ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਕਾਲੇ ਲੂਣ ਵਾਲਾ ਪਾਣੀ

0
351

2017_3image_14_00_019540000bl-llਜਲੰਧਰ — ਕਾਲਾ ਲੂਣ ਜਿੱਥੇ ਭੋਜਨ ਦਾ ਸੁਆਦ ਵਧਾਉਂਦਾ ਹੈ, ਉੱਥੇ ਇਹ ਕਈ ਬੀਮਾਰੀਆਂ ਨੂੰ ਵੀ ਦੂਰ ਰੱਖਦਾ ਹੈ। ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਾਲੇ ਲੂਣ ਵਾਲਾ ਪਾਣੀ ਜ਼ਰੂਰ ਪੀਓ। ਕਾਲਾ ਲੂਣ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਕਾਫੀ ਮਦਦਗਾਰ ਸਿੱਧ ਹੁੰਦਾ ਹੈ।
ਇਸ ਤਰ੍ਹਾਂ ਬਣਾਓ ਕਾਲੇ ਲੂਣ ਵਾਲਾ ਪਾਣੀ
* ਇੱਕ ਗਲਾਸ ਗਰਮ ਪਾਣੀ ‘ਚ ਡਲੀ ਵਾਲਾ ਕਾਲਾ ਲੂਣ ਪਾਓ। ਇਸ ਨੂੰ ਚੰਗੀ ਤਰ੍ਹਾਂ ਪਾਣੀ ‘ਚ ਮਿਲਾ ਲਓ। ਇਸ ਪਾਣੀ ਨੂੰ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।
ਕਾਲੇ ਲੂਣ ਵਾਲੇ ਪਾਣੀ ਦੇ ਫਾਇਦੇ
1. ਪਾਚਨ ਕਿਰਿਆ
ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਭੋਜਨ ਅਸਾਨੀ ਨਾਲ ਪਚ ਜਾਂਦਾ ਹੈ ਅਤੇ ਇਸ ਨਾਲ ਹਾਜ਼ਮਾ ਵੀ ਠੀਕ ਰਹਿੰਦਾ ਹੈ।
2. ਭਾਰ ਘੱਟਦਾ ਹੈ ਭਾਰ ਘੱਟ ਕਰਨ ਲਈ ਕਾਲੇ ਲੂਣ ਵਾਲਾ ਪਾਣੀ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ, ਜਿਸ ਨਾਲ ਭਾਰ ਨੂੰ ਘਟਾਉਣ ‘ਚ ਕਾਫੀ ਮਦਦ ਮਿਲਦੀ ਹੈ।
3. ਚੰਗੀ ਨੀਂਦ
ਵਧੇਰੇ ਲੋਕਾਂ ਨੂੰ ਤਣਾਅ ਕਾਰਨ ਨੀਂਦ ਨਹੀਂ ਆਉਂਦੀ ਹੈ। ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਸਟਰੈਸ ਹਾਰਮੋਨਸ ਘੱਟ ਹੁੰਦੇ ਹਨ, ਜਿਸ ਨਾਲ ਨੀਂਦ ਚੰਗੀ ਤਰ੍ਹਾਂ ਆਉਂਦੀ ਹੈ।
4. ਚਮੜੀ ਲਈ ਫਾਇਦੇਮੰਦ
ਕਾਲੇ ਲੂਣ ਵਾਲਾ ਪਾਣੀ ਪੀਣ ਨਾਲ ਚਮੜੀ ਨਰਮ ਹੁੰਦੀ ਹੈ ਅਤੇ ਚਿਹਰੇ ‘ਤੇ ਦਾਗ-ਧੱਬੇ ਵੀ ਦੂਰ ਹੁੰਦੇ ਹਨ।
5. ਗਲੇ ਦੀ ਖਰਾਸ਼
ਗਲੇ ਦੀ ਖਰਾਸ਼ ਦੂਰ ਕਰਨ ਲਈ ਕਾਲੇ ਲੂਣ ਵਾਲੇ ਪਾਣੀ ਦੀ ਵਰਤੋਂ ਜ਼ਰੂਰ ਕਰੋ। ਇਸ ‘ਚ ਮੌਜੂਦ ਖਣਿਜ ਗਲੇ ਦੀ ਖਰਾਸ਼ ਨੂੰ ਦੂਰ ਕਰਦੇ ਹਨ ਅਤੇ ਬੈਕਟੀਰੀਆ ਨੂੰ ਖਤਮ ਕਰਦੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।