ਮੰਗਲ ਗ੍ਰਹਿ ‘ਤੇ ਜੀਵਨ ਦੀ ਖੋਜ ਨੂੰ ਲੈ ਕੇ ਨਾਸਾ ‘ਤੇ ਮੁਕੱਦਮਾ

0
111

2014_2image_08_47_073016000nasa1-llਵਾਸ਼ਿੰਗਟਨ—ਮੰਗਲ ਗ੍ਰਹਿ ‘ਤੇ ਜੀਵਨ ਦੀ ਖੋਜ ਵਿਚ ਲੱਗੀ ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ ਹੁਣ ਇਸ ਵਿਚ ਆਪਣੀ ਖੋਜ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੀ, ਜਿਸ ਨੂੰ ਲੈ ਕੇ ਉਸ ਖਿਲਾਫ ਮੁਕੱਦਮਾ ਚੱਲ ਰਿਹਾ ਹੈ। ਪਟੀਸ਼ਨ ਕਰਤਾ ਰਹਾਨ ਜੋਸੇਫ ਦਾ ਕਹਿਣਾ ਹੈ ਕਿ ਨਾਸਾ ਵੱਲੋਂ ਮੰਗਲ ਗ੍ਰਹਿ ‘ਤੇ ਭੇਜੇ ਗਏ ਗ੍ਰਹਿ ‘ਤੇ ਭੇਜੇ ਗਏ ਅਪਾਰਚੁਨਿਟੀ ਦੇ ਸਾਹਮਣੇ ਮੰਗਲ ਗ੍ਰਹਿ ‘ਤੇ ਰਹੱਸਮਈ ਚੱਟਾਨ ਦਿਖਾਈ ਦੇ ਰਹੀ ਹੈ ਪਰ ਨਾਸਾ ਇਸ ਰਹੱਸਮਈ ਚੱਟਾਨ ਨੂੰ ਲੈ ਕੇ ਅੱਗੇ ਖੋਜ ਜਾਰੀ ਰੱਖਣ ਵੱਲ ਧਿਆਨ ਨਹੀਂ ਦੇ ਰਹੀ। ਜੋਸੇਫ ਦਾ ਕਹਿਣਾ ਹੈ ਕਿ ਕਾਈ ਅਤੇ ਸਾਇਨੋਬੈਕਟੀਰੀਆ ਨਾਲ ਮਿਲ ਕੇ ਬਣੇ ਇਸ ਆਕਾਰ ਦੇ ਮਿਸ਼ਰਿਤ ਜੀਵ ਨੂੰ ਧਰਤੀ ‘ਚੇ ਏਥੋਥੀਸੀਅਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ‘ਪਾਪੁਲਸ ਸਾਈਂਸ’ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਜੋਸੇਫ ਨੇ ਖੁਦ ਨੂੰ ਪਲਾੜ ਜੀਵ ਵਿਗਿਆਨੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਨਾਸਾ ਆਪਣੀ ਖੋਜ ਤੋਂ ਪਿੱਛੇ ਹੱਟ ਰਹੀ ਹੈ ਅਤੇ ਲੋਕਾਂ ਨੂੰ ਭਟਕਾ ਰਹੀ ਹੈ। ਅਪਾਰਚੁਨਿਟੀ ਗ੍ਰਹਿ ਨਾਲ ਜੁੜੇ ਵਿਗਿਆਨੀ ਸਟੀਵ ਸਕਵਾਇਰਸ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਇਸ ਚੱਟਾਨ ਦੀ ਹੋਂਦ ਨੂੰ ਲੈ ਕੇ ਸ਼ੱਕ ਬਣਿਆ ਹੋਇਆ ਹੈ ਅਤੇ ਨਾਸਾ ਟੀਮ ਇਸ ਗੱਲ ਨੂੰ ਲੈ ਕੇ ਸੋਚ ਵਿਚ ਹੈ ਕਿ ਆਖਰ ਮੰਗਲ ਗ੍ਰਹਿ ‘ਤੇ ਇਹ ਚੱਟਾਨ ਕਿੱਥੋਂ ਆਈ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਹ ਚੱਟਾਨ ਮੰਗਲ ਨਾਲ ਟਕਰਾਏ ਕਿਸੀ ਉਲਕਾ ਪਿੰਡ ਦਾ ਟੁੱਕੜਾ ਹੋ ਸਕਦੀ ਹੈ ਜਾਂ ਮੰਗਲ ‘ਤੇ ਭੇਜੇ ਗਏ ਅਪਾਰਚੁਨਿਟੀ ਦੇ ਗ੍ਰਹਿ ‘ਤੇ ਚੱਲਣ ਕਰਕੇ ਇਹ ਚੱਟਾਨ ਸਤ੍ਹਾ ਤੋਂ ਉੱਭਰ ਕੇ ਆਈ ਹੋ ਸਕਦੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।