ਮੈਂ ਉਡ ਜਾਂ

0
111

dreams-woman

ਮੈਂ ਉਡ ਜਾਂ ਵਾਂਗ ਹਵਾਵਾਂ।
ਤੇ ਮੇਰਾ ਲੱਭੇ ਨਾ ਪਰਛਾਵਾਂ।

ਮੈਂ ਗਮਾਂ ਦੀ ਭੱਠੀ ਸੜ ਕੇ,
ਹੁਣ ਲੱਭਦੀ ਠੰਢੀਆਂ ਛਾਵਾਂ।

ਮੇਰੀ ਜਿੰਦ ‘ਚ ਭਰ ਗਏ ਹੌਕੇ,
ਪਾਰਾ ਘੁਲ ਗਿਆ ਮੇਰੇ ਸਾਹਵਾਂ।

ਗੈਰਾਂ ਦੀ ਖਲਕਤ ਤੱਕ ਕੇ,
ਬੰਦ ਕਰ ਲਵਾਂ ਮੈਂ ਨਿਗਾਹਾਂ।

ਸੌਦੇ ਅਰਮਾਨਾਂ ਦੇ ਕਰ ਕੇ,
ਹੁਣ ਕਿਹੜਾ (ਮੈਂ) ਸੁੱਖ ਕਮਾਵਾਂ।

ਬਸ ਇਕੋ ਅਰਜੋਈ ‘ਰੰਧਾਵਾ’,
ਸਾਹ  ਮੁੱਕਣ ਮਾਂ ਦੀਆਂ ਬਾਹਵਾਂ।

ਵਰਿੰਦਰ ਕੌਰ ‘ਰੰਧਾਵਾ’,
ਜੈਤੋ ਸਰਜਾ, ਤਹਿ: ਬਟਾਲਾ (ਗੁਰਦਾਸਪੁਰ)
(9646852416)

ਨੇ ਆਪਣੀ ਗੱਲ ਸ਼ੇਅਰ ਕੀਤੀ ।