ਰਿਲਾਇੰਸ ਜੀਓ ਦਾ ਧਮਾਕਾ, 14 ਗੁਣਾ ਵਧ ਦੇਵੇਗਾ ਡਾਟਾ

0
120

2017_3image_07_49_4064700001-llਨਵੀਂ ਦਿੱਲੀ— ਰਿਲਾਇੰਸ ਜੀਓ ਨੇ ਨਵੇਂ ਸਿਰੇ ਤੋਂ ਟੈਰਿਫ ਵਾਰ ਛੇੜ ਦਿੱਤੀ ਹੈ। ਕੰਪਨੀ ਨੇ ਐਂਟਰੀ ਲੈਵਲ ਦੇ ਪ੍ਰੀ-ਪੇਡ ਪਲਾਨ ‘ਤੇ 6 ਗੁਣਾ ਤੋਂ ਵੀ ਜ਼ਿਆਦਾ ਡਾਟਾ ਆਫਰ ਦਿੱਤਾ ਹੈ। ਜੀਓ ਨੇ ਇਹ ਕਦਮ ਉਸ ਵੇਲੇ ਚੁੱਕਿਆ ਹੈ ਜਦੋਂ ਏਅਰਟੈੱਲ ਵਰਗੀਆਂ ਵੱਡੀਆਂ ਮੁਕਾਬਲੇਬਾਜ਼ ਕੰਪਨੀਆਂ ਉਸ ‘ਤੇ ਬਾਜ਼ਾਰੂ ਮੁਕਾਬਲੇ ਦੇ ਸਿਧਾਂਤ ਖਿਲਾਫ ਕੰਮ ਕਰਨ ਦਾ ਦੋਸ਼ ਲਾ ਰਹੀਆਂ ਹਨ।

ਜੀਓ ਦੇ ਨਵੇਂ ਟੈਰਿਫ ਪਲਾਨ ਮੁਤਾਬਕ ਕੰਪਨੀ ਨੇ 149 ਰੁਪਏ ਦੇ ਪਲਾਨ ‘ਤੇ ਮੁਫਤ ਡਾਟਾ ਲਿਮਿਟ ਨੂੰ 300 ਐੱਮ. ਬੀ. ਤੋਂ ਵਧਾ ਕੇ 2-ਜੀ. ਬੀ. ਕਰ ਦਿੱਤਾ ਹੈ। ਇਸੇ ਤਰ੍ਹਾਂ 499 ਰੁਪਏ ਦੇ ਪਲਾਨ ‘ਤੇ ਡਾਟਾ ਆਫਰ 4-ਜੀ. ਬੀ. ਤੋਂ ਵਧਾ ਕੇ 56-ਜੀ. ਬੀ. ਕਰ ਦਿੱਤਾ ਗਿਆ ਹੈ, ਮਤਲਬ ਕਿ ਪਹਿਲਾਂ ਦੇ ਮੁਕਾਬਲੇ 14 ਗੁਣਾ। ਹਾਲਾਂਕਿ, ਇਹ ਨਵੇਂ ਡਾਟਾ ਪਲਾਨ ਉਨ੍ਹਾਂ ਗਾਹਕਾਂ ਲਈ ਹਨ ਜੋ 99 ਰੁਪਏ ਦੇ ਕੇ ਇਕ ਸਾਲ ਲਈ ‘ਪ੍ਰਾਈਮ ਮੈਂਬਰਸ਼ਿਪ’ ਲੈਣਗੇ ।

ਮੰਨਿਆ ਜਾ ਰਿਹਾ ਹੈ ਕਿ ਜੀਓ ਨੇ ਦੂਰਸੰਚਾਰ ਰੈਗੂਲੇਟਰੀ ਟਰਾਈ ‘ਚ ਆਪਣੇ ਨਵੇਂ ਪਲਾਨ ਦਾਖਲ ਕਰ ਦਿੱਤੇ ਹਨ ਜੋ 1 ਅਪ੍ਰੈਲ 2017 ਤੋਂ ਲਾਗੂ ਹੋਣਗੇ, ਜਦੋਂ ਇਸ ਦੀ ਮੁਫਤ ਸੇਵਾ ਖਤਮ ਹੋ ਜਾਵੇਗੀ। ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਅਤੇ ਜੀਓ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਭਾਰਤੀ ਏਅਰਟੈੱਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜਿਓ ਦੇ ਨਵੇਂ ਆਫਰਸ ਦੇ ਮੁਕਾਬਲੇ ‘ਚ ਕਿਸੇ ਪਲਾਨ ਦੀ ਜਾਣਕਾਰੀ ਅਜੇ ਨਹੀਂ ਹੈ।

145 ਰੁਪਏ ਦੇ ਪ੍ਰੀ-ਪੇਡ ਪਲਾਨ ‘ਤੇ ਏਅਰਟੈੱਲ ਅਜੇ 300 ਐੱਮ. ਬੀ. ਡਾਟਾ ਅਤੇ ਦੇਸ਼ ਭਰ ‘ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਦਿੰਦਾ ਹੈ ਪਰ ਸਿਰਫ ਏਅਰਟੈੱਲ ਨੈੱਟਵਰਕ ‘ਤੇ ਹੀ । ਓਧਰ, ਜਿਓ ਨੇ ਸਾਰੇ ਨੈੱਟਵਰਕਸ ‘ਤੇ ਵਾਈਸ ਕਾਲਿੰਗ ਮੁਫਤ ਕੀਤੀ ਹੋਈ ਹੈ। ਇਸ ਨਾਲ ਮੁਕਾਬਲਾ ਕਰਨ ਲਈ ਏਅਰਟੈੱਲ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਆਪਣੇ ਗਾਹਕਾਂ ਤੋਂ 1 ਅਪ੍ਰੈਲ ਤੋਂ ਰੋਮਿੰਗ ਚਾਰਜ ਨਹੀਂ ਵਸੂਲੇਗਾ।

ਦੂਰਸੰਚਾਰ ਇੰਡਸਟਰੀ ‘ਤੇ ਨਜ਼ਰ ਰੱਖਣ ਵਾਲੇ ਮਾਹਰਾਂ ਮੁਤਾਬਕ ਮੋਬਾਇਲ ਖੇਤਰ ‘ਚ ਟੈਰਿਫ ਵਾਰ ਅਜੇ ਖਤਮ ਹੋਣ ਵਾਲੀ ਨਹੀਂ ਸਗੋਂ ਆਈਡੀਆ ਅਤੇ ਵੋਡਾਫੋਨ ਦੇ ਵੀ ਇਸ ‘ਚ ਸ਼ਾਮਲ ਹੋਣ ਦੇ ਆਸਾਰ ਹਨ। ਜੀਓ ਨੇ ਮੁਕਾਬਲੇਬਾਜ਼ ਕੰਪਨੀਆਂ ਦੇ ਮਾਲੀਏ ‘ਤੇ ਵੀ ਬਹੁਤ ਬੁਰਾ ਅਸਰ ਪਾਇਆ ਹੈ। ਏਅਰਟੈੱਲ ਦੀ ਤੀਜੀ ਤਿਮਾਹੀ ਦਾ ਮੁਨਾਫ਼ਾ ਅੱਧਾ ਰਹਿ ਗਿਆ। ਜੀਓ ਦਾ ਹੀ ਅਸਰ ਹੈ ਕਿ ਆਈਡੀਆ ਅਤੇ ਵੋਡਾਫੋਨ ਦਾ ਰਲੇਵਾਂ ਹੋ ਰਿਹਾ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।