ਲੋਕ ਤਮਾਸ਼ਾ ਦੇਖਦੇ ਰਹੇ ਅਜਗਰ ਬੰਦਾ ਮਾਰ ਕੇ ਤੁਰਦਾ ਬਣਿਆ!

0
66

ਬਾਲੀ—ਇੰਡੋਨੇਸ਼ੀਆ ਦੇ ਬਾਲੀ ਦੇ ਇਕ ਨਿਰਮਾਣ ਅਧੀਨ ਹੋਟਲ ਦੇ ਨੇੜੇ-ਤੇੜੇ ਇਕ ਅਜਗਰ ਦੀ ਮੌਜੂਦਗੀ ਤੋਂ ਲੋਕਾਂ ਨੂੰ ਚੌਕਸ ਰਹਿਣ ਦੀ ਚਿਤਾਵਨੀ ਦੇਣ ਵਾਲਾ ਸੁਰੱਖਿਆ ਮੁਲਾਜ਼ਮ ਖੁਦ ਹੀ ਉਸ ਦਾ ਸ਼ਿਕਾਰ ਹੋ ਗਿਆ ਅਤੇ ਲੋਕ ਉਸ ਦੀ ਮੌਤ ਦਾ ਤਮਾਸ਼ਾ ਦੇਖਦੇ ਰਹੇ। 2013_12image_16_50_280320695snake3-ll
ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਦਿਨ ਇਕ 5 ਸਿਤਾਰਾ ਹੋਟਲ ਦੀ ਨਿਰਮਾਣ ਅਧੀਨ ਬਿਲਡਿੰਗ ਵਿਚ ਲੱਗਭਗ 15 ਫੁੱਟ ਲੰਬਾ ਅਜਗਰ ਦਾਖਲ ਹੋ ਗਿਆ। ਇਸ ਅਜਗਰ ਨੂੰ ਇਸ ਖੇਤਰ ਵਿਚ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਸੀ। ਨਿਰਮਾਣ ਖੇਤਰ ਵਿਚ ਤਾਇਨਾਤ ਹੋਟਲ ਦੇ ਸੁਰੱਖਿਆ ਮੁਲਾਜ਼ਮ ਨੇ ਜਦੋਂ ਅਜਗਰ ਨੂੰ ਦੇਖਿਆ ਤਾਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਇਸ ਕੋਸ਼ਿਸ਼ ਵਿਚ ਉਸ ਨੇ ਅਜਗਰ ਦਾ ਸਿਰ ਅਤੇ ਪੂਛ ਫੜ ਲਈ ਪਰ ਅਚਾਨਕ ਅਜਗਰ ਨੇ ਪਾਸਾ ਪਲਟਿਆ ਅਤੇ ਸੁਰੱਖਿਆ ਮੁਲਾਜ਼ਮ ਨੂੰ ਹੀ ਆਪਣੀ ਲਪੇਟ ਵਿਚ ਲੈ ਲਿਆ। ਅਜਗਰ ਨੇ ਸੁਰੱਖਿਆ ਮੁਲਾਜ਼ਮ ਦੇ ਗਲੇ ਵਿਚ ਅਜਿਹਾ ਫੰਦਾ ਪਾਇਆ ਕਿ ਲੋਕ ਖੜੇ ਦੇਖਦੇ ਹੀ ਰਹਿ ਗਏ ਪਰ ਕੁਝ ਕਰ ਹੀ ਨਹੀਂ ਸਕੇ ਅਤੇ ਸਾਹ ਘੁੱਟਣ ਕਾਰਨ ਮੁਲਾਜ਼ਮ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਅਜਗਰ ਨੇੜੇ ਦੀਆਂ ਝਾੜੀਆਂ ਵੱਲ ਚਲਾ ਗਿਆ।
ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਇੰਨਾ ਛੇਤੀ ਹੋਇਆ ਕਿ ਕਿਸੇ ਨੂੰ ਕੁਝ ਵੀ ਕਰਨ ਦਾ ਮੌਕਾ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਨੂੰ ਕੁਝ ਸੁੱਝਿਆ। ਪੁਲਸ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਅਤੇ ਪੁਲਸ ਨੇ ਵੀ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦੇ ਦਿੱਤੀ।

ਨੇ ਆਪਣੀ ਗੱਲ ਸ਼ੇਅਰ ਕੀਤੀ ।