ਸਮੱਸਿਆਵਾਂ

[dropcap]ਮਾਲਵੇ [/dropcap]ਦਾ ਪਿੰਡ ਬੁਰਜ ਸਿੱਧਵਾਂ ਤਹਿਸੀਲ ਮਲੋਟ, ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਵਿਕਾਸ ਦੇ ਰਾਹਾਂ ਤੇ ਕਾਫੀ ਤਰੱਕੀ ਕੀਤੀ । ਮੁੱਖ ਮੰਤਰੀ ਸੰਗਤ ਦਰਸ਼ਨ ਪ੍ਰੋਗਰਾਮ ‘ਚ ਹਰ ਵਾਰੀ ਕਰੋੜਾਂ ਰੁਪਏ ਵੰਡ ਕੇ ਜਾਂਦੇ । ਜਿਸ ਤਰ੍ਹਾਂ ਪੈਸਾ ਪਿੰਡ ‘ਚ ਆਇਆ ਓੁਸ ਹਿਸਾਬ ਨਾਲ ਅਸੀਂ ਤਰੱਕੀ ਨਹੀਂ ਕਰ ਸਕੇ । ਪਿੰਡ ਵਿੱਚ ਤਿੰਨ-ਚਾਰ ਵਾਰੀ ਗਲੀਆਂ ਨਾਲੀਆਂ ਬਣੀਆਂ ਪਰ ਤਕਨੀਕੀ ਪੱਖੋਂ ਮਾਰ ਵੱਜੀ । ਕਦੇ ਕਿਸੇ ਵੀ ਸਰਕਾਰੀ ਅਫ਼ਸਰ ਨੇ ਇਹ ਨਹੀਂ ਦੇਖਣ ਦੀ ਕੋਸ਼ਿਸ ਕੀਤੀ ਕੀ ਇਥੇ ਕੀ ਹੋ ਰਿਹਾ ਹੈ । ਮੇਰਾ ਖਿਆਲ ਹੈ ਕੇ ਪਿਛਲੇ ਪੰਦਰਾਂ- ਵੀਹਾਂ ਸਾਲਾਂ ਤੋਂ ਜਿੰਨੀਆਂ ਵੀ ਗਰਾਂਟਾ ਪਿੰਡ ਨੂੰ ਮਿਲੀਆਂ ਓੁਹਨਾ ਨਾਲ ਨਵੇਂ ਸਿਰੇ ਤੋਂ ਪਿੰਡ ਦੀ ਓੁਸਾਰੀ ਹੋ ਸਕਦੀ ਸੀ ਪਰ ਅਫ਼ਸੋਸ ਕੀ ਚਾਰ -ਚਾਰ ਵਾਰੀ ਗਲੀਆਂ ਨਾਲੀਆਂ ਬਣੀਆਂ ਓੁਹ ਵੀ ਤਕਨੀਕੀ ਪੱਖੋਂ ਠੀਕ ਨਹੀਂ । ਇਸ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦਾ ਅਨੁਪਾਤ ਵੀ ਸਹੀ ਨਹੀਂ । ਵਿਕਸਤ ਪੱਛਮੀ ਦੇਸ਼ਾ ਦੀ ਤਰੱਕੀ ਦਾ ਇੱਕੋ ਇੱਕ ਅਜਿਹਾ ਕਾਰਣ ਹੈ ਕੀ ਇਥੇ ਤਕਨੀਕੀ ਪੱਖੋਂ ਕੰਮ ਕੁਆਲਟੀਦਾਰ ਹੁੰਦੇ ਹਨ । ਲੋਕਾਂ ਤੇ ਪ੍ਰਸ਼ਾਸਨ ‘ਚ ਪੂਰੀ ਇਮਾਨਦਾਰੀ ਹੁੰਦੀ ਹੈ । ਅਜੇ ਵੀ ਕਈ ਲੋਕ ਅੰਗਰੇਜ਼ਾਂ ਦੇ ਰਾਜ ਨੂੰ ਵਧੀਆ ਮੰਨਦੇ ਹਨ ਕਿਉਂਕਿ ਓੁਹਨਾ ਦੁਆਰਾ ਪੁੱਲ, ਬਿਲਡਿੰਗ ਆਦਿ ਬਣਾਈਆਂ ਜਾਂਦੀਆਂ ਸਨ ਓੁਹ ਕੁਆਲਟੀ ਪੱਖੋਂ ਅੱਜ ਵੀ ਓੁੱਤਮ ਹਨ । ਓੁਹ ਪੁੱਲ ਜਦੋਂ ਅੱਜ ਵੀ ਭੰਨਦੇ ਹਨ ਤਾਂ ਓੁਹਨਾ ਨੂੰ ਬੰਬਾਂ ਨਾਲ ਉਡਾਉਣਾ ਪੈਂਦਾਂ ਹੈ । ਤੇ ਅੱਜਕਲ ਦੇ ਠੇਕੇਦਾਰ ਦੀ ਕੁਆਲਟੀ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ । ਛੋਟਾ ਮੂੰਹ ਵੱਡੀ ਗੱਲ ਹੋ ਜਾਂਦੀ ਹੈ ਮੈਂ ਪਿੰਡ ਬੁਰਜ ਸਿੱਧਵਾਂ ਦੀਆਂ ਸਮੱਸਿਆਵਾਂ ਦੀ ‘ਗੱਡੀ’ ਪਿੰਡ ਵੱਲ ਨੂੰ ਮੋੜ ਰਿਹਾ ਹਨ ।

[highlight]1. ਖਾਲ੍ਹੇ ਦੀ ਸਮੱਸਿਆ :[/highlight] ਇਹ ਫੋਟੋਂ ਵਿਚ ਜੋ ਤੁਸੀਂ ਖਾਲ੍ਹ ਦੇਖ ਰਹੇ ਹੋ ਇਸ ਖਾਲ੍ਹ ਵਿੱਚ ਸਾਰੇ ਪਿੰਡ ਦਾ ਪਾਣੀ ਇੱਕਠਾ ਹੋ ਕੇ ਪਿੰਡ ਦੇ ਪੱਛਮ ਵਾਲੇ ਪਾਸੇ ਬਣੇ ਸੇਮ ਨਾਲੇ ਵਿਚ ਪੈਂਦਾ ਹੈ । ਇਹ ਖਾਲ੍ਹ ਪੁਰਾਣਾ ਹੋਣ ਕਰਕੇ ਥਾਂ-ਥਾਂ ਤੋਂ ਟੁੱਟਿਆ ਹੈ । ਪਿੰਡ ਦਾ ਪੂਰਬ ਵਾਲਾ ਪਾਸਾ ਉੱਚਾ ਹੋਣ ਕਰਕੇ ਜਦੋਂ ਬਾਰਸ਼ ਹੁੰਦੀ ਹੈ ਤਾਂ ਪੱਛਮ ਵਾਲੇ ਪਾਸੇ ਲੋਕਾਂ ਦੇ ਘਰਾਂ ‘ਚ ਪਾਣੀ ਵੜਦਾ ਹੈ । ਇਥੇ ਲੋਕਾਂ ਦੀ ਪੁਰਜ਼ੋਰ ਮੰਗ ਹੈ ਕੀ ਇਹ ਖਾਲ੍ਹ ਜਿਸਦੀ ਲੰਬਾਈ 600 ਮੀਟਰ ਹੈ ਇਸਨੂੰ ਸੇਮ ਨਾਲੇ ਤੱਕ ਬਣਾਇਆ ਜਾਏ ।

Khal

[highlight]2. ਸ਼ਮਸਾਨ ਘਾਟ ਦਾ ਬੁਰਾ ਹਾਲ :[/highlight] ਇਹ ਫੋਟੋਂ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਛੋਟੇ ਪਿੰਡ (ਪੱਛਮ) ਵਾਲੀ ਸ਼ਮਸਾਨ ਘਾਟ ਹੈ । ਸਰਕਾਰ ਨੇ ਇਸਨੂੰ ਪਤਾ ਨਹੀਂ ਕਿੰਨੀਆ ਗਰਾਂਟਾ ਦਿੱਤੀਆਂ ਪਰ ਇਸ ਦਾ ਹਾਲ ਸਾਡੇ ਪਿੰਡ ਨੂੰ ਚੱਲਣ ਵਾਲੀ ਰੋਡਵੇਜ਼ ਬੱਸ ਵਰਗਾ ਹੈ । ਇਸ ਦਾ ਦੋਸ਼ ਮੈਂ ਸਰਕਾਰ ਨੂੰ ਨਹੀਂ ਦੇ ਸਕਦਾ । ਓੁਦੋ ਸਾਡਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਹੈ ਜਦੋ ਅਸੀਂ ਸ਼ਮਸਾਨ ਘਾਟ ਜਾਂਦੇ ਹਾਂ । ਸਾਡੇ ਨਾਲ ਰਿਸ਼ਤੇਦਾਰ ਵੀ ਹੁੰਦੇ ਹਨ ਓਹ ਸੋਚਦੇ ਹਨ ਪਿੰਡ ਪੂਰਾ ਤਰੱਕੀ ਤੇ ਹੈ ਅਲੀਸ਼ਾਨ ਕੋਠੀਆਂ ਲਗਜ਼ਰੀ ਗੱਡੀਆਂ ਹਨ ਤੇ ਸ਼ਮਸਾਨ ਘਾਟ ਦਾ ਇਹ ਹਾਲ ਹੈ । ਇਸ ਕੰਮ ਲਈ ਸਾਨੂੰ ਨੋਜਵਾਨਾਂ ਨੂੰ ਹੱਬਲਾ ਮਾਰ ਕੇ ਅੱਗੇ ਆਉਂਣਾ ਪਵੇਗਾ ਤੇ ਬਿਨਾਂ ਕਿਸੇ ਸਵਾਰਥ ਤੋਂ ਇਸਦੀ ਸਾਫ਼ ਸਫ਼ਾਈ ਦਾ ਕੰਮ ਕਰਨਾ ਪਵੇਗਾ ।

Sive

[highlight]4. ਪੰਚਾਇਤਾ ਦੋ ਕਰਾਉਣ ਦਾ ਮਸਲਾ : [/highlight]ਪਿੰਡ ਦੇ ਪੂਰਬ ਵਿਚ 60% ਆਬਾਦੀ ਵਾਲਾ ਜਿਹੜਾ ਪਿੰਡ ਹੈ ਓੁਸਨੂੰ ਵੱਡਾ ਪਿੰਡ ਤੇ ਪੱਛਮ ਵਿਚ ਜਿਹੜਾ ਹਿੱਸਾ ਹੈ ਓੁਸਨੂੰ ਛੋਟਾ ਪਿੰਡ ਕਹਿੰਦੇ ਹਨ । ਪਿੰਡ ਬੁਰਜ ਸਿੱਧਵਾਂ ਦੇ ਦੋ ਨਾਮ ਵੱਡਾ ਪਿੰਡ ਤੇ ਛੋਟਾ ਪਿੰਡ ਇਹ 1947 ਤੋਂ ਪਹਿਲਾਂ ਦੇ ਹਨ । ਛੋਟੇ ਪਿੰਡ ਦੀ ਬਦਕਿਸਮਤੀ ਇਹ ਹੈ ਕੀ 1984 ਤੋਂ ਬਾਅਦ ਜੋ ਸਰਪੰਚ ਬਣੇ ਓੁਹ ਵੱਡੇ ਪਿੰਡ ਦੇ ਹੀ ਸਨ । ਵੱਡੇ ਪਿੰਡ ਵਾਲੇ ਸਿਆਸੀ ਲੀਡਰ ਵੀ ਜ਼ਿਆਦਾ ਹਨ ਛੋਟੇ ਪਿੰਡ ਵਾਲੇ ਤਾਂ ਵੋਟਾਂ ਪਾਉਣ ਵਾਲੇ ਹਨ । ਜਦੋਂ ਸਰਕਾਰ ਦੁਆਰਾ ਕੋਈ ਗਰਾਂਟ ਆਉਂਦੀ ਤਾਂ ਓੁਹ ਪਿੰਡ ਦੇ ਪੂਰਬ ਵਾਲੇ ਹਿੱਸੇ ਤੇ ਹੀ ਲੱਗਦੀ । ਜਿਸ ਤਰ੍ਹਾ ਮੁਰਗਿਆ ਨੂੰ ਦਾਣੇ ਪਾਉਂਦੇ ਹਾਂ, ਵੱਡੇ ਮੁਰਗੇ ਛੋਟੇ ਮੁਰਗਿਆ ਨੂੰ ਚੁੱਗਣ ਨਹੀਂ ਦਿੰਦੇ ਬਸ ਇਹੋ ਇਹੋ ਜਿਹਾ ਹਾਲ ਛੋਟੇ ਪਿੰਡ ਵਾਲਿਆ ਦਾ ਹੈ ਓੁਹਨਾ ਦੀ ਮੰਗ ਹੈ ਪਿੰਡ ਵੱਡਾ ਹੈ । ਇਸ ਦੀਆਂ ਪੰਚਾਇਤਾਂ ਦੋ ਹੋਣ ਜਾਣ ਤਾਂ ਕੀ ਇਥੇ ਵੀ ਵਿਕਾਸ ਦੇ ਕੰਮ ਹੋ ਜਾਣ ।

[highlight]5. ਸਕੂਲ +2 ਤੱਕ ਹੋ ਜਾਏ : [/highlight]ਪੜਾਈ ਦੇ ਮਾਮਲੇ ‘ਚ ਇਹ ਪਿੰਡ ਦੂਸਰੇ ਪਿੰਡਾਂ ਨਾਲੋ ਮੋਹਰੀ ਰਿਹਾ । 1.12.1951 ਨੂੰ ਇਥੇ ਪਹਿਲੀ ਤੋਂ ਚੋਥੀ ਤੱਕ ਸਕੂਲ ਸ਼ੁਰੂ ਹੋਇਆ ਤੇ 1955 ‘ਚ ਗੋਰਮਿੰਟ ਮਿਡਲ ਗਰਲਜ਼ ਸਕੂਲ ਬਣਿਆ । ਓੁਸ ਟਾਈਮ ਇਹ ਕੁੜੀਆਂ ਦਾ ਪਹਿਲਾ ਸਕੂਲ ਇਲਾਕੇ ਵਿਚ ਸੀ ।

Govt High School 2

ਪਿੰਡ ਵਾਲਿਆ ਦੀ ਮੰਗ ਹੈ ਕੀ ਇਥੇ ਸਕੂਲ +2 ਤੱਕ ਬਣਾਇਆ ਜਾਵੇ । ਖਾਸ ਕਰਕੇ ਕੁੜੀਆਂ ਨੂੰ ਦਸਵੀਂ ਤੋਂ ਬਾਅਦ ਮਲੋਟ ਜਾਣਾ ਪੈਂਦਾ ਹੈ ਕਈ ਮਾਂ-ਬਾਪ ਕੁੜੀਆਂ ਨੂੰ ਬਾਹਰ ਨਹੀਂ ਭੇਜਦੇ ਜਿਸ ਕਰਕੇ ਓੁਹਨਾ ਦੀ ਪੜਾਈ ਅਧੂਰੀ ਰਹਿ ਜਾਂਦੀ ਹੈ ।

ਨੇ ਆਪਣੀ ਗੱਲ ਸ਼ੇਅਰ ਕੀਤੀ ।