ਰੇਲਵੇ ਬ੍ਰਿਜ ਨਾ ਹੋਣ ਕਾਰਨ ਲਾਈਨੋਂ ਪਾਰ ਦੇ ਲੋਕ ਪ੍ਰੇਸ਼ਾਨ

0
80

2014_10image_01_26_57647292830mkssandhya01-llਘਰ ਪਹੁੰਚਣ ਲਈ ਕਰੀਬ ਇਕ ਕਿਲੋਮੀਟਰ ਦਾ ਸਫਰ ਤੈਅ ਕਰਨ ਲਈ ਮਜਬੂਰ 

ਗਿੱਦੜਬਾਹਾ  (ਸੰਧਿਆ) – ਗਿੱਦੜਬਾਹਾ ਮੰਡੀ ਨੂੰ ਆਸ-ਪਾਸ ਦੇ ਖੇਤਰ ਵਿਚ ਸਭ ਤੋਂ ਅਮੀਰ ਲੋਕਾਂ ਦੇ ਰਹਿਣ ਵਾਲੀ ਮੰਡੀ ਵਜੋਂ ਜਾਣਿਆ ਜਾਂਦਾ ਹੈ ਪਰ 100 ਸਾਲ ਪੁਰਾਣੇ ਇਸ ਸ਼ਹਿਰ ਨੂੰ ਆਜ਼ਾਦ ਹੋਣ ਤੋਂ ਬਾਅਦ ਵੀ ਕੇਂਦਰ ਸਰਕਾਰ ਦੇ ਰੇਲ ਵਿਭਾਗ ਵਲੋਂ ਇਸ ਦੇ ਰੇਲਵੇ ਸਟੇਸ਼ਨ ‘ਤੇ ਲੋਕਾਂ ਦੀ ਆਵਾਜਾਈ ਲਈ ਓਵਰ ਬ੍ਰਿਜ ਬਣਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੀ ਅੱਧੀ ਤੋਂ ਵੱਧ ਆਬਾਦੀ ਲਾਈਨੋਂ ਪਾਰ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਜਿਥੇ ਘਰੇਲੂ ਜ਼ਰੂਰਤ ਦਾ ਸਾਮਾਨ ਖਰੀਦਣ ਲਈ ਹਰ ਰੋਜ਼ ਰੇਵਲੇ ਲਾਈਨਾਂ ਨੂੰ ਕਰਾਸ ਕਰਕੇ ਸ਼ਹਿਰ ਵਾਲੇ ਪਾਸੇ ਆਉਣਾ-ਜਾਣਾ ਪੈਂਦਾ ਹੈ ਉਵੇਂ ਹੀ ਸਕੂਲੀ ਵਿਦਿਆਰਥੀਆਂ ਨੂੰ ਵੀ ਖੜ੍ਹੀ ਰੇਲ ਗੱਡੀ ਜਾਂ ਮਾਲ ਗੱਡੀ ਦੇ ਹੇਠੋਂ ਲੰਘ ਕੇ ਸਕੂਲ ਆਉਣ-ਜਾਣ ਲਈ ਬੇਵੱਸ ਹੋਣਾ ਪੈਂਦਾ ਹੈ। ਰੇਲਵੇ ਸਟੇਸ਼ਨ ਦੀ ਲੂਪ ਲਾਈਨ ‘ਤੇ ਜੇਕਰ ਮਾਲ ਗੱਡੀ ਸਪੈਸ਼ਲ ਲੱਗੀ ਹੋਵੇ ਤਾਂ ਤਿੰਨ ਦਿਨ ਤਕ ਰੇਲਵੇ ਟਰੱਕ ਤੇ ਮਾਲ ਗੱਡੀ ਦੇ ਕਰੀਬ 16 ਡੱਬਿਆਂ ਤੋਂ ਲੈ ਕੇ 22 ਡੱਬੇ ਖੜ੍ਹੇ ਰਹਿੰਦੇ ਹਨ ਅਤੇ ਇਸ ਕਾਰਨ ਆਉਣ-ਜਾਣ ਵਾਲਿਆਂ ਨੂੰ ਦਿਨ ਵਿਚ ਹਰ ਕੰਮ ਕਰਾਉਣ ਲਈ ਪਤਾ ਨਹੀਂ ਕਿੰਨੀ ਵਾਰ ਰੇਲ ਗੱਡੀ ਹੇਠੋਂ ਲੰਘ ਕੇ ਜਾਣਾ ਪੈਂਦਾ ਹੈ। ਬਜ਼ੁਰਗ ਔਰਤਾਂ ਅਤੇ ਨਿੱਕੇ ਬੱਚੇ ਵੀ ਇਸ ਗੱਡੀ ਦੇ ਥੱਲੋਂ ਲੰਘਦੇ ਹਨ। ਜੇਕਰ ਰੇਲਵੇ ਪੁਲਸ ਰੋਕਦੀ ਹੈ ਤਾਂ ਲੋਕਾਂ ਨੂੰ ਮਜਬੂਰੀ ਵੱਸ ਕਰੀਬ ਇਕ ਕਿਲੋਮੀਟਰ ਤਕ ਦਾ ਸਫ਼ਰ ਤੈਅ ਕਰਕੇ ਘਰ ਜਾਂ ਹੋਰ ਕੰਮਾਂ ਲਈ ਪਹੁੰਚਣਾ ਪੈਂਦਾ ਹੈ।
ਸ਼ਹਿਰ ਦੇ ਲੋਕਾਂ ਨੇ ਰੇਲ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਕ ਪਲੇਟ ਫਾਰਮ ਤੋਂ ਦੂਜੇ ਪਲੇਟ ਫਾਰਮ ਤਕ ਲਾਈਨਾਂ ਪਾਰ ਕਰਨ ਲਈ ਜਲਦ ਤੋਂ ਜਲਦ ਲੋਹੇ ਦਾ ਪੁਲ ਬਣਾਇਆ ਜਾਵੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।