ਵਾਹ! ਇਕ ਹੀ ਪੇਜ ‘ਤੇ ਬਣਾ ਦਿੱਤਾ ਸਦੀਆਂ ਦਾ ਕੈਲੰਡਰ

0
108

2014_7image_14_10_547040000snvg1vml_copy-llਝਿੱਜਰ- ਸਾਲ ਭਰ ਦੇ ਹਿਸਾਬ-ਕਿਤਾਬ ਨੂੰ ਲੈ ਕੇ ਅਜੇ ਤੱਕ ਤੁਸੀਂ ਇਕ ਸਾਲ ਦਾ ਕੈਲੰਡਰ ਦੇਖਿਆ ਹੋਵੇਗਾ, ਜਿਸ ਵਿਚ ਇਕ ਪੇਜ ‘ਚ 12 ਮਹੀਨੇ ਦੇ ਦਿਨ ਅਤੇ ਤਾਰੀਖ ਹੁੰਦੇ ਹਨ ਪਰ ਝਿੱਜਰ ਜ਼ਿਲੇ ਦੇ ਪਿੰਡ ਸਾਲਹਾਵਾਸ ਵਾਸੀ ਮੈਮੋਰੀ ਕਿੰਗ ਹਿੰਮਤ ਭਾਰਦਵਾਜ ਨੇ ਅਨਲਿਮਟਿਡ ਸਾਲਾਂ ਦਾ ਕੈਲੰਡਰ ਇਕ ਪੇਜ ‘ਤੇ ਬਣਾ ਕੇ ਨਵਾਂ ਕਾਰਨਾਮਾ ਕਰ ਕੇ ਦਿਖਾਇਆ ਹੈ।

ਮਹਜ ਇਕ ਪੇਜ ‘ਤੇ ਤਿਆਰ ਕੀਤੇ ਇਸ ਕੈਲੰਡਰ ਤੋਂ ਤੁਸੀਂ ਕਿਸੇ ਤਾਰੀਖ ਦਾ ਵਾਰ ਯਾਨੀ ਕਿ ਦਿਨ ਆਸਾਨੀ ਨਾਲ ਜਾਣ ਸਕਦੇ ਹੋ। ਕੈਲੰਡਰ ਤੋਂ ਅਸੀਂ ਚੰਗੀ ਤਰ੍ਹਾਂ ਨਾਲ ਮਾਨਸਿਕ ਕਸਰਤ ਕਰ ਕੇ ਆਪਣੀ ਮੈਮੋਰੀ ਨੂੰ ਵੀ ਬਿਹਤਰ ਅਤੇ ਤੇਜ਼ ਬਣਾ ਸਕਾਂਗੇ। ਉੱਥੇ ਹੀ ਉਨ੍ਹਾਂ ਨੇ ਨੰਬਰਾਂ ਨੂੰ ਆਸਾਨੀ ਨਾਲ ਯਾਦ ਕਰਨ ਲਈ ਤਾਸ਼ ਦੇ ਪੱਤਿਆਂ ਦੀ ਤਰਜ਼ ‘ਤੇ 52 ਅਨੌਖੇ ਪੱਤੇ ਵੀ ਤਿਆਰ ਕੀਤੇ ਹਨ ਜੋ ਪਾਵਰ ਆਫ ਇਮੈਜੀਨੇਸ਼ਨ ਦੇ ਨਿਯਮ ‘ਤੇ ਆਧਾਰਿਤ ਹੈ। ਹਿੰਮਤ ਭਾਰਦਵਾਜ ਵਲੋਂ ਤਿਆਰ ਕੀਤੇ ਗਏ ਇਨ੍ਹਾਂ ਕਾਰਨਾਮਿਆਂ ਨੂੰ ਆਰ. ਐਚ. ਆਰ. ਬੁੱਕ ਆਫ ਵਰਲਡ ਰਿਕਾਰਡ, ਗੋਲਡਨ ਬੁੱਕ ਆਫ ਵਰਲਡ ਰਿਕਾਰਡ, ਏਸ਼ੀਆ ਬੁੱਕ ਆਫ ਏਸ਼ੀਅਨ ਰਿਕਾਡਸ, ਵਲਰਡ ਰਿਕਾਰਡਸ ਇੰਡੀਆ ਨੇ ਨਵੇਂ ਰਿਕਾਰਡਸ ਦੇ ਤੌਰ ‘ਤੇ ਸ਼ਾਮਲ ਕੀਤਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।