ਵੀਰੂ ‘ਤੇ ਭਾਰੀ ਪਿਆ ਗੌਤੀ, ਕੋਲਕਾਤਾ ਜਿੱਤਿਆ

0
101

2014_5image_20_35_552843989ipl-is-it-the-b11513-llਕਟਕ,  ਕਪਤਾਨ ਗੌਤਮ ਗੰਭੀਰ (ਅਜੇਤੂ 63) ਦੇ ਅਰਧ ਸੈਂਕੜੇ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈ. ਪੀ. ਐੱਲ.07 ਮੈਚ ਵਿਚ ਅੰਕ ਸੂਚੀ ਵਿਚ ਚੋਟੀ ‘ਤੇ ਚੱਲ ਰਹੀ ਕਿੰਗਜ਼ ਇਲੈਵਨ ਪੰਜਾਬ ਨੂੰ 12 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਵਰਿੰਦਰ ਸਹਿਵਾਗ ਤੇ ਗੰਭੀਰ  ਦੋਵੇਂ ਬੱਲੇਬਾਜ਼ਾਂ ਦਾ ਬੱਲਾ ਅੱਜ ਦੇ ਮੈਚ ਵਿਚ ਖੂਬ ਚਲਿਆ ਪਰ ਬਾ²ਜ਼ੀ ਗੰਭੀਰ ਦੀ ਟੀਮ ਨੇ ਮਾਰ ਲਈ। ਉਹ ਹੁਣ ਚੌਥੀ ਜਿੱਤ ਨਾਲ 9 ਮੈਚਾਂ ਵਿਚ ਅੱਠ ਅੰਕ ਹਾਸਲ ਕਰਕੇ ਚੌਥਏ ਸਥਾਨ ‘ਤੇ ਪਹੁੰਚ ਗਿਆ ਹੈ ਜਦਕਿ ਕਿੰਗਜ਼ ਇਲੈਵਨ ਪੰਜਾਬ ਦੀ ਇਹ 9 ਮੈਚਾਂ ਵਿਚ ਦੂਜੀ ਹਾਰ ਸੀ ਪਰ ਉਹ 14 ਅੰਕਾਂ ਨਾਲ ਚੋਟੀ ‘ਤੇ ਕਾਇਮ ਹੈ। ਸਹਿਵਾਗ  ਦੀਆਂ ਸ਼ਾਨਦਾਰ ਸ਼ਾਟਾਂ ਨਾਲ ਭਰੀ  72 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਕਿੰਗਜ਼ ਇਲੈਵਨ ਪੰਜਾਬ ਨੇ ਅੱਠ ਵਿਕਟਾਂ ‘ਤੇ 149 ਦੌੜਾਂ ਦਾ ਸਕੋਰ ਖੜ੍ਹਾ ਕੀਤਾ।  ਇਸ ਦੇ ਜਵਾਬ ਵਿਚ ਕੇ. ਕੇ. ਆਰ. ਨੇ ‘ਮੈਨ ਆਫ ਦਿ ਮੈਚ’ ਗੰਭੀਰ ਦੀ ਸੱਤ ਚੌਕਿਆਂ ਨਾਲ ਸਜ਼ੀ 45 ਗੇਂਦਾਂ ਦੀ ਪਾਰੀ ਨਾਲ 18 ਓਵਰਾਂ ਵਿਚ ਇਕ ਵਿਕਟ ‘ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਵਿਚ ਉਥੱਪਾ ਨੇ ਵੀ 46 ਦੌੜਾਂ ਦੀ ਪਾਰੀ ਨਾਲ ਮਹੱਤਵਪੂਰਨ ਯੋਗਦਾਨ ਦਿੱਤਾ। ਸਲਾਮੀ ਬੱਲੇਬਾਜ਼ ਉਥੱਪਾ ਤੇ ਗੰਭੀਰ ਨ ੇਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਉਥੱਪਾ ਨੇ ਚੌਥੇ ਓਵਰ ਵਿਚ ਇਕ ਛੱਕਾ ਤੇ ਤਿੰਨ ਚੌਕੇ ਲਗਾ ਕੇ ਸੰਦੀਪ ਸ਼ਰਮਾ ਦੀਆਂ ਧੱਜੀਆਂ ਉਡਾ ਦਿੱਤੀਆਂ, ਜਿਸ ਨਾਲ ਇਸ ਓਵਰ ਵਿਚ 19 ਦੌੜਾਂ ਜੁੜੀਆਂ।

ਉਥੱਪਾ ਨੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ 28 ਗੇਂਦਾਂ ਵਿਚ ਅੱਠ ਚੌਕੇ ਤੇ ਇਕ ਛੱਕੇ ਨਾਲ 46 ਦੌੜਾਂ ਬਣਾਈਆਂ। ਉਸ ਨੇ ਗੰਭੀਰ ਨਾਲ ਪਹਿਲੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਨਿਭਾਈ ਪਰ ਪਰਵਿੰਦਰ ਅਵਾਨਾ ਦੀ ਗੇਂਦ ‘ਤੇ ਅਕਸ਼ਰ ਪਟੇਲ ਨੇ ਭੱਜਦੇ ਹੋਏ ਡੀਪ ਮਿਡਵਿਕਟ ‘ਤੇ ਉਸਦਾ ਕੈਚ ਫੜ ਲਿਆ ਜਿਸ ਨਾਲ ਉਥੱਫਾ ਅਰਧ ਸੈਂਕੜੇ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਕੇ. ਕੇ. ਆਰ. ਨੇ ਟਾਸ ਜਿੱਤ ਕੇ ਗੇਂਦਬਾਜ਼ ਦਾ ਫੈਸਲਾ ਕੀਤਾ। ਸਹਿਵਾਗ ਫਿਰ ਤੋਂ ਪੁਰਾਣੀ ਹਮਲਵਾਰ ਲੈਅ ਵਿਚ ਦਿਖਾਈ ਦਿੱਤਾ। ਉਸ ਨੇ 50 ਗੇਂਦਾਂ ਵਿਚ 72 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 11 ਚੌਕੇ ਤੇ ਇਕ ਛੱਕਾ ਸ਼ਾਮਲ ਸੀ ਹਾਲਾਂਕਿ ਅੱਜ ਦਰਸ਼ਕ ਗਲੇਨ ਮੈਕਸਵੈੱਲ ਦਾ ਜਲਵਾ ਨਹੀਂ ਦੇਖ ਸਕੇ ਕਿਉਂਕਿ ਉਹ 14 ਗੇਂਦਾਂ ਵਿਚ ਇਕ ਚੌਕੇ ਨਾਲ ਸਿਰਫ 14 ਦੌੜਾਂ ਹੀ ਬਣਾ ਸਕਿਆ।  ਕੇ. ਕੇ. ਆਰ. ਲਈ ਪਿਊਸ਼ ਚਾਵਲਾ ਸਭ ਤੋਂ ਸਫਲ ਗੇਂਦਬਾਜ਼ ਰਿਹਾ ਜਿਸ ਨੇ ਚਾਰ ਓਵਰਾਂ ਵਿਚ 19 ਦੌੜਾ ੰਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ,ਜਿਸ ਵਿਚ ਸਹਿਵਾਗ ਤੇ ਮੈਕਸਵੈੱਲ ਦੀ ਵਿਕਟ ਸ਼ਾਮਲ ਸੀ। ਮੋਰਨੇ ਮੋਰਕਲ ਨੂੰ 20 ਦੌੜਾਂ ਦੇ ਕੇ ਦੋ ਵਿਕਟਾਂ ਮਿਲੀਆਂ ਜਦਕਿ ਉਮੇਸ਼ ਯਾਦਵ ਤੇ ਸੁਨੀਲ ਨਾਰਾਇਣ ਨੂੰ ਇਕ-ਇਕ ਵਿਕਟ ਮਿਲੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।