ਮਜੀਠੀਆ ਦੇ ਵਿਧਾਨ ਸਭਾ ਭਾਸ਼ਣ ਦੀ ਹੁਣ ਸੋਸ਼ਲ ਮੀਡੀਆ ‘ਚ ਭਰਪੂਰ ਚਰਚਾ

0
78

2014_7image_01_39_264263102bikram_singh_majithiya-llਪੰਜਾਬ ਕਾਂਗਰਸ ਪ੍ਰਧਾਨ ਨਸ਼ਿਆਂ ਦੇ ਮੁੱਦੇ ‘ਤੇ ਪਾਰਟੀ ‘ਚ ਇਕੱਲੇ ਪਏ

ਫਰੀਦਕੋਟ – ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਨਸ਼ਿਆਂ ਦੇ ਮੁੱਦੇ ਉੱਤੇ ਭਾਵੁਕ ਹੋਏ ਬਿਕਰਮ ਸਿੰਘ ਮਜੀਠੀਆ ਵੱਲੋਂ ਦਿੱਤੇ ਗਏ ਦਲੀਲਪੂਰਨ ਭਾਸ਼ਣ ਦੀ ਅੱਜਕਲ ਸੋਸ਼ਲ ਮੀਡੀਆ ‘ਤੇ ਭਰਪੂਰ ਚਰਚਾ ਹੈ।
ਬਜਟ ਸੈਸ਼ਨ ਦੌਰਾਨ ਨਸ਼ਿਆਂ ਦੇ ਮੁੱਦੇ ‘ਤੇ ਬੋਲਦਿਆਂ ਮਜੀਠੀਆ ਵੱਲੋਂ ਦਿੱਤੇ ਗਏ ਭਾਸ਼ਣ ਦੇ ਸੋਸ਼ਲ ਮੀਡੀਆ ਵਿਚ ਆ ਜਾਣ ਤੋਂ ਬਾਅਦ ਦੇਸ਼-ਵਿਦੇਸ਼ ਤੋਂ ਵੀ ਇਸ ਸੰਬੰਧੀ ਢੇਰ ਸਾਰੇ ਪ੍ਰਤੀਕਰਮ ਸਾਹਮਣੇ ਆਏ ਹਨ। ਸਭ ਤੋਂ ਗੌਰਤਲਬ ਗੱਲ ਇਹ ਸਾਹਮਣੇ ਆਈ ਹੈ ਕਿ ਲੰਮੇ ਸਮੇਂ ਤੋਂ ਕਾਂਗਰਸੀਆਂ ਦਾ ਨਿਸ਼ਾਨਾ ਬਣੇ ਸ. ਮਜੀਠੀਆ ਪ੍ਰਤੀ ਲੋਕਾਂ ਵੱਲੋਂ ਹਮਦਰਦੀ ਪ੍ਰਗਟਾਈ ਗਈ ਹੈ। ਬਹੁਤੇ ਲੋਕਾਂ ਦੇ ਪ੍ਰਤੀਕਰਮ ਇਹ ਦਰਸਾਉਂਦੇ ਹਨ ਕਿ ਲੋਕਾਂ ਵਿਚ ਇਹ ਰਾਏ ਬਣਨ ਲੱਗ ਪਈ ਹੈ ਕਿ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ ‘ਚ ਲੋਕਾਂ ਦੇ ਪ੍ਰਤੀਕਰਮਾਂ ਅਨੁਸਾਰ ਗੁਰਦਾਸਪੁਰ ਜ਼ਿਲੇ ਦੇ ਇੰਦਰਜੀਤ ਸਿੱਧੂ ਨੇ ਲਿਖਿਆ ਹੈ “ਕੇਸ ਅਗੇਂਸਟ ਹਿਮ ਇਨ ਕੋਰਟ ਵਾਜ਼ ਡਿਸਮਿਸਡ ਐਜ਼ ਵਿਦਡਰਾਨ, ਵਾਏ ਡੌਂਟ ਪੀਪਲ ਅੰਡਰਸਟੈਂਡ ਦਿਸ ਇਨੋਸੈਂਟ ਗਾਇ।”
ਯਾਦ ਰਹੇ ਇਸ ਬਹਿਸ ਦੌਰਾਨ ਭਾਵੁਕ ਹੁੰਦਿਆਂ ਬਿਕਰਮ ਨੇ ਇਹ ਕਿਹਾ ਸੀ ਕਿ “ਰਾਜਾ ਵੜਿੰਗ ਜੀ ਥੋਡੇ ਤਾਂ ਮਾਪੇ ਆਹ ਕੁਝ ਦੇਖਣ ਨੂੰ ਨਹੀਂ ਹਨ ਪਰ ਮੇਰੇ ਮਾਪਿਆਂ ਦਾ ਜਾ ਕੇ ਹਾਲ ਦੇਖੋ। ਤੁਹਾਡੇ ਤਾਂ ਦੋ ਦਿਨਾਂ ਵਿਚ ਹੀ ਅੱਖਾਂ ਵਿਚ ਹੰਝੂ ਆ ਗਏ, ਮੈਂ ਤਾਂ ਛੇ ਮਹੀਨਿਆਂ ਤੋਂ ਇਹ ਦਰਦ ਹੰਢਾ ਰਿਹਾ ਹਾਂ। ਮੇਰੇ ਬਜ਼ੁਰਗਾਂ ਨੂੰ ਨੀਂਦ ਨਹੀਂ ਆਉਂਦੀ। ਇਸ ਮੁੱਦੇ ਕਰਕੇ ਮੇਰੇ ਮਾਤਾ ਜੀ ਦੀ ਹਾਲਤ ਦੇਖੀ ਨਹੀਂ ਜਾਂਦੀ। ਸ਼ੀ ਇਜ਼ ਆਨ ਦਾ ਵਰਜ਼ ਆਫ ਏ ਨਰਵਸ ਬ੍ਰੇਕਡਾਊਨ।” ਭਾਵੁਕ ਹੁੰਦਿਆਂ ਮਜੀਠੀਆ ਨੇ ਕਿਹਾ ਕਿ ਮੇਰੇ ਨਿੱਕੇ-ਨਿੱਕੇ ਨਿਆਣੇ ਹਨ, ਕੱਲ ਨੂੰ ਉਨ੍ਹਾਂ ਨੇ ਸਕੂਲ  ਜਾਣਾ ਹੈ ਤੇ ਜੇ ਉੱਥੇ ਕਿਸੇ ਨੇ ਉਨ੍ਹਾਂ ਨੂੰ ਇਸ ਬਾਰੇ ਤਾਅਨਾ ਮਾਰਿਆ ਤਾਂ ਮੈਨੂੰ ਪਤਾ ਹੈ ਕਿ ਮੇਰੇ ਸੀਨੇ ਕਿਵੇਂ ਵੱਜੇਗੀ। ਇਨ੍ਹਾਂ ਦਿਲੋਂ ਨਿਕਲੀਆਂ ਗੱਲਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸੇ ਗੱਲ ਨੂੰ ਆਧਾਰ ਬਣਾਉਂਦਿਆਂ ਫੇਸਬੁੱਕ ‘ਤੇ ਓਨਟਾਰੀਓ (ਬਰੈਂਪਟਨ ) ਦੇ ਸੰਨੀ ਬਾਜਵਾ ਨੇ ਇਸ ਨੂੰ ‘ਰੀਅਲੀ ਹਾਰਟ ਟਚਿੰਗ’ ਲਿਖਿਆ ਹੈ।
ਕੁਝ ਲੋਕਾਂ ਨੇ ਮਜੀਠੀਆ ਨੂੰ ਜਾਣਬੁੱਝ ਕੇ ਪ੍ਰਤਾਪ ਬਾਜਵਾ ਵੱਲੋਂ ਨਿਸ਼ਾਨਾ ਬਣਾਏ ਜਾਣ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਮੀਡੀਆ ਦੇ ਰੋਲ ਉੱਤੇ ਵੀ ਚਿੰਤਾ ਪ੍ਰਗਟਾਈ ਹੈ। ਇਸ ਬਾਰੇ ਅਲਬਰਟਾ (ਕੈਲਗਰੀ ) ਦੇ ਗੁਰਦਿਆਲ ਸਿੰਘ ਨੇ ਸੋਸ਼ਲ ਮੀਡੀਆ ਉੱਪਰ ਟਿੱਪਣੀ ਕਰਦਿਆਂ ਲਿਖਿਆ ਹੈ, “ਸੋਸ਼ਲ ਪ੍ਰਾਬਲਮਜ਼ ਬਿਕਮ ਪੁਲੀਟੀਕਲ ਫੁੱਟਬਾਲ ਐਂਡ ਮੀਡੀਆ ਸਰਕਸ। ਦੈਟਸ ਵਾਏ ਇਟਸ ਗੈਟਿੰਗ ਵਰਸ। ਮੀਡੀਆ ਇਜ਼ ਇਨ ਬਿਜ਼ਨਸ ਟੂ ਸੈੱਲ ਸੈਂਸੇਸ਼ਨ।”
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਕਿਹਾ ਕਿ ਬਿਨਾਂ ਸਬੂਤਾਂ ਤੋਂ ਬਿਕਰਮ ਮਜੀਠੀਆ ਨੂੰ ਟਾਰਗੇਟ ਕਰਨਾ ਸਹੀ ਨਹੀਂ। ਇਸ ਮੁੱਦੇ ‘ਤੇ ਬੋਲਦਿਆਂ ਵਿਧਾਨ ਸਭਾ ਵਿਚ ਆਪਣੇ ਭਾਸ਼ਣ ਦੌਰਾਨ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਦਾ ਵੀ ਇਹ ਕਹਿਣਾ ਸੀ ਕਿ ਉਹ ਮੰਨਦੇ ਹਨ “ਬਿਕਰਮ ਬੇਕਸੂਰ ਹਨ। ਜਿਹੋ-ਜਿਹਾ ਤੁਹਾਡਾ ਦਰਦ ਹੈ, ਉਹ ਵਿਧਾਨ ਸਭਾ ਦਾ ਹਰ ਮੈਂਬਰ ਮਹਿਸੂਸ ਕਰਦਾ ਹੈ।” ਇਸ ਮੁੱਦੇ ਉੱਤੇ ਹੁਣ ਕਾਂਗਰਸ ਪ੍ਰਧਾਨ ਪ੍ਰਤਾਪ ਬਾਜਵਾ ਆਪਣੀ ਪਾਰਟੀ ਵਿਚ ਬਿਲਕੁਲ ਇਕੱਲੇ ਰਹਿ ਗਏ ਹਨ।
ਇਸ ਸਾਰੇ ਘਟਨਾਕ੍ਰਮ ਤੋਂ ਇਹ ਸਵਾਲ ਵੀ ਉੱਭਰ ਕੇ ਸਾਹਮਣੇ ਆਇਆ ਹੈ ਕਿ ਇਕ ਪੇਸ਼ੇਵਰ ਮੁਜ਼ਰਿਮ ਦੇ ਕਹਿਣ ‘ਤੇ ਕਿਸੇ ਨੂੰ ਵੀ ਕਟਹਿਰੇ ਵਿਚ ਬਿਨਾਂ ਸਬੂਤ ਖੜ੍ਹਾ ਕਰਨਾ ਅਤੇ ਉਸਦੀ ਇੱਜ਼ਤ ਜਨਤਕ ਪੱਧਰ ‘ਤੇ ਉਛਾਲਣੀ ਕਿੱਥੋਂ ਤੱਕ ਸਹੀ ਹੈ? ਮਾਣਯੋਗ ਅਦਾਲਤ ਵੱਲੋਂ ਵੀ ਮਾਮਲੇ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਇਕ ਜ਼ਿੰਮੇਵਾਰ ਅਹੁਦੇ ‘ਤੇ ਬੈਠੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਾਰ-ਵਾਰ ਤੋਹਮਤਾਂ ਲਾਉਣੀਆਂ ਕਿੰਨੀਆਂ ਕੁ ਸਹੀ ਹਨ?

ਨੇ ਆਪਣੀ ਗੱਲ ਸ਼ੇਅਰ ਕੀਤੀ ।