫੋਕਸ ਹਾਂ। ਸੈਮਸੰਗ ਪਹਿਲਾਂ ਤਾਈਜ਼ੈਨ ਆਪ੍ਰੇਟਿੰਗ ਸਿਸਟਮ ਨੂੰ ਭਾਰਤ ‘ਚ ਲਾਂਚ ਨਹੀਂ ਕਰਨ ਵਾਲੀ ਸੀ ਪਰ ਕੰਪਨੀ ਦੀ ਵੈਬਸਾਈਟ ‘ਤੇ ਤਾਈਜ਼ੈਨ ਆਪ੍ਰੇਟਿੰਗ ਸਿਸਟਮ ਵਾਲਾ ਸਮਾਰਟਫੋਨ ‘ਸੈਮਸੰਗ ਜ਼ੈਡ’ ਲਿਸਟ ਕੀਤਾ ਗਿਆ ਹੈ। ਵੈਬਸਾਈਟ ਅਨੁਸਾਰ ਸੈਮਸੰਗ ਤਾਈਜ਼ੈਨ ਆਪ੍ਰੇਟਿੰਗ ਸਿਸਟਮ ਨਾਲ ਭਾਰਤ ‘ਚ ਬਜਟ ਸਮਾਰਟਫੋਨ ਮਾਰਕੀਟ ‘ਚ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੇਗਾ।

ਕੰਪਨੀ ਫਿਲਹਾਲ ਤਾਈਜ਼ੈਨ ਆਪ੍ਰੇਟਿੰਗ ਸਿਸਟਮ ਵਾਲੇ ਸਮਾਰਟਫੋਨ ਸੈਮਸੰਗ ਜ਼ੈਡ ਨੂੰ ਰੂਸ ‘ਚ ਵੇਚ ਰਹੀ ਹੈ। ਸੈਮਸੰਗ ਜ਼ੈਡ ਸਿੰਗਲ ਸਿਮ ਸਮਾਰਟਫੋਨ ਹੈ। ਇਹ ਤਾਈਜ਼ੈਨ 2.2.1 ਆਪ੍ਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਇਸ ‘ਚ 4.8 ਇੰਚ ਰੈਜ਼ੇਲਿਊਸ਼ਨ ਵਾਲੀ ਐਚ.ਡੀ. ਐਮੋਲੇਡ ਸਕਰੀਨ ਲੱਗੀ ਹੈ। ਇਸ ‘ਚ 2 ਜੀ.ਬੀ. ਦੀ ਰੈਮ ਲੱਗੀ ਹੈ। ਇਸ ‘ਚ 16 ਜੀ.ਬੀ. ਇੰਟਰਨਲ ਮੈਮੋਰੀ ਹੈ, ਜਿਸ ਨੂੰ 64 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ ‘ਚ 2.1 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੇ ਨਾਲ ਹੀ ਇਸ ‘ਚ 2600 ਐਮ.ਏ.ਐਚ ਦੀ ਬੈਟਰੀ ਲੱਗੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।