ਸਵਾਈਨ ਫਲੂ ਦਾ ਸੰਬੰਧ ਜਾਨਵਰਾਂ ਨਾਲ ਨਹੀਂ !

0
83

2015_3image_02_45_550475714swine-flu-llਗਡਵਾਸੂ ਯੂਨੀਵਰਸਿਟੀ ਦੇ ਮਾਹਿਰਾਂ ਦਾ ਖੁਲਾਸਾ

ਲੁਧਿਆਣਾ, (ਸਲੂਜਾ)- ਦੇਸ਼ ਭਰ ‘ਚ ਇਕ ਘਾਤਕ ਰੋਗ ਦੇ ਰੂਪ ਵਿਚ ਫੈਲ ਚੁੱਕੇ ਸਵਾਈਨ ਫਲੂ (ਐੱਚ-1, ਐੱਨ-1) ਬਾਰੇ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਮਾਹਿਰਾਂ ਨੇ ਇਹ ਖੁਲਾਸਾ ਕੀਤਾ ਹੈ ਕਿ ਨਾ ਤਾਂ ਇਸ ਬੀਮਾਰੀ ਦਾ ਕਿਸੇ ਵਿਸ਼ੇਸ਼ ਜਾਨਵਰ ਨਾਲ ਕੋਈ ਲੈਣਾ-ਦੇਣਾ ਹੈ ਅਤੇ ਨਾ ਹੀ ਆਂਡੇ, ਮੀਟ ਅਤੇ ਦੁੱਧ ਨਾਲ ਕੋਈ ਦੂਰ ਦਾ ਵਾਸਤਾ ਹੈ। ਅਸਲੀਅਤ ਤਾਂ ਇਹ ਹੈ ਕਿ ਇਕ ਮਨੁੱਖ ਤੋਂ ਦੂਸਰੇ ਮਨੁੱਖ ਤੋਂ ਹੀ ਇਹ ਰੋਗ ਫੈਲਦਾ ਹੈ। ਗੁਡਵਾਸੂ ਯੂਨੀਵਰਸਿਟੀ ‘ਚ ਪਸ਼ੂਆਂ ਤੋਂ ਮਨੁੱਖ ਨੂੰ ਲੱਗਣ ਵਾਲੀਆਂ ਬੀਮਾਰੀਆਂ ਅਤੇ ਪਬਲਿਕ ਹੈਲਥ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਇਸ ਰੋਗ ਦਾ ਨਾਂ ਸਵਾਈਨ ਫਲੂ ਹੋਣ ਕਾਰਨ ਇਸ ਨੂੰ ਸੂਰਾਂ ਦੇ ਨਾਲ ਜੋੜ ਲਿਆ ਜਾਂਦਾ ਹੈ ਪਰ ਅਜਿਹੀ ਕੋਈ ਗੱਲ ਹੀ ਨਹੀਂ ਹੈ। ਉਨ੍ਹਾਂ ਭਾਰਤ ਸਰਕਾਰ ਦੇ ਹੈਲਥ ਵਿਭਾਗ ਦੇ ਹਵਾਲੇ ਨਾਲ ਦੱਸਿਆ ਕਿ ਇਸ ਰੋਗ ਦਾ ਸਰੋਤ ਮਨੁੱਖ ਹੀ ਹੈ। ਇਹ ਰੋਗ ਮਨੁੱਖ ਵਲੋਂ ਸਾਹ ਲੈਣ, ਖੰਘ ਕਰਨ ਅਤੇ ਛਿੱਕਣ ਨਾਲ ਇਕ ਮਨੁੱਖ ਤੋਂ ਦੂਸਰੇ ਮਨੁੱਖ ‘ਚ ਫੈਲਦਾ ਹੈ।  ਉਨ੍ਹਾਂ ਨੇ ਕਿਹਾ ਕਿ ਹਾਲੇ ਤਕ ਪੰਜਾਬ ਵਿਚ ਸੂਰਾਂ ਵਿਚ ਇਸ ਰੋਗ ਦੇ ਫੈਲਣ ਜਾਂ ਮਰਨ ਸੰਬੰਧੀ ਇਕ ਵੀ ਘਟਨਾ ਸਾਹਮਣੇ ਨਹੀਂ ਆਈ। ਨਾ ਹੀ ਹਾਲੇ ਤਕ ਕਿਸੇ ਵੀ ਪ੍ਰਭਾਵਿਤ ਮਨੁੱਖ ਵਿਚੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਇਹ ਰੋਗ ਸੂਰਾਂ ਤੋਂ ਹੀ ਹੋਇਆ ਹੈ।  ਇਹ ਗੱਲ ਜ਼ਰੂਰ ਸਾਹਮਣੇ ਆਈ ਕਿ ਇਹ ਰੋਗ ਇਕ ਬੀਮਾਰ ਮਨੁੱਖ ਤੋਂ ਦੂਸਰੇ ਮਨੁੱਖ ‘ਚ ਫੈਲਿਆ ਹੈ। ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਰੋਗ ਦਾ ਆਂਡੇ, ਮੀਟ ਅਤੇ ਦੁੱਧ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਵਾਈਨ ਫਲੂ ਰੋਗ ਇਕ ਅਜਿਹਾ ਘਾਤਕ ਰੋਗ ਹੈ, ਜੋ ਕਿ ਕੁਝ ਸਾਲਾਂ ਦੇ ਬਾਅਦ ਆਪਣੇ ਆਪ ਨੂੰ ਬਦਲ ਲੈਂਦਾ ਹੈ। ਇਸ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਹੈ ਕਿ ਬਚਾਅ ਲਈ ਟੀਕੇ ਬਣਾਉਣ ਵਿਚ ਕਾਫੀ ਪ੍ਰੇਸ਼ਾਨੀ ਆਉਂਦੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।