ਲਾਵਾਰਿਸ ਪਸ਼ੂ ਬਣੇ ਚਿੰਤਾ ਦਾ ਵਿਸ਼ਾ

0
45

2017_3image_08_29_28721000028mkssandhya02-llਗਿੱਦੜਬਾਹਾ  (ਸੰਧਿਆ) – ਸ਼ਹਿਰ ਅੰਦਰ ਦਿਨੋ-ਦਿਨ ਵੱਧ ਰਹੀ ਲਾਵਾਰਿਸ ਪਸ਼ੂਆਂ ਦੀ ਗਿਣਤੀ ਅੱਜ ਇਕ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ ਕਿਉਂਕਿ ਇਨ੍ਹਾਂ ਪਸ਼ੂਆਂ ਕਾਰਨ ਅੱਜ ਤੱਕ ਬਹੁਤ ਸਾਰੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਹ ਪਸ਼ੂ ਸਾਰਾ ਦਿਨ ਸ਼ਹਿਰ ਵਿਚ ਗੰਦਗੀ ਫੈਲਾਉਂਦੇ ਰਹਿੰਦੇ ਹਨ ਤੇ ਕੂੜੇ ਦੇ ਢੇਰਾਂ ਵਿਚ ਮੂੰਹ ਮਾਰਦੇ ਰਹਿੰਦੇ ਹਨ। ਇਹ ਪਸ਼ੂ ਲੋਕਾਂ ਦੇ ਹੱਥਾਂ ਵਿਚੋਂ ਸਬਜ਼ੀ ਦੇ ਲਿਫਾਫੇ ਖੋਹ ਲੈਂਦੇ ਹਨ। ਸ਼ਹਿਰ ਦੀ ਸ਼ਾਇਦ ਹੀ ਅਜਿਹੀ ਕੋਈ ਗਲੀ ਜਾਂ ਸੜਕ ਹੋਵੇਗੀ ਜਿਥੇ ਇਹ ਆਵਾਰਾ ਪਸ਼ੂ ਨਾ ਘੁੰਮਦੇ ਹੋਣ। ਇਨ੍ਹਾਂ ਪਸ਼ੂਆਂ ਕਾਰਨ ਲੋਕਾਂ ਦਾ ਆਪਣੇ ਘਰਾਂ ਵਿਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ, ਜਦੋਂ ਲਾਵਾਰਿਸ ਪਸ਼ੂ ਆਪਸ ਵਿਚ ਲੜਦੇ ਹਨ ਤਾਂ ਲੰਘ ਰਹੇ ਵਾਹਨ ਚਾਲਕਾਂ ਨੂੰ ਵੀ ਆਪਣੀ ਚਪੇਟ ਵਿਚ ਲੈ ਲੈਂਦੇ ਹਨ। ਕੂੜੇ ਦੇ ਢੇਰਾਂ ‘ਚੋਂ ਇਹ ਪਸ਼ੂ ਕੁਝ ਖਾਣ ਦੀ ਚੀਜ਼ ਨੂੰ ਲੈ ਕੇ ਆਪਸ ਵਿਚ ਲੜ ਪੈਂਦੇ ਹਨ ਤੇ ਸਾਰਾ ਕੂੜਾ ਸੜਕਾਂ ‘ਤੇ ਖਿਲਾਰ ਦਿੰਦੇ ਹਨ, ਜਿਸ ਕਾਰਨ ਸ਼ਹਿਰ ਵਿਚ ਗੰਦਗੀ ਫੈਲਦੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਪਸ਼ੂਆਂ ਕਾਰਨ ਉਨ੍ਹਾਂ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲਾਵਾਰਿਸ ਪਸ਼ੂਆਂ ਕਾਰਨ ਉਨ੍ਹਾਂ ਦੇ ਬੱਚੇ ਵੀ ਘਰੋਂ ਬਾਹਰ ਨਿਕਲਣ ਤੋਂ ਡਰਦੇ ਹਨ ਤੇ ਬਾਹਰ ਖੇਡਣ ਦੀ ਬਜਾਏ ਸਾਰਾ ਦਿਨ ਘਰ ਅੰਦਰ ਹੀ ਬੈਠੇ ਰਹਿੰਦੇ ਹਨ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਲਾਵਾਰਿਸ ਪਸ਼ੂਆਂ ਨੂੰ ਗਊਸ਼ਾਲਾਵਾਂ ਵਿਚ ਭੇਜ ਕੇ ਪੁਖਤਾ ਪ੍ਰਬੰਧ ਕਰਨ ਤਾਂ ਜੋ ਲੋਕਾਂ ਨੂੰ ਇਨ੍ਹਾਂ ਪਸ਼ੂਆਂ ਤੋਂ ਹੋ ਰਹੀਆਂ ਪ੍ਰੇਸ਼ਾਨੀਆਂ ਤੋਂ ਬਚਾਇਆ ਜਾ ਸਕੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।