ਮਾਏਂ ਨੀਂ ਇਹ ਕੀ ਕਹਿਰ ਗੁਜ਼ਾਰਿਆ, ਕੱਢ ਕੇ ਕੁੱਖ ‘ਚੋਂ ਮੈਨੂੰ ਵਗਾਹ ਮਾਰਿਆ

0
83

2015_5image_17_31_59775200019mksbansal02-llਸ੍ਰੀ ਮੁਕਤਸਰ ਸਾਹਿਬ (ਬਾਂਸਲ) : ਅੱਜ ਸਥਾਨਕ ਟਿੱਬੀ ਸਾਹਿਬ ਰੋਡ ‘ਤੇ ਸਥਿਤ ਵਾਟਰ ਵਰਕਸ ਕੋਲ ਰਜਬਾਹੇ ‘ਚ ਨਰ ਬੱਚੇ ਦਾ ਭਰੂਣ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਟਿੱਬੀ ਸਾਹਿਬ ਰੋਡ ਬਾਈਪਾਸ ‘ਤੇ ਵਾਟਰ ਵਰਕਸ ਕੋਲੋਂ ਲੰਘਦੇ ਰਜਬਾਹੇ ਕੋਲ ਨੇੜਲੇ ਘਰਾਂ ਦੇ ਬੱਚੇ ਖੇਡ ਰਹੇ ਸਨ ਕਿ ਉਨ੍ਹਾਂ ਨੇ ਇਕ ਛੋਟੇ ਬੱਚੇ ਦਾ ਭਰੂਣ ਦੇਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਇਕੱਠੇ ਹੋ ਕੇ ਥਾਣਾ ਸਿਟੀ ਪੁਲਸ ਨੂੰ ਇਸ ਬਾਰੇ ਸੂਚਿਤ ਕੀਤਾ। ਥਾਣਾ ਸਿਟੀ ਦੇ ਐੱਸ.ਐੱਚ.ਓ.  ਗੁਰਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਭਰੂਣ ਨੂੰ ਕਬਜ਼ੇ ‘ਚ ਲੈ ਲਿਆ। ਮੌਕੇ ‘ਤੇ ਇਕੱਠੇ  ਹੋਏ ਲੋਕਾਂ ਅਨੁਸਾਰ ਇਹ ਭਰੂਣ ਕੋਈ ਛੇ ਮਹੀਨਿਆਂ ਦਾ ਹੈ। ਸੰਭਾਵਨਾ ਹੈ ਕਿ ਇਹ ਭਰੂਣ ਨਾਜਾਇਜ਼ ਸੰਬੰਧਾਂ ਕਾਰਨ ਹੀ ਇਥੇ ਸੁੱਟਿਆ ਗਿਆ ਹੈ। 

ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਭਰੂਣ ਲੈਬ ‘ਚ ਜਾਂਚ ਲਈ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਬਾਰੇ ਅਜੇ ਕਿਸੇ ਵੀ ਨਤੀਜੇ ‘ਤੇ ਨਹੀਂ ਪਹੁੰਚਿਆ ਜਾ ਸਕਦਾ, ਜਾਂਚ ਤੋਂ ਬਾਅਦ ਹੀ ਮਾਮਲਾ ਸਪੱਸ਼ਟ ਹੋ ਸਕੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।