ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਣ ਲਈ ਰੋਜ਼ਾਨਾ ਖਾਓ ਭੁੰਨਿਆ ਹੋਇਆ ਲਸਣ

0
356

2017_3image_10_16_031180000abc-llਜਲੰਧਰ— ਲਸਣ ਦਾ ਇਸਤੇਮਾਲ ਹਰ ਘਰ ‘ਚ ਕੀਤਾ ਜਾਂਦਾ ਹੈ। ਸਰਦੀ ਦੇ ਮੌਸਮ ‘ਚ ਲੋਕ ਇਸਦਾ ਇਸਤੇਮਾਲ ਜ਼ਿਆਦਾ ਕਰਦੇ ਹਨ ਪਰ ਲਸਣ ਭੁੰਨ ਕੇ ਖਾਣ ਨਾਲ ਸਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਤੁਸੀਂ ਚਾਹੋਂ ਤਾਂ ਲਸਣ ਨੂੰ ਸਰ੍ਹੋਂ ਦੇ ਤੇਲ ‘ਚ ਭੁੰਨ ਕੇ ਵੀ ਖਾ ਸਕਦੇ ਹੋ। ਰੋਜ਼ਾਨਾ ਲਸਣ ਦੀਆਂ ਦੋ ਕਲੀਆਂ ਭੁੰਨ ਕੇ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।
1. ਊਰਜਾ
ਖਾਲੀ ਪੇਟ ਲਸਣ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਅਸੀਂ ਸਾਰਾ ਦਿਨ ਤਾਜ਼ਾ ਮਹਿਸੂਸ ਕਰਦੇ ਹਾਂ। ਇਸ ਤੋਂ ਇਲਾਵਾ ਇਸ ਨੂੰ ਖਾਣ ਨਾਲ ਕਮਜ਼ੋਰੀ ਵੀ ਦੂਰ ਹੁੰਦੀ ਹੈ।
2. ਪੇਟ ਦੇ ਲਈ ਫਾਇਦੇਮੰਦ
ਭੁੰਨਿਆ ਹੋਇਆ ਲਸਣ ਖਾਣ ਨਾਲ ਪੇਟ ਸੰਬੰਧੀ ਕਈ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਨਾਲ ਕਬਜ਼ ਵੀ ਠੀਕ ਹੁੰਦੀ ਹੈ।
3. ਦਿਲ ਸੰਬੰਧੀ ਸਮੱਸਿਆਵਾਂ
ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ‘ਚ ਕੋਲੈਸਟਰੌਲ ਦੀ ਮਾਤਰਾ ਘੱਟਦੀ ਹੈ ਅਤੇ ਦਿਲ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
4. ਦਮਾ
ਦਮੇ ਦੇ ਮਰੀਜਾਂ ਲਈ ਭੁੰਨਿਆ ਹੋਇਆ ਲਸਣ ਬਹੁਤ ਫਾਇਦੇਮੰਦ ਹੁੰਦਾ ਹੈ।
5. ਜੋੜਾਂ ਦਾ ਦਰਦ
ਜੋੜਾਂ ਦੇ ਦਰਦ ਨੂੰ ਜਲਦੀ ਠੀਕ ਕਰਨ ਦੇ ਲਈ ਭੁੰਨਿਆ ਹੋਇਆ ਲਸਣ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
6. ਸਰਦੀ-ਜ਼ੁਕਾਮ
ਬਦਲਦੇ ਮੌਸਮ ਨਾਲ ਸਰਦੀ ਅਤੇ ਜ਼ੁਕਾਮ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਭੁੰਨਿਆ ਹੋਇਆ ਲਸਣ ਖਾਣ ਨਾਲ ਸਰਦੀ ਅਤੇ ਜ਼ੁਕਾਮ ਵਰਗੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾਂ ਸਕਦਾ ਹੈ।
7. ਕੈਂਸਰ
ਭੁੰਨੇ ਹੋਏ ਲਸਣ’ਚ ਪਾਏ ਜਾਣ ਵਾਲੇ ਤੱਤ ਸਰੀਰ ਨੂੰ ਕੈਂਸਰ ਕੋਸ਼ੀਕਾਵਾਂ ਤੋਂ ਬਚਾਉਂਦੇ ਹਨ। ਇਸ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
8. ਭਾਰ ਘੱਟਦਾ ਹੈ।
ਭੁੰਨਿਆ ਹੋਇਆ ਲਸਣ ਖਾਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ। ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਭੁੰਨਿਆ ਹੋਇਆ ਲਸਣ ਦਾ ਇਸਤੇਮਾਲ ਹਰ ਰੋਜ਼ ਜ਼ਰੂਰ ਕਰੋ।

ਨੇ ਆਪਣੀ ਗੱਲ ਸ਼ੇਅਰ ਕੀਤੀ ।