ਸਿਹਤਮੰਦ ਰਹਿਣ ਲਈ ਅਪਣਾਓ ਇਹ ਘਰੇਲੂ ਤਰੀਕਾ

0
312

2017_3image_10_05_529150000a-llਜਲੰਧਰ— ਸੌਗੀ ਇਕ ਆਯੁਰਵੈਦਿਕ ਦਵਾਈ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨੂੰ ਖਾਂਦੇ ਰਹਿਣ ਨਾਲ ਜ਼ਿਆਦਾ ਪਿਆਸ ਨਹੀਂ ਲੱਗਦੀ। ਗਰਮੀਆਂ ‘ਚ ਲੋਕ ਜ਼ਿਆਦਾਤਰ ਇਸ ਦਾ ਇਸਤੇਮਾਲ ਕਰਦੇ ਹਨ। ਅੱਜ ਅਸੀਂ ਤੁਹਾਨੂੰ ਸੌਗੀ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
1. ਖੂਨ ਦਾ ਦੌਰਾ ਠੀਕ
ਹਰ ਰੋਜ਼ ਸੌਗੀ ਖਾਣ ਨਾਲ ਖੂਨ ਦਾ ਦੌਰਾ ਠੀਕ ਰਹਿੰਦਾ ਹੈ।
2. ਠੀਕ ਹਾਜ਼ਮਾ
ਸੌਗੀ ‘ਚ ਫਾਈਵਰ ਹੁੰਦੇ ਹਨ ਜੋ ਹਾਜ਼ਮੇ ਨੂੰ ਠੀਕ ਰੱਖਦਾ ਹੈ।
3. ਦਿਲ ਦੀਆਂ ਬੀਮਾਰੀਆਂ ਤੋਂ ਬਚਾਅ
ਸੌਗੀ ‘ਚ ਪੋਟਾਸ਼ੀਅਮ ਹੁੰਦੀ ਹੈ, ਜੋ ਦਿਲ ਦੇ ਦੌਰੇ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਉਂਦੀ ਹੈ।
4. ਖੂਨ ਦੀ ਘਾਟ ਪੂਰੀ ਕਰੇ
ਸੌਗੀ ‘ਚ ਭਰਪੂਰ ਆਇਰਨ ਹੁੰਦਾ ਹੈ। ਹਰ ਰੋਜ਼ ਪੰਜ ਸੌਗੀਆਂ ਖਾਣ ਨਾਲ ਸਰੀਰ ‘ਚ ਹੋਈ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ।
5. ਕੈਂਸਰ ਤੋਂ ਬਚਾਅ
ਇਸ ‘ਚ ਐਂਟੀ ਆਕਸਾਈਡ ਹੁੰਦੇ ਹਨ, ਜੋ ਸਾਨੂੰ ਕੈਂਸਰ ਜਿਹੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਹਰ ਰੋਜ਼ ਸੌਗੀਆਂ ਖਾਓ।
6. ਅੱਖਾਂ ਦੇ ਲਈ ਲਾਭਕਾਰੀ
ਸੌਗੀ ‘ਚ ਵੀ. ਟੀ. ਕੈਰੋਟੀਨ ਹੁੰਦਾ ਹੈ, ਜੋ ਅੱਖਾਂ ਨੂੰ ਠੀਕ ਰੱਖਣ ਲਈ ਫਾਇਦੇਮੰਦ ਹੁੰਦਾ ਹੈ।
7. ਦੰਦਾਂ ਲਈ ਲਾਭਕਾਰੀ
ਇਸ ‘ਚ ਆਕਜੇਲਿਕ ਐਸਿਡ ਹੁੰਦਾ ਹੈ, ਜੋ ਸਾਡੇ ਦੰਦਾਂ ਦੇ ਹਰ ਤਰ੍ਹÎਾਂ ਦੇ ਦਰਦ ਨੂੰ ਠੀਕ ਕਰ ਦਿੰਦਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।