ਵਿਨੋਦ ਖੰਨਾ ਤੋਂ ਜ਼ਿਆਦਾ ਵਾਰ ਤਾਂ ਇਥੇ ਪਾਕਿਸਤਾਨੀ ਅੱਤਵਾਦੀ ਆ ਚੁੱਕੇ ਨੇ : ਬਾਜਵਾ

0
111

2016_1image_16_00_402616213b-ll

ਪਠਾਨਕੋਟ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਸਰਕਾਰ ਨੂੰ ਬਿਨਾਂ ਸਮਾਂ ਨਸ਼ਟ ਕੀਤੇ 27/7 ਨੂੰ ਹੋਏ ਦੀਨਾਨਗਰ ਅੱਤਵਾਦੀ ਹਮਲੇ ਦੀ ਜਾਂਚ ਵੀ ਐੱਨ. ਆਈ. ਏ. ਨੂੰ ਸੌਂਪ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ. ਐੱਨ. ਵੋਹਰਾ ਨੇ ਵੀ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਦੀਨਾਨਗਰ ਹਮਲੇ ਦੀ ਜਾਂਚ ਐੱਨ. ਆਈ. ਏ. ਨੂੰ ਸੌਂਪੀ ਹੁੰਦੀ ਤਾਂ ਪਠਾਨਕੋਟ ਹਮਲਾ ਰੋਕਿਆ ਜਾ ਸਕਦਾ ਸੀ।
ਪੰਜਾਬ ਸਰਕਾਰ ‘ਤੇ ਨਿਸ਼ਾਨਾਂ ਕੱਸਦਿਆਂ ਬਾਜਵਾ ਨੇ ਕਿਹਾ ਕਿ ਦੋਵੇਂ ਵਾਰ ਅੱਤਵਾਦੀ ਹਮਲਿਆਂ ਨੂੰ ਲੈ ਕੇ ਖੂਫੀਆ ਏਜੰਸੀਆਂ ਚੌਕੰਨੀਆਂ ਹੋ ਗਈਆਂ ਸਨ ਪਰ ਪੰਜਾਬ ਸਰਕਾਰ ਦੀ ਸੀ. ਆਈ. ਡੀ. ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਜਿਸ ਤਰ੍ਹਾਂ ਪੁਲਸ ਅਧਿਕਾਰੀ ਅੱਤਵਾਦੀਆਂ ਨੂੰ ਨਾਕੇ ਪਾਰ ਕਰਵਾਉਣ ਦਾ ਕੰਮ ਕਰਦਾ ਰਿਹਾ, ਉਸਦੇ ਮੱਦੇਨਜ਼ਰ ਹੁਣ ਪੁਲਸ ਰਿਫਾਰਮ ਲਾਗੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਨ. ਆਈ. ਏ. ਨੂੰ ਹੀ ਸਰਕਾਰੀ ਤੰਤਰ, ਡਰੱਗ ਰੈਕੇਟ ਸਬੰਧੀ ਜਾਂਚ ਸੌਂਪ ਦੇਣੀ ਚਾਹੀਦੀ ਹੈ।
ਦੂਜੇ ਪਾਸੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ‘ਤੇ ਵਿਅੰਗ ਕੱਸਦਿਆਂ ਬਾਜਵਾ ਨੇ ਕਿਹਾ ਕਿ ਜਿੰਨੀ ਵਾਰ ਪਾਕਿਸਤਾਨੀ ਅੱਤਵਾਦੀ ਪੰਜਾਬ ਵਿਚ ਆ ਚੁੱਕੇ ਹਨ ਓਨੀ ਵਾਰ ਤਾਂ ਸੰਸਦ ਮੈਂਬਰ ਵਿਨੋਦ ਖੰਨਾ ਵੀ ਇਥੇ ਨਹੀਂ ਆਏ। ਉਨ੍ਹਾਂ ਕਿਹਾ ਕਿ ਪਿਛਲੇ ਛੇ ਮਹੀਨਿਆਂ ਵਿਚ ਦੋ ਵਾਰ ਪਾਕਿਸਤਾਨੀ ਅੱਤਵਾਦੀ ਪੰਜਾਬ ਵਿਚ ਆ ਕੇ ਇਸ ਇਲਾਕੇ ਵਿਚ ਹਮਲੇ ਕਰ ਚੁੱਕੇ ਹਨ ਜਦਕਿ ਕਈ ਵਾਰ ਸ਼ੱਕੀ ਵਿਅਕਤੀ ਧਾਰੀਵਾਲ ਅਤੇ ਗੁਰਦਾਸਪੁਰ ਦੇ ਇਲਾਕਿਆਂ ਵਿਚ ਵੇਖੇ ਜਾ ਚੁੱਕੇ ਹਨ।
ਅਜਿਹੇ ਵਿਚ ਪੂਰੇ ਦੇਸ਼ ਦੀਆਂ ਨਜ਼ਰਾਂ ਇਸ ਇਲਾਕ ‘ਤੇ ਟਿਕੀਆਂ ਹੋਈਆਂ ਹਨ ਪਰ ਅਫਸੋਸ ਸੰਸਦ ਮੈਂਬਰ ਵਿਨੋਦ ਖੰਨਾ ਨੇ ਅਜੇ ਤੱਕ ਆਪਣੇ ਇਲਾਕੇ ਦਾ ਹਾਲ ਜਾਨਣ ਦਾ ਕਸ਼ਟ ਨਹੀਂ ਕੀਤਾ। ਉਨ੍ਹਾਂ ਦੀ ਗੈਰ-ਹਾਜ਼ਰੀ ਜਨਤਾ ਨੂੰ ਰੜਕ ਰਹੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।