ਸਸਤੇ ਸਮਾਰਟਫੋਨਾਂ ‘ਚੋਂ ਕਿਹੜਾ ਹੈ ਤੁਹਾਡੇ ਲਈ ਬਿਹਤਰ…?

0
107

2014_7image_12_56_0827376061-llਨਵੀਂ ਦਿੱਲੀ—ਜੇਕਰ ਤੁਸੀਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਪਰ ਇਸ ਲਈ ਜ਼ਿਆਦਾ ਕੀਮਤ ਨਹੀਂ ਚੁਕਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆਪਸ਼ਨਾਂ ਦੀ ਕੋਈ ਕਮੀ ਨਹੀਂ ਹੈ। ਕਈ ਨਵੀਆਂ ਕੰਪਨੀਆਂ ਨੇ ਮਾਰਕੀਟ ਵਿਚ 7 ਹਜ਼ਾਰ ਤੋਂ ਵੀ ਘੱਟ ਕੀਮਤ ਦੇ ਫੋਨ ਉਤਾਰੇ ਹਨ।

ਕੁਝ ਮਹੀਨੇ ਪਹਿਲਾਂ ਦੀ ਗੱਲ ਹੈ ਕਿ ਸਸਤਾ ਸਮਾਰਟਫੋਨ ਵੀ  10000 ਰੁਪਏ ਤੋਂ ਜ਼ਿਆਾਦਾ ਕੀਮਤ ਵਿਚ ਮਿਲਦਾ ਸੀ  ਪਰਰ ਮੋਟੋ-ਈ ਫੋਨ ਨੇ ਪੂਰੀ ਮਾਰਕੀਟ ਨੂੰ ਬਦਲ ਰੱਖ ਦਿੱਤਾ ਹੈ। ਹੁਣ ਤੁਸੀਂ 7000 ਰੁਪਏ ਜਾਂ ਇਸ ਤੋਂ ਵੀ ਘੱਟ ਕੀਮਤ ਵਿਚ ਸਮਾਰਟਫੋਨ ਖਰੀਦ ਸਕਦੇ ਹੋ, ਜਿਸ ਵਿਚ ਲਗਭਗ  ਸਾਰੇ ਕੰਮ ਦੇ ਫੀਚਰਰਸ ਹਨ। ਵੱਡੇ  ਬ੍ਰਾਂਡ ਹੋਣ ਜਾਂ ਫਿਰ ਛੋਟੇ, ਨਵੇਂ ਖਿਡਾਰੀ ਹੋ ਜਾਣ ਜਾਂ ਪੁਰਾਣੇ। ਸਾਰੇ 7000 ਦੀ ਰੇਂਜ ਦੇ ਹੈਂਡਸੈੱਟ ਮਾਰਕੀਟ ਵਿਚ ਉਤਾਰ ਰਹੇ ਹਨ।
ਜਾਣਦੇ ਹਾਂ ਸਸਤੇ ਅਤੇ ਵਧੀਆ ਸਮਾਰਟਫੋਨਾਂ ਬਾਰੇ—

ਜਿਓਮੀ  ਰੇਡ ਮੀ 1ਐੱਸ. —ਸੱਤ ਹਜ਼ਾਰ ਦੇ ਸਮਾਰਟਫੋਨ ਮਾਰਕੀਟ ਦੀ ਸਭ ਤੋਂ ਨਵੀਂ ਖਿਡਾਰੀ ਹੈ ਚਾਈਨੀਜ਼ ਕੰਪਨੀ ਜਿਓਮੀ।  ਕੰਪਨੀ ਦੇ ਮਾਡਲ- ਰੇਡ ਮੀ 1ਐੱਸ. ਦੀ ਕੀਮਤ 7000 ਰੁਪਏ ਹੈ।  ਇਸ ਦੀ ਸਕ੍ਰੀਨ 4.7 ਇੰਚ ਦੀ ਹੈ। ਫੋਨ ਵਿਚ ਕਵਾਡਕੋਰ ਪ੍ਰੋਸੈਸਸਰ ਹੈ ਅਤੇ ਰੈਮ ਇਕ ਜੀ. ਬੀ. ਹੈ। ਕੈਮਰਾ 8 ਮੈਗਾਪਿਕਕਸਲ ਦਾ ਹੈ। ਜਦੋਂ ਕਿਕ ਫਰੰਟ ਕੈਮਰਾ ਵੀ 1.6 ਮੈਗਾਪਿਕਸਲ ਦਾ ਹੈ। ਇੰਟਰਨਲ ਮੈਮੋਰੀ 8 ਜੀ.  ਬੀ.  ਹੈ, ਜਿਸ  ਨੂੰ 64 ਜੀ. ਬੀ. ਤੱਕ ਵਧਾਇਆ ਜਾ ਸਕਦਾ  ਹੈ। ਇਹ ਫੋਨ ਸਿਰਫ  ਫਲਿਪਕਾਰਟ ‘ਤੇ ਹੀ ਵਿਕੇਗਾ।

ਏਸੁਸ  ਜੇਨਫੋਨ 4  -ਤਾਈਵਾਨ ਦੇ ਏਸੁਸ ਕੰਪਨੀ ਨੇ 7000 ਦੇ ਸਮਾਰਟਫੋਨ ਮਾਰਕੀਟ ਵਿਚ ਉਤਾਰਨ ਦੀ ਦੌੜ ਵਿਚ ਇਕ ਕਦਮ ਅੱਗੇ ਵੱਧਦੇ ਹੋਏ ਮਾਰਕੀਟ ਵਿਚ 6000 ਰੁਪਏ ਦਾ ਇਕ ਸਮਾਰਟਫੋਨ ਲਾਂਚ ਕੀਤਾ ਹੈ।  ਜੇਨਫੋਨ 4 ਦੇ ਨਾਂ ਨਾਲ ਉਤਾਰੇ ਗਏ ਇਸ ਫੋਨ ਵਿਚ ਡੁਅਲ ਕੋਰ ਪ੍ਰੋਸੈਸਰ ਹੈ। ਕੈਮਰਾ 5 ਮੈਗਾਪਿਕਸਲ ਦਾ ਹੈ, ਜਿਸ ਦੇ ਨਾਲ ਫਲੈਸ਼ ਵੀ ਹੈ।

ਸੈਮਸੰਗ ਏਸ ਐੱਨ. ਐਕਸ
—  ਹੁਣ ਤੱਕ 9 ਤੋਂ 10 ਹਜ਼ਾਰ  ਰੁਪਏ ਦੇ ਵਿਚ ਆਪਣਾ ਸਭ ਤੋਂ ਸਸਤਾ ਸਮਾਰਫੋਨ ਵੇਚਣ ਵਾਲੇ ਸੈਮਸੰਗ ਨੂੰ ਵੀ ਇਸ ਪ੍ਰਾਈਸ ਵਾਰ ਵਿਚ ਆਉਣਾ ਪਿਆ ਹੈ। ਕੰਪਨੀ ਦਾ ਮਾਡਲ ਏਸ ਐੱਨ. ਐਕਸ ਟੀ ਬਾਜ਼ਾਰ ਵਿਚ ਆ ਚੁੱਕਿਆ ਹੈ। ਇਸ ਦੀ ਕੀਮਤ 7400 ਰੁਪਏ ਰੱਖੀ ਗਈ ਹੈ, ਜਦੋਂ ਕਿ ਫੀਚਰ ਦੇ ਮਾਮਲੇ ਵਿਚ ਇਹ ਫੋਨ ਕਾਫੀ ਕਮਜ਼ੋਰ ਹੈ। 4 ਇੰਚ ਡਿਸਪਲੇਅ ਵਾਲੇ ਇਸ ਫੋਨ ਵਿਚ ਫਲੈਸ਼ ਦੇ ਨਾਲ 3 ਮੈਗਾਪਿਕਸਲ ਦਾ ਕੈਮਰਾ ਵੀ ਹੈ। 1.2 ਗੀਗਾਹਰਟਜ਼ ਦਾ ਸਿੰਗਲ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ, ਜੋ ਆਊਟਡੇਟਡ ਹੋ ਚੁੱਕਾ ਹੈ।

ਕਾਰਬਨ ਓਪੀਅਮ ਐੱਨ 7
—ਭਾਰਤੀ ਮੋਬਾਈਲ ਕੰਪਨੀ ਕਾਰਬਨ ਨੇ ਛੇ ਹਜ਼ਾਰ ਤੋਂ ਵੀ ਘੱਟ ਕੀਮਤ ਵਾਲਾ ਫੋਨ ਓਪੀਅਮ ਐੱਨ-7 ਮਾਰਕੀਟ ਵਿਚ ਉਤਾਰਿਆ ਹੈ। ਐਂਟਰੀ ਲੇਵਲ ਦਾ ਇਹ ਫੋਨ ਸਸਤੇ ਵਿਚ ਵਧੀਆ ਫੀਚਰਜ਼ ਦੀ ਤਲਾਸ਼ ਕਰਨ ਵਾਲਿਆਂ ਨੂੰ ਪਸੰਦ ਆਵੇਗਾ। ਐਂਡਰਾਇਡ ਜੇਲੀਬੀਨ ‘ਤੇ ਕੰਮ ਕਰਨ ਵਾਲੇ ਇਸ ਫੋਨ ਵਿਚ  1..2 ਗੀਗਾਹਰਟਜ਼ ਦਾ ਕਵਾਡਕੋਰ ਪ੍ਰੋਸੈਸਰ ਹੈ। ਇਹ ਫੋਨ ਵੀ ਮਾਰਕੀਟ ਵਿਚ ਹੱਥੋਂ-ਹੱਥੀ ਵਿਕ ਰਿਹਾ ਹੈ।

ਮਾਈਕ੍ਰੋਮੈਕਸ  ਯੂਨਾਈਟ-2  —ਸਸਤੇ ਮੋਬਾਈਲ ਮਾਰਕੀਟ ਵਿਚ ਮਜ਼ਬੂਤ ਖਿਡਾਰੀ ਮਾਈਕ੍ਰੋਮੈਕਸ ਤਾਂ ਕਾਫੀ ਪਹਿਲਾਂ ਤੋਂ ਆਪਣੇ 7000 ਦੇ ਫੋਨ ਨਾਂ ਮੋਟੋ-ਈ ਨੂੰ ਟੱਕਰ ਦੇ ਰਹੀ ਹੈ। ਕੰਪਨੀ ਦੇ ਮਾਡਲ ਯੂਨਾਈਟ-2 ਵਿਚ ਵੀ ਫੀਚਰ ਜ਼ਬਰਦਸਤ ਹਨ।  7000 ਦੀ ਰੇਂਜ ਦੇ ਬਾਕੀ ਫੋਨਾਂ ਦੇ ਮੁਕਾਬਲੇ ਯੂਨਾਈਟ-2 ਦੀ ਸਕ੍ਰੀਨ ਵੱਡੀ ਹੈ। ਇਸ ਵਿਚ 1.3 ਗੀਗਾਹਰਟਜ਼ ਦਾ ਕਵਾਡਕੋਰ ਪ੍ਰੋਸੈਸਰ ਹੈ, ਜਦੋਂ ਆਪ੍ਰੇਟਿੰਗ ਸਿਸਟਮ ਵੀ ਲੇਟੇਸਟ ਯਾਨੀ ਕਿਟਕੇਟ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।