ਮਲੇਸ਼ੀਆਈ ਜਹਾਜ਼ ਹਾਦਸੇ ਦੇ ਸਾਲ ਬਾਅਦ ਸਾਹਮਣੇ ਆਏ ਵੱਡੇ ਝੂਠ ਨੇ ਝੰਜੋੜ ਕੇ ਰੱਖ ਦਿੱਤਾ ਪੀੜਤ ਪਰਿਵਾਰਾਂ ਦਾ ਦਿਲ

0
94

2015_6image_10_42_482363944su-25-mh17-approach-llਕੀਵ— ਪਿਛਲੇ ਸਾਲ ਜੁਲਾਈ ਵਿਚ ਯੂਕ੍ਰੇਨ ਵੱਲੋਂ ਮਲੇਸ਼ੀਆਈ ਜਹਾਜ਼ ਐੱਮ. ਐੱਚ. 17 ਨੂੰ ਮਿਜ਼ਾਈਲ ਦਾ ਸ਼ਿਕਾਰ ਬਣਾਏ ਜਾਣ ਤੋਂ ਇਕ ਸਾਲ ਬਾਅਦ ਹੋਏ ਖੁਲਾਸੇ ਨੇ ਇਕ ਵਾਰ ਫਿਰ ਮ੍ਰਿਤਕ ਮੁਸਾਫਰਾਂ ਦੇ ਪਰਿਵਾਰਾਂ ਦਾ ਦਿਲ ਤੋੜ ਕੇ ਰੱਖ ਦਿੱਤਾ। ਅਸਲ ਵਿਚ ਉਸ ਹਾਦਸੇ ਦਾ ਪੂਰਾ ਸੱਚ ਅਜੇ ਵੀ ਲੋਕਾਂ ਦੇ ਸਾਹਮਣੇ ਨਹੀਂ ਆਇਆ ਹੈ ਅਤੇ ਰੂਸ ਤੇ ਯੂਕ੍ਰੇਨ ਉਸ ਹਾਦਸੇ ਨੂੰ ਆਪਣੇ-ਆਪਣੇ ਹਿਸਾਬ ਨਾਲ ਬਦਲ ਕੇ ਲੋਕਾਂ ਸਾਹਮਣੇ ਪੇਸ਼ ਕਰ ਰਹੇ ਹਨ, ਜਿਸ ਬਾਰੇ ਜਾਣ ਕੇ ਪੀੜਤ ਪਰਿਵਾਰਾਂ ਦਾ ਦਿਲ ਇਕ ਵਾਰ ਫਿਰ ਝੰਜੋੜ ਹੋ ਗਿਆ। ਇਕ ਖੋਜੀ ਪੱਤਰਕਾਰ ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਸ ਜਹਾਜ਼ ਹਾਦਸੇ ਦਾ ਦੋਸ਼ ਯੂਕ੍ਰੇਨ ‘ਤੇ ਮੜ੍ਹਨ ਲਈ ਰੂਸ ਨੇ ਹੀ ਚਾਲ ਚੱਲੀ ਸੀ ਅਤੇ ਇਸ ਦਾ ਅਸਲ ਸੱਚ ਕੁਝ ਹੋਰ ਹੀ ਹੈ। ਸੰਗਠਨ ਦੇ ਮੁਤਾਬਕ ਕ੍ਰੇਮਲਿਨ ਨੇ ਹਾਦਸੇ ਵਾਲੇ ਦਿਨ ਬੇਸ ‘ਤੇ ਖੜ੍ਹੇ ਮਿਜ਼ਾਈਲ ਲਾਂਚਰਾਂ ਨੂੰ ਜਾਣ-ਬੁੱਝ ਕੇ ਗਾਇਬ ਕੀਤਾ ਸੀ ਤਾਂ ਜੋ ਸ਼ੱਕ ਦੀ ਸੂਈ ਯੂਕ੍ਰੇਨ ਵੱਲ ਘੁੰਮ ਜਾਵੇ ਤੇ ਲੋਕ ਸੋਚਣ ਕਿ ਜਹਾਜ਼ ਨੂੰ ਮਿਜ਼ਾਈਲ ਦਾ ਸ਼ਿਕਾਰ ਬਣਾਉਣ ਤੋਂ ਬਾਅਦ ਜਾਣ-ਬੁੱਝ ਕੇ ਮਿਜ਼ਾਈਲ ਲਾਂਚਰਾਂ ਨੂੰ ਉਥੋਂ ਹਟਾ ਦਿੱਤਾ ਗਿਆ ਅਤੇ ਹੋਇਆ ਵੀ ਅਜਿਹਾ ਹੀ। ਜ਼ਿਕਰਯੋਗ ਹੈ ਉਸ ਹਾਦਸੇ ਵਿਚ 298 ਲੇਕਾਂ ਦੀ ਮੌਤ ਹੋ ਗਈ ਸੀ। 

ਇਸ ਮਾਮਲੇ ਵਿਚ ਖੋਜੀ ਪੱਤਰਕਾਰ ਸੰਗਠਨ ਬੇਲਿੰਗਕੈਟ ਨੇ ਇਕ ਰਿਪੋਰਟ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਗੂਗਲ ਅਰਥ ਤੋਂ ਸੈਟੇਲਾਈਟ ਤਸਵੀਰਾਂ ਦੀ ਤੁਲਨਾ ਕੀਤੇ ਜਾਣ ‘ਤੇ ਪਤਾ ਲੱਗਾ ਕਿ ਇਨ੍ਹਾਂ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਸੀ। ਅਸਲ ਵਿਚ ਰੂਸੀ ਰੱਖਿਆ ਮੰਤਰਾਲੇ ਨੇ ਮੀਡੀਆ ਨੂੰ ਜੋ ਤਸਵੀਰਾਂ ਦਿਖਾਈਆਂ ਸਨ, ਉਹ ਐੱਮ. ਐੱਚ. 17 ਹਾਦਸੇ ਤੋਂ ਲਗਭਗ ਇਕ ਮਹੀਨਾ ਪਹਿਲਾਂ ਦੀਆਂ ਸਨ। ਦੂਜੇ ਪਾਸੇ ਇਸ ਮਾਮਲੇ ਦੇ ਵਕੀਲ ਉਸ ਚਸ਼ਮਦੀਦ ਗਵਾਹ ਨੂੰ ਵੀ ਤਲਾਸ਼ ਰਹੇ ਹਨ, ਜਿਸ ਨੇ ਜਹਾਜ਼ ਰੂਸੀ ਬਕ ਮਿਜ਼ਾਈਲ ਨਾਲ ਨਿਸ਼ਾਨਾ ਬਣਾਉਂਦੇ ਹੋਏ ਦੇਖਿਆ ਹੋਵੇਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।