ਮਾਡਰਨ ਹੀਰ ਰਾਝਾਂ

0
394

ਮੈਂ ਦੇਖਿਆ ਨਹੀਂ ਪਰ ਸੁਣਿਆ ਹੈ ਜਦੋਂ ਹੀਰ ਖੇੜਿਆ ਦੀ ਡੋਲੀ ਚੜੀ ਰਾਂਝੇ ਨੇ ਐਨੇ ਜੋਰ ਦੀਆਂ ਧਾਹਾ ਮਾਰੀਆਂ ਕੀ ਸੁੱਕੇ ਦਰੱਖਤਾਂ ਦੇ ਪੱਤੇ ਵੀ ਝੜ ਗਏ ਸਨ । ਡੋਲੀ ਵਿਚ ਬੈਠੀ ਹੀਰ ਨੂੰ 10 ਮੀਲ ਤੋਂ ਉਸਦੀਆਂ ਚੀਕਾਂ ਸੁਣ ਰਹੀਆਂ ਸਨ । ਹੀਰ ਵੀ ਬੇਵੱਸ ਸੀ ਇੱਕ ਜਿੰਦਾ ਲਾਸ਼ ਬਣ ਕੇ ਜਾ ਰਹੀ ਸੀ ਧਿਆਨ ਸਾਰਾ ਉਸਦੇ ਰਾਂਝੇ ਵਿਚ ਸੀ । ਇਸ ਨੂੰ ਕਹਿੰਦੇ ਹਨ ਸੱਚਾ ਪਿਆਰ ਤੇ ਇਸ਼ਕ ਹਕੀਕੀ…!!
ਅੱਜ ਕੱਲ ਮੈਂ ਦੇਖਿਆ ਹੈ ਸੁਣਿਆ ਨਹੀਂ ਮਾਡਰਨ ਹੀਰ ਮੈਰਿਜ ਪੈਲੇਸ ‘ਚ ਆਪਣੇ ਵਿਆਹ ਤੋਂ ਬਾਅਦ ਜਦੋਂ ਲਗਜ਼ਰੀ ਕਾਰ ‘ਚ ਬੈਠਦੀ ਹੈ । ਕਾਰ ਜਦੋਂ ਦੋ ਕਿਲੋਮੀਟਰ ਦੂਰ ਗਈ ਹੁੰਦੀ ਹੈ ਆਪਣੇ ਪਾਰਸ ‘ਚ ਮੋਬਾਇਲ ਕੱਢਦੀ ਹੈ ਫੇਸਬੁੱਕ ਤੇ ਪੋਸਟ ਪਾ ਦਿੰਦੀ ਹੈ “ਫੀਲਿੰਗ ਵੰਡਰਫੁੱਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ।”
ਅੱਗੋਂ ਰਾਂਝਾ ਕਿਹੜਾ ਕਿਸੇ ਦੀ ਮਾਂ ਧੀ ਨਾਲੋਂ ਘੱਟ ਹੈ ਉਸਦੀ ਆਪਣੀ ਮਾਡਰਨ ਹੀਰ ਦਾ ਪੋਸਟ ਪੜ ਕੇ ਖਾ ਕੇ ਦੋ ਚਮਚੇ ਭੁੱਕੀ ਦੇ ਤੇ ਆਪਣਾ ਮੂੰਹ ਪੂੰਝ ਕੇ ਫੇਸਬੁੱਕ ਤੇ ਪੋਸਟ ਕਰ ਦਿੰਦਾ ਹੈ ” ਫੀਲਿੰਗ ਰੋਮਾਂਟਿਕ ਰੱਬ ਦਾ ਸ਼ੁਕਰ ਹੈ ਬੀਮਾਰ ਕਬੂਤਰੀ ਸਾਡੀ ਛੱਤਰੀ ਤੋਂ ਆਪੇ ਹੀ ਉੱਡ ਗਈ ਉਸ ਦੀ ਥਾਂ ਤੇ ਦੋ ਹੋਰ ਸੋਹਣੀਆਂ ਕਬੂਤਰੀਆਂ ਸਾਡੀ ਛੱਤਰੀ ਤੇ ਬੈਠ ਗਈਆਂ ਹਨ ।”

– ਸਰਬਜੋਤ ਸਿੱਧੂ
ਪਿੰਡ ਬੁਰਜ ਸਿੱਧਵਾਂ, ਤਹਿਸੀਲ ਮਲੋਟ,
ਜਿਲ੍ਹਾ : ਸ਼੍ਰੀ ਮੁਕਤਸਰ ਸਾਹਿਬ
ਮੋਬਾਇਲ : 98557-39300
ਈ-ਮੇਲ : mr.sarbjotsidhu@gmail.com

ਨੇ ਆਪਣੀ ਗੱਲ ਸ਼ੇਅਰ ਕੀਤੀ ।