ਸਰਕਾਰੀ ਲਾਪਰਵਾਹੀ, ਇਕ ਲੱਖ ਬੋਰੀ ਕਣਕ ਭਿੱਜੀ

0
69

2014_5image_21_52_162902507screen_shot_2014-05-12_at_9.58.43_pm-llਜਲੰਧਰ-ਅੱਜ ਹੋਈ ਬਾਰਿਸ਼ ਨਾਲ ਜਿਥੇ ਮੌਸਮ ਸੁਹਾਵਨਾ ਹੋ ਗਿਆ, ਉਥੇ ਹੀ ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਇਕ ਗੋਦਾਮ ‘ਚ ਕਣਕ ਦੀਆਂ ਇਕ ਲੱਖ ਤੋਂ ਵੀ ਜ਼ਿਆਦਾ ਬੋਰੀਆਂ ਬਾਰਿਸ਼ ‘ਚ ਭਿੱਜ ਗਈਆਂ। ਸਵੇਰ ਤੋਂ ਹੀ ਅਸਮਾਨ ‘ਚ ਬੱਦਲ ਛਾਏ ਹੋਣ ਦੇ ਬਾਵਜੂਦ ਪਨਸਪ ਦੇ ਅਧਿਕਾਰੀਆਂ ਨੇ ਇਨ੍ਹਾਂ ਬੋਰੀਆਂ ਨੂੰ ਢਕਣ ਦੀ ਲੋੜ ਤੱਕ ਮਹਿਸੂਸ ਨਾ ਕੀਤੀ।

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਕਣਕ ਦੀਆਂ ਬੋਰੀਆਂ ਬਾਰਿਸ਼ ‘ਚ ਭਿੱਜਦੀਆਂ ਰਹੀਆਂ। ਮੌਕੇ ‘ਤੇ ਪਹੁੰਚੇ ਪੱਤਰਕਾਰਾਂ ਨੇ ਜਦੋਂ ਪੂਰੇ ਘਟਨਾਕ੍ਰਮ ਨੂੰ ਕੈਮਰੇ ‘ਚ ਕੈਦ ਕਰਨਾ ਸ਼ੁਰੂ ਕੀਤਾ ਤਾਂ ਪਨਸਪ ਦੇ ਲਾਪਰਵਾਹ ਅਧਿਕਾਰੀ ਭੱਜੇ-ਭੱਜੇ ਆਏ ਅਤੇ ਅਨਾਜ ਦੀਆਂ ਬੋਰੀਆਂ ਨੂੰ ਢੱਕਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਨ੍ਹਾਂ ਦਾ ਧਿਆਨ ਅਨਾਜ ਢੱਕਣ ‘ਤੇ ਘੱਟ ਤੇ ਮੀਡੀਆ ਨੂੰ ਮਿੰਨਤਾਂ ਕਰਨ ਅਤੇ ਰਿਸ਼ਵਤ ਦੀ ਪੇਸ਼ਕਸ਼ ਕਰਕੇ ਇਸ ਖਬਰ ਨੂੰ ਰੋਕਣ ਦੀ ਕੋਸ਼ਿਸ਼ ਕਰਨ ‘ਚ ਜ਼ਿਆਦਾ ਰਿਹਾ।
ਫਿਲਹਾਲ ਹਰ ਸਾਲ ਕਿਸਾਨਾਂ ਨੂੰ ਬਾਰਿਸ਼ ਦੀ ਮਾਰ ਝੱਲਣੀ ਪੈਂਦੀ ਹੈ ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਅਤੇ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵਾਰ ਗੋਦਾਮਾਂ ‘ਚ ਪਏ ਅਨਾਜ ਨੂੰ ਕਿੰਝ ਬਚਾਉਂਦੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।