ਵਿਕਾਸ

[dropcap]ਪਿੰਡ[/dropcap] ਬੁਰਜ ਸਿੱਧਵਾਂ ਤਹਿਸੀਲ ਮਲੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਕਾਸ ਦੀ ਗੱਲ ਕਰਦੇ ਹਾਂ । ਮਾਲਵੇ ਦਾ ਇਹ ਪਿੰਡ ਰਾਜਨੀਤੀ ਦੇ ਲੰਬੀ ਹਲਕੇ ‘ਚ ਪੈਂਦਾ ਹੈ । ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਦਾ ਇਹ ਪਿੰਡ ਹੋਣ ਕਰਕੇ ਪਿਛਲੇ ਦੋ ਦਹਾਕਿਆਂ ਤੋਂ ਕਾਫੀ ਤਰੱਕੀ ਕੀਤੀ ਹੈ । ਖਾਸ ਕਰਕੇ ਸੜਕਾਂ ਦੇ ਮਾਮਲੇ ‘ਚ ਇਹ ਪਿੰਡ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਹੀ ਨਹੀ ਬਲਕਿ ਪੰਜਾਬ ਦਾ ਪਹਿਲਾ ਪਿੰਡ ਹੋਵੇਗਾ ਜਿਸਨੂੰ ਅੱਠ ਵੱਡੀਆ ਸੜਕਾਂ ਨਾਲ ਜੋੜਿਆ ਹੈ । ਇਹਨਾ ਵਿਚੋਂ ਇਕ ਸੜਕ 13 ਫੁੱਟ ਦੀ ਹੈ ਬਾਕੀ ਸੱਤ ਸੜਕਾਂ 18 ਫੁੱਟ ਦੀਆਂ ਹਨ । ਪੂਰਾ ਅਕਾਲੀ ਪਿੰਡ ਹੋਣ ਕਰਕੇ ਮੁੱਖ ਮੰਤਰੀ ਤੇ ਗਰਾਂਟ ਦੇਣ ਲੱਗਿਆਂ ਕਦੇ ਵੀ ਮੱਥੇ ਵੱਟ ਨਹੀਂ ਪਾਇਆ । ਜੋ ਵੀ ਪਿੰਡ ਵਾਲਿਆਂ ਨੇ ਮੰਗ ਰੱਖੀ ਮੁੱਖ ਮੰਤਰੀ ਨੇ ਖਿੜੇ ਮੱਥੇ ਪ੍ਰਵਾਨ ਕੀਤੀ । ਪਿਛਲੇ ਪੰਦਰਾਂ ਸਾਲਾਂ ਤੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਈ ਕਰੋੜ ਰੁਪਏ ਦੇ ਗੱਫੇ ਇਥੇ ਵੰਡੇ ਪਰ ਇਥੇ ਮੈਨੂੰ ਅਫ਼ਸੋਸ ਨਾਲ ਕਹਿਣੀ ਪੈ ਰਹੀ ਹੈ ਜਿਸ ਹਿਸਾਬ ਨਾਲ ਪੈਸੇ ਆਏ ਓੁਹ ਢੰਗ ਸਿਰ ਨਹੀਂ ਲੱਗੇ । ਪੈਸੇ ਦੀ ਦੁਰਵਰਤੋ ਹੋਈ । ਇਥੇ ਮੈਂ ਕਿਸੇ ਆਦਮੀ ਦੀ ਅਲੋਚਨਾ ਨਹੀਂ ਕਰ ਰਿਹਾ ਬਲਕਿ ਮੈਂ ਇਹ ਗੱਲ ਕਹਿ ਰਿਹਾ ਹਾਂ ਕੀ ਪੈਸਾ ਹੋਣ ਦੇ ਬਾਵਜੂਦ ਅਸੀਂ ਸਹੀ ਢੰਗ ਨਾਲ ਵਿਕਾਸ ਨਹੀਂ ਕਰ ਸਕੇ । ਇਥੇ ਚਾਰ-ਚਾਰ ਵਾਰੀ ਗਲੀਆਂ ਨਾਲੀਆਂ ਬਣੀਆਂ ਪਰ ਤਕਨੀਕੀ ਪੱਖੋ ਹਰ ਵਾਰੀ ਮਾਰ ਵੱਜੀ । ਕਦੇ ਵੀ ਕਿਸੇ ਮਹਿਕਮੇ ਦੇ ਜੇ.ਈ. ਜਾਂ ਐੱਸ.ਡੀ.ਓ. ਨੇ ਕਦੇ ਦੇਖਣ ਦੀ ਕੋਸ਼ਿਸ ਕੀਤੀ ਕੀ ਇਸ ਨਾਲੀ ਦੇ ਲੈਵਲ ਤਕਨੀਕੀ ਪੱਖੋ ਠੀਕ ਹੈ ਜਾਂ ਨਹੀਂ । ਇਸ ਵਿੱਚ ਵਰਤੇ ਜਾਣ ਵਾਲੇ ਸੀਮੈਂਟ ਦੀ ਰੇਸ਼ੋ (ਅਨੁਪਾਤ) ਠੀਕ ਹੈ ਜਾਂ ਨਹੀਂ ।
                             ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸਰਕਾਰੀ ਨੌਕਰੀ ਕਰਦੇ ਹਨ । ਬਹੁਤ ਸਾਰੇ ਪੰਜਾਬ ਪੁਲਸ ਵਿੱਚ ਮੁਲਾਜ਼ਮ ਹਨ । ਸਰਕਾਰੀ ਟੀਚਰ ਵੀ ਹਨ । ਮਲੋਟ ਨੇੜੇ ਹੋਣ ਕਰਕੇ ਬਹੁਤੇ ਲੋਕਾਂ ਦੇ ਆਪਣੇ ਬਿਜਨਸ ਹਨ । ਇਥੇ ਲੋਕਾਂ ਦਾ ਰਹਿਣ ਦਾ ਜੀਵਨ ਬਹੁਤ ਉੱਚਾ ਹੈ । ਇਸ ਪਿੰਡ ‘ਚ ਆਲੀਸ਼ਾਨ ਕੋਠੀਆਂ ਹਨ । ਪਿੰਡ ਵਿੱਚ ਗੈਸ ਏਜੰਸੀ ਦੀ ਲੋੜ ਸੀ ਓੁਹ ਵੀ ਪੂਰੀ ਹੋ ਗਈ । ਪੈਟਰੋਲ ਪੰਪ ਵੀ ਪਿੰਡ ‘ਚ ਲੱਗ ਗਿਆ ਹੈ । ਪਿੰਡ ਬੁਰਜ ਸਿੱਧਵਾਂ ਦੇ ਪਛੱਮ ਵਾਲੇ ਪਾਸੇ ਜਿਸ ਨੂੰ ਨਿੱਕਾ ਪਿੰਡ ਕਹਿੰਦੇ ਹਨ ਇਥੇ ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ । ਪਿੰਡ ਦੇ ਪੂਰਬ ਵਾਲੇ ਪਾਸੇ 1977 ਨੂੰ ਪਹਿਲਾਂ ਵਾਟਰ ਵਰਕਸ ਬਣਾਇਆ ਸੀ । ਸ: ਗੁਰਬਚਨ ਸਿੰਘ ਸਾਬਕਾ ਸਰਪੰਚ ਨੇ ਵਾਟਰ ਵਰਕਸ ਲਈ 3 ਕਿੱਲੇ ਜ਼ਮੀਨ ਦਾਨ ਦਿੱਤੀ  ਪਰ ਤਕਨੀਕੀ ਪੱਖੋ ਗੜਬੜ ਕਰਕੇ ਪਿੰਡ ਦੇ ਪਛੱਮ ਵਾਲੇ ਪਾਸੇ ਪਾਣੀ ਨਹੀਂ ਜਾਂਦਾ ਸੀ । ਲੋਕਾਂ ਦੀ ਪੁਰਜ਼ੋਰ ਮੰਗ ਸੀ ਕੀ ਇਥੇ ਪਿੰਡ ਦੇ ਪਛੱਮ ਵਾਲੇ ਪਾਸੇ ਨਵਾਂ ਵਾਟਰ ਵਰਕਸ ਬਣਾਇਆ ਜਾਵੇ । ਸਿਆਸੀ ਲੀਡਰ ਵੋਟਾਂ ਮੰਗਣ ਆਉਂਦੇ ਰਹੇ ਤੇ ਵਾਅਦਾ ਕਰਦੇ ਰਹੇ ਕੀ ਅਸੀਂ ਨਵਾਂ ਵਾਟਰ ਵਰਕਸ ਬਣਾ ਦੇਵਾਂਗੇ, ਪਰ ਚੋਣਾਂ ਜਿੱਤਣ ਤੋ ਬਾਅਦ ” ਫਿਰ ਤੂੰ ਕੋਣ ਤੇ ਮੈਂ ਕੋਣ ” ਵਾਲੀ ਗੱਲ ਹੁੰਦੀ ਰਹੀ । ਫਿਰ ਵਰਲਡ ਬੈਂਕ ਦੀ ਸਕੀਮ ਆ ਗਈ ਕੁਝ ਪੈਸਿਆਂ ਦਾ ਯੋਗਦਾਨ ਪਿੰਡ ਵਾਲੇ ਪਾਉਣ 10% ਪੈਸਾ ਪੰਜਾਬ ਸਰਕਾਰ ਤੇ ਬਾਕੀ ਸਾਰਾ ਪੈਸਾ 90% ਵਰਲਡ ਬੈਂਕ ਵਾਲੇ ਦਿੰਦੇ ਹਨ । ਸੈਨੀਟੇਸ਼ਨ ਵਿਭਾਗ ਨੇ ਭਰੋਸਾ ਦਿੱਤਾ ਕੀ ਵਰਲਡ ਬੈਂਕ ਦੀ ਇਹ ਸਕੀਮ ਨਾਲ ਤੁਹਾਡੇ ਪਿੰਡ ਵਾਟਰ ਵਰਕਸ ਬਣ ਸਕੇਗਾ । ਦਵਿੰਦਰ ਸਿੰਘ ਬੈਂਕ ਵਾਲੇ, ਸਰਬਜੋਤ ਸਿੱਧੂ, ਮਾਸਟਰ ਦਲਬੀਰ ਸਿੰਘ ਤੇ ਮਾਸਟਰ ਕਰਨੈਲ ਸਿੰਘ ਇਹਨਾ ਨੇ ਲੋਕਾਂ ਦੇ ਘਰੋ ਘਰੀ ਜਾ ਕੇ ਪ੍ਰੇਰਿਤ ਕੀਤਾ ਕੀ ਯੋਗਦਾਨ ਦਿਓੁ ਤੇ ਆਪਾਂ ਪ੍ਰੋਜੈਕਟ ਮੰਨਜੂਰ ਕਰਵਾਉਂਦੇ ਹਾਂ । ਓੁਹਨਾ ਨੇ ਇਕ ਸਾਲ ਲੋਕਾਂ ਦੇ ਘਰਾਂ ‘ਚ ਜਾ ਕੇ ਚਾਰ ਲੱਖ ਦੱਸ ਹਜ਼ਾਰ ਰੁਪਿਆ ਇਕੱਠਾ ਕਰਕੇ ਬੈਂਕ ‘ਚ ਭਰਿਆ । ਓੁਸ ਤੋ ਬਾਅਦ ਛੇ ਮਹੀਨੇ ਦਫਤਰਾਂ ਦੇ ਗੇੜੇ ਲਾ ਕੇ ਦਿਨ ਰਾਤ ਇਕ ਕੀਤੀ । ਅਖੀਰ ਓੁਹਨਾ ਦੀ ਮਿਹਨਤ ਨੂੰ ਬੂਰ ਪਿਆ 5 ਸਤੰਬਰ 2012 ਨੂੰ ਟੈਂਡਰ ਮਨਜੂਰ ਹੋ ਗਿਆ । ਇਹ ਦੋ ਕਰੋੜ ਤੇਤੀ ਲੱਖ ਸੱਠ ਹਜ਼ਾਰ (246.44) ਦਾ ਬਜ਼ਟ ਹੈ । ਇਸ ਵਿਚੋਂ 175.64 ਲੱਖ ਦੀ ਲਾਗਤ ਨਾਲ ਪਛੱਮ ਵਾਲੇ ਪਾਸੇ ਨਵਾਂ ਵਾਟਰ ਵਰਕਸ ਬਣੇਗਾ । ਇਸ ਦਾ ਪਾਣੀ 2 ਕਿਲੋਮੀਟਰ ਤੋਂ ਕਰਮਗੜ ਵਾਲੇ ਸੂਏ ਤੋਂ ਆਏਗਾ ਤੇ ਸਾਰੇ ਪਿੰਡ ‘ਚ ਪਾਈਪ ਲਾਈਨ ਦੁਆਰਾ ਗਲੀਆਂ ‘ਚ ਪਵੇਗੀ । ਦੂਸਰਾ ਪ੍ਰੋਜੈਕਟ ਪੁਰਾਣੇ ਵਾਟਰ ਵਰਕਸ ਦਾ ਮੰਨਜੂਰ ਕਰਵਾਇਆ ਹੈ । ਇਸ ਤੇ 70.80 ਲੱਖ ਖਰਚ ਹੋਵੇਗਾ । ਪਿੰਡ ‘ਚ ਛਾਪਿਆਂ ਵਾਲੀ ਵਾਲੇ ਸੂਏ ਤੇ ਸੰਪ ਬਣ ਤੇ ਪਾਣੀ ਅੰਡਰ ਗਰਾਉਂਡ ਆਏਗਾ । ਪੁਰਾਣੇ ਵਾਟਰ ਵਰਕਸ ਦੀ ਰਿਪੇਅਰ ਤੇ ਪਾਈਪ ਲਾਈਨ ਨਵੀਂ ਪਵੇਗੀ । ਇਹ ਸਭ ਤੋਂ ਵੱਡਾ ਵਿਕਾਸ ਦਾ ਕੰਮ ਸੀ ਜੋ ਇਹਨਾ ਚਾਰਾਂ ਦਵਿੰਦਰ ਸਿੰਘ ਬੈਂਕ ਵਾਲੇ, ਸਰਬਜੋਤ ਸਿੱਧੂ, ਮਾਸਟਰ ਦਲਬੀਰ ਸਿੰਘ ਤੇ ਮਾਸਟਰ ਕਰਨੈਲ ਸਿੰਘ ਦੀ ਹਿੰਮਤ ਨਾਲ ਪੂਰਾ ਹੋਇਆ । ਇਹ ਪੰਜਾਬ ਦਾ ਪਹਿਲਾ ਅਜਿਹਾ ਵਾਟਰ ਵਰਕਸ ਹੈ ਜੋ ਸਿਰਫ ਸੱਤ ਕਨਾਲ ‘ਚ ਬਣਿਆ ਹੈ । ਇਸ ਦੇ ਪਾਣੀ ਵਾਲੀ ਟੈਂਕੀ ਦੀ ਸਮਰੱਥਾ ਡੇਢ ਲੱਖ ਲੀਟਰ ਹੈ ।                                                                                                                                                                    ਪੜਾਈ ਪੱਖੋ ਇਹ ਪਿੰਡ ਦੂਸਰੇ ਪਿੰਡਾਂ ਨਾਲੋ ਮੂਹਰੇ ਰਿਹਾ । ਇਸ ਪਿੰਡ ਦੇ ਸਕੂਲ ਦੀ ਗੱਲ ਕਰਦੇ ਹਾਂ । ਇਥੇ 1.12.1951 ਨੂੰ ਮੁੰਡਿਆਂ ਦਾ ਸਕੂਲ ਸ਼ੁਰੂ ਹੋਇਆ ਜੋ ਕੀ ਪਹਿਲੀ ਕਲਾਸ ਤੋਂ ਚੋਥੀ ਤੱਕ ਦਾ ਸੀ । ਇਹ ਸਕੂਲ ਡਾਕਟਰ ਸਰਬਾਜ ਸਿੰਘ ਦੇ ਘਰ ਦੇ ਸਾਹਮਣੇ ਮਸੀਤ ‘ਚ ਬਣਿਆ ਸੀ । ਸ: ਨਿਰਮਲ ਸਿੰਘ s/o ਸ: ਧਰਮ ਸਿੰਘ ਵਾਸੀ ਪਿੰਡ ਬੁਰਜ ਸਿੱਧਵਾਂ ਇਸ ਸਕੂਲ ਦੇ ਪਹਿਲੇ ਵਿਦਿਆਰਥੀ ਸਨ ਜਿਸ ਦਾ ਦਾਖਲਾ 1.12.1951 ਨੂੰ ਹੋਇਆ । ਸ: ਬੂਟਾ ਸਿੰਘ ਕਾਮਰੇਡ ਨੇ 12.12.1955 ਨੂੰ ਇਸ ਸਕੂਲ ਚ ਦਾਖਲਾ ਲਿਆ ਤੇ ਓੁਹ 31.3.1955 ਨੂੰ ਚੋਥੀ ਪਾਸ ਕਰਕੇ ਮਲੋਟ ਸ਼ਹਿਰ ਪੜਨ ਲੱਗ ਪਏ । ਇਥੇ 1955 ‘ਚ ਇਕ ਹੋਰ ਪਹਿਲੀ ਤੋਂ ਅੱਠਵੀ ਤੱਕ ਸਿਰਫ਼ ਕੁੜੀਆਂ ਦਾ ਮਿਡਲ ਸਕੂਲ ਸ਼ੁਰੂ ਹੋਇਆ । ਇਹ ਸਕੂਲ ਸ: ਹਰਜਿੰਦਰ ਸਿੰਘ ਸਾਬਕਾ ਸਰਪੰਚ ਦੇ ਘਰ ਕੋਲ ਮਸੀਤ ਵਿੱਚ ਸ਼ੁਰੂ ਹੋਇਆ ।

m_Pic(ਸ: ਹਰਜਿੰਦਰ ਸਿੰਘ ਸਾਬਕਾ ਸਰਪੰਚ ਦੇ ਘਰ ਕੋਲ ਮਸੀਤ )

ਓੁਸ ਟਾਈਮ ਇਹ ਆਸ ਪਾਸ ਇਲਾਕੇ ਦਾ ਕੁੜੀਆਂ ਦਾ ਪਹਿਲਾ ਸਕੂਲ ਸੀ । ਓੁਸ ਟਾਈਮ ਪਿੰਡ ਵਾਸੀਆਂ ਦੇ ਵਿਚਾਰ ਸਨ ਕੀ ਕੁੜੀਆਂ ਨੂੰ ਵੀ ਐਜੂਕੇਸ਼ਨ ਦਿੱਤੀ ਜਾਵੇ । ਬਾਅਦ ਵਿੱਚ ਇਸ ਸਕੂਲ ਦਾ ਨੀਹਂ ਪੱਥਰ 1958 ਨੂੰ ਪਿੰਡ ਦੇ ਵਿਚਕਾਰ ਜਿੱਥੇ ਅੱਜ ਹਾਈ ਸਕੂਲ ਹੈ ਇਥੇ ਰੱਖਿਆ । 1964 ਨੂੰ ਇਸ ਦੀ ਬਿਲਡਿੰਗ ਮੁੰਕਾਮਲ ਹੋ ਕੇ ਕਲਾਸਾ ਲੱਗਣੀਆਂ ਸ਼ੁਰੂ ਹੋ ਗਈਆਂ । 1977 ‘ਚ ਇਹ ਸਕੂਲ ਹਾਈ ਸਕੂਲ ਬਣ ਗਿਆ ।  ਇਥੇ ਪੜੇ ਕਈ ਵਿਦਿਆਰਥੀਆਂ ਨੇ ਪੀ.ਐਚ.ਡੀ ਦੀ ਡਿਗਰੀ ਕੀਤੀ । ਕਈਆਂ ਨੇ ਐਮ.ਫਿਲ ਕੀਤੀ । ਬਹੁਤ ਸਾਰਿਆਂ ਨੇ ਐਮ.ਐਸ.ਸੀ. ਕੀਤੀ । ਨੌਕਰੀ ‘ਚ ਬਹੁਤ ਚੰਗੇ ਅਹੁਦਿਆ ਤੇ ਰਹਿ ਕੇ ਇਥੋਂ ਪੜੇ ਹੋਏ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣਾ ਬਲਕਿ ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ।                                                                                                                                                                                                                     ਮੁੱਖ ਕਿੱਤਾ ਖੇਤੀਬਾੜੀ ਹੋਣ ਕਰਕੇ ਪਿੰਡ ਬੁਰਜ ਸਿੱਧਵਾਂ ਦੇ ਮਿਹਨਤੀ ਲੋਕਾਂ ਨੇ ਇਸ ਖੇਤਰ ਵਿਚ ਵੀ ਬੜਿਆਂ ਮੱਲ੍ਹਾ ਮਾਰੀਆਂ ਨੇ । ਇਸ ਪਿੰਡ ਦੀ ਸਬਜੀ ਵੀ ਉੱਤਰ ਭਾਰਤ ‘ਚ ਮਸ਼ਹੂਰ ਹੈ । ਮਟਰਾਂ ਦੀ ਖੇਤੀ ‘ਚ ਇਹ ਪਿੰਡ ਪੰਜਾਬ ‘ਚ ਪ੍ਰਸਿੱਧ ਰਿਹਾ । ਇਥੇ ਮਟਰਾਂ ਦਾ ਬੀਜ ਤਿਆਰ ਕੀਤਾ ਜਾਂਦਾ ਸੀ ਤੇ ਇਹ ਬੀਜ ਅੰਮ੍ਰਿਤਸਰ ਇਲਾਕੇ ਨੂੰ ਜਾਂਦਾ ਸੀ । ਇਥੇ 1997 ‘ਚ ਸੇਮ ਆ ਗਈ ਸੀ ਜਿਸ ਨਾਲ ਮਟਰਾਂ ਤੇ ਬਾਗਵਾਨੀ ਫ਼ਸਲ ਪ੍ਰਵਾਵਿਤ ਹੋਈ । ਸ:ਪ੍ਰਕਾਸ਼ ਸਿੰਘ ਬਾਦਲ ਨੇ 1997 ‘ਚ ਇਥੇ ਸੇਮ ਨਾਲਾ ਕਢਵਾਇਆ ਜਿਸ ਨਾਲ ਸੇਮ ਤੋਂ ਕੁਝ ਰਾਹਤ ਮਿਲੀ । ਇਸ ਪਿੰਡ ਦਾ ਰਕਬਾ 4107 ਏਕੜ ਹੈ । ਅਜੇ ਵੀ 200 ਏਕੜ ਰਕਬੇ ‘ਚ ਹਾੜੀ ਤੇ ਸਾਓੁਣੀ ਦੀ ਕੋਈ ਫ਼ਸਲ ਨਹੀਂ ਹੁੰਦੀ । ਲਗਪਗ 200 ਰਕਬੇ ‘ਚ ਵਿੱਚ ਸਾਓੁਣੀ ਦੀ ਫ਼ਸਲ ਹੋ ਜਾਂਦੀ ਹੈ । ਕਹਿਣ ਤੋਂ ਭਾਵ ਹੈ ਕੀ ਇਥੇ 400 ਏਕੜ ਰਕਬਾ ਸੇਮ ਨਾਲ ਪ੍ਰਵਾਵਿਤ ਹੋਇਆ ਹੈ । ਅਜੇ ਵੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਕੋਸ਼ਿਸ ਹੈ ਕੀ ਇਸ ਰਕਬੇ ‘ਚ ਪਾਈਪ ਲਾਈਨ ਰਹੀ ਪਾਣੀ ਚੱਕ ਕੇ ਸੇਮ ਨਾਲੇ ‘ਚ ਪਾਇਆ ਜਾਵੇ । ਇਥੇ ਖੇਤਾਂ ਵਿੱਚ ਵੀ ਲੁੱਕ ਵਾਲੀਆਂ ਸੜਕਾਂ ਹਨ । 70% ਖੇਤ ਇਥੇ ਪੱਕੀਆ ਸੜਕਾਂ ਨਾਲ ਲਗਦੇ ਹਨ । ਇਥੇ 90% ਪੱਕੇ ਖਾਲੇ ਹਨ । ਇਹ ਵਿਕਾਸ ਦੀ ਮੂੰਹ ਬੋਲਦੀ ਤਸਵੀਰ ਹੈ ।

1522184_450779948378743_698749628_n

ਸਰਬਜੋਤ ਸਿੱਧੂ
ਪਿੰਡ ਬੁਰਜ ਸਿੱਧਵਾਂ, ਤਹਿਸੀਲ ਮਲੋਟ,
ਜਿਲ੍ਹਾ : ਸ਼੍ਰੀ ਮੁਕਤਸਰ ਸਾਹਿਬ
ਮੋਬਾਇਲ : 98557-39300
ਈ-ਮੇਲ : mr.sarbjotsidhu@gmail.com

ਨੇ ਆਪਣੀ ਗੱਲ ਸ਼ੇਅਰ ਕੀਤੀ ।