ਸੁੱਖਾ ਕਾਹਲਵਾਂ ਦੇ ਕਤਲ ਨੂੰ ਲੈ ਕੇ ਹੋਇਆ ਇਕ ਹੋਰ ਵੱਡਾ ਖੁਲਾਸਾ

0
106

defaultਜਲੰਧਰ : ਹੁਣ ਜਦੋਂ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਇਕ ਤੋਂ ਬਾਅਦ ਇਕ ਕਈ ਪਰਤਾਂ ਖੁੱਲ੍ਹ ਰਹੀਆਂ ਹਨ ਤਾਂ ਇਸ ਦੌਰਾਨ ਜਾਂਚ ‘ਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਫਗਵਾੜਾ ‘ਚ ਗੈਂਗਸਟਰ ਸੁੱਖਾ ਕਾਹਲਵਾਂ ਦਾ ਕਤਲ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ। ਸੁਪਾਰੀ ਦੇਣ ਵਾਲਾ ਪਿੰਡ ਲਿੱਦੜਾਂ ਦਾ ਸੋਨੂੰ ਬਾਬਾ ਹੈ। ਸੋਨੂੰ ਬਾਬਾ ਸੁੱਖਾ ਗੈਂਗ ਵਲੋਂ ਕਤਲ ਕੀਤੇ ਗਏ ਨਵਪ੍ਰੀਤ ਸਿੰਘ ਉਰਫ ਲਵਲੀ ਬਾਬਾ ਦਾ ਜਿਗਰੀ ਯਾਰ ਸੀ ਜਿਸ ਦਾ ਮੌਤ ਦਾ ਬਦਲਾ ਲੈਣ ਲਈ ਹੀ ਸੁੱਖਾ ਕਾਹਲਵੇਂ ਦੇ ਕਤਲ ਕਰਵਾਇਆ ਗਿਆ ਹੈ। ਹਿਰਾਸਤ ਵਿਚ ਲਏ ਗਏ ਸੋਨੂੰ ਬਾਬਾ ਨੇ ਪੁੱਛਗਿੱਛ ‘ਚ ਮੰਨਿਆ ਹੈ ਕਿ ਕਤਲ ਦੀ ਸਾਜਿਸ਼ ਉਸ ਨੇ ਹੀ ਰਚੀ ਸੀ। ਇਸ ਵਿਚ ਸੁੱਖੇ ਦੇ ਜਾਨੀ ਦੁਸ਼ਮਣ ਪ੍ਰੇਮ ਸਿੰਘ ਉਰਫ ਪ੍ਰੇਮਾ ਲਾਹੌਰੀਆ ਅਤੇ ਹਰਜਿੰਦਰ ਸਿਘ ਉਰਫ ਵਿੱਕੀ ਗੌਂਡਰ ਸ਼ਾਮਲ ਸਨ। 

ਸੋਨੂੰ ਨੇ ਇਹ ਗੱਲ ਮੰਨੀ ਹੈ ਕਿ ਗੌਂਡਰ ਕਤਲ ਲਈ ਤਿਆਰ ਹੋ ਗਿਆ ਸੀ ਪਰ ਉਸ ਨੇ ਕਿਹਾ ਸੀ ਕਿ ਇਸ ਕੰਮ ‘ਚ ਸ਼ੂਟਰ ਚਾਹੀਦੇ ਹਨ। ਇਸ ਲਈ ਪੰਜ ਲੱਖ ‘ਚ ਸੌਦਾ ਤੈਅ ਕਰਦੇ ਹੋਏ ਗੌਂਡਰ ਨੇ ਸੁਪਾਰੀ ਲਈ ਸੀ। ਐਡਵਾਂਸ ‘ਚ ਇਕ ਲੱਖ ਰੁਪਏ ਦਿੱਤੇ ਗਏ ਅਤੇ ਬਾਕੀ ਚਾਰ ਲੱਖ ਸੁੱਖੇ ਦੇ ਕਤਲ ਤੋਂ ਬਾਅਦ। ਇਸ ਕਤਲ ਕਾਂਡ ‘ਚ ਪੁਲਸ ਪ੍ਰੇਮਾ ਲਾਹੌਰੀਆ, ਵਿੱਕੀ ਗੌਂਡਰ ਤੋਂ ਇਲਾਵਾ ਗੈਂਗਸਟਰ ਜੈਪਾਲ, ਮੋਗਾ ਦੇ ਸ਼ੂਟਰ ਅਮਰਜੀਤ ਸਿੰਘ ਦਿਓਲ, ਮੋਟਾ ਐਨਕਾਂ ਵਾਲਾ, ਕਾਲਾ ਦੀ ਭਾਲ ਕਰ ਰਹੀ ਹੈ।
ਲਵਲੀ ਬਾਬਾ ਦੇ ਕਤਲ ਤੋਂ ਬਾਅਦ ਕਈ ਗੈਂਗਵਾਰ ਹੋਈਆਂ ਪਰ ਇਹ ਗੈਂਗਵਾਰ ਉਦੋਂ ਭਿਆਨਕ ਰੂਪ ਧਾਰਨ ਕਰ ਗਈ ਜਦੋਂ ਬਸਤੀਆਂ ਦੇ ਰਹਿਣ ਵਾਲੇ ਪ੍ਰੇਮਾ ਲਾਹੌਰੀਆ ਦੇ ਖਾਸਮਖਾਸ ਮੰਨੇ ਜਾਂਦੇ ਦੀਪਾਂਸ਼, ਸਿਮਰਨ ਤੇ ਰਨਦੀਪ ਦੀ ਜਿੰਮ ਜਾਂਦੇ ਸਮੇਂ ਦਿਲਜੀਤ ਸਿੰਘ ਭਾਨਾ ਵਲੋਂ ਕਾਤਲਾਨਾ ਹਮਲਾ ਕਰਕੇ ਤਿੰਨਾਂ ਦੋਸਤਾਂ ਵਿਚੋਂ ਦੋ ਨੌਜਵਾਨਾਂ ਦੀਪਾਂਸ਼ ਤੇ ਸਿਮਰਨ ਦਾ ਕਤਲ ਕਰ ਦਿਤਾ ਗਿਆ ਸੀ। ਜਿਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਕਤਲਕਾਂਡ ਵਿਚ ਵੀ ਸੁੱਖਾ ਕਾਹਲਵਾਂ ਦਾ ਹੱਥ ਦੱਸਿਆ ਜਾ ਰਿਹਾ ਸੀ। ਕਿਤੇ ਨਾ ਕਿਤੇ ਇਹ ਤਿੰਨੇ ਕਤਲ ਹੀ ਸੁੱਖੇ ਦੀ ਮੌਤ ਦਾ ਕਾਰਨ ਬਣੇ।
ਸੁੱਖੇ ਦੇ ਮਾਤਾ ਪਿਤਾ ਵਲੋਂ ਪੁਲਸ ਦੀ ਭੂਮਿਕਾ ‘ਤੇ ਸਵਾਲ ਚੁੱਕੇ ਗਏ ਸਨ ਜਿਸ ਵਿਚ ਸੁੱਖੇ ਦੇ ਪਿਤਾ ਨੇ ਕਿਹਾ ਸੀ ਕਿ ਪੁਲਸ ਨੇ ਤਿੰਨ ਕਰੋੜ ਰੁਪਿਆ ਲੈ ਕੇ ਉਸ ਦੇ ਪੁੱਤ ਦਾ ਕਤਲ ਕਰਵਾਇਆ ਹੈ ਪਰ ਸੋਨੂੰ ਬਾਬਾ ਦੀ ਪੁੱਛਗਿੱਛ ਵਿਚ ਕਿਤੇ ਵੀ ਪੁਲਸ ਦੀ ਕੋਈ ਭੂਮਿਕਾ ਨਹੀਂ ਨਿਕਲੀ ਹੈ। ਹਾਲਾਂਕਿ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸੁੱਖੇ ਕਾਹਲਵੇਂ ਦਾ ਕਤਲ ਸੁਪਾਰੀ ਲੈ ਕੇ ਹੀ ਕੀਤਾ ਗਿਆ ਸੀ। ਹੁਣ ਇਸ ਦੀ ਬਾਕੀ ਦੀ ਸੱਚਾਈ ਦਾ ਪਤਾਂ ਤਾਂ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਲੱਗ ਸਕੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।