ਭੜਕੇ ਊਠ ਨੇ ਮਾਲਕ ਨੂੰ ਪਟਕ-ਪਟਕ ਕੇ ਮਾਰ ਦਿੱਤਾ, 6 ਦਿਨ ਪਹਿਲਾਂ ਹੀ ਬਣਿਆ ਸੀ ਬੇਟੇ ਦਾ ਬਾਪ

0
79

defaultਸੂਈਗਾਮ— ਇੱਥੇ ਇਕ ਊਠ ਨੇ ਆਪਣੀ ਹੀ ਮਾਲਕ ਦੀ ਜਾਨ ਲੈਣ ਲਈ। ਸੂਈਗਾਮ ਤਹਿਸੀਲ ਦੇ ਮੋਰਵਾੜਾ ਪਿੰਡ ‘ਚ ਬੁੱਧਵਾਰ ਦੀ ਸ਼ਾਮ ਇਕ ਨੌਜਵਾਨ ਊਠ ਗੱਡੀ ‘ਚ ਲੱਕੜ ਭਰ ਕੇ ਆ ਰਿਹਾ ਸੀ। ਇਸ ਦੌਰਾਨ ਅਚਾਨਕ ਊਠ ਭੜਕ ਗਿਆ। ਉਸ ਨੇ ਆਪਣੇ ਮੂੰਹ ਤੋਂ ਨੌਜਵਾਨ ਦੀ ਗਰਦਨ ਨੂੰ ਪਿੱਛਿਓਂ ਫੜ ਕੇ ਜ਼ਮੀਨ ‘ਤੇ ਪਟਕ ਦਿੱਤਾ ਅਤੇ ਫਿਰ ਉਸ ਨੂੰ ਪਟਕ-ਪਟਕ ਕੇ ਮਾਰ ਦਿੱਤਾ।
ਮੋਰਵਾੜਾ ਦੇ 25 ਸਾਲਾ ਟੀਨਾਭਾਈ ਊਠ ਗੱਡੀ ‘ਚ ਸਾਮਾਨ ਲਿਆਉਣ-ਜਾਣ ਦਾ ਕੰਮ ਕਰਦੇ ਸਨ। ਬੁੱਧਵਾਰ ਦੀ ਸ਼ਾਮ ਊਠ ਗੱਡੀ ‘ਚ ਲੱਕੜ ਭਰ ਕੇ ਉਹ ਊਠ ਦੀ ਡੋਰੀ ਫੜ ਕੇ ਅੱਗੇ-ਅੱਗੇ ਚੱਲ ਰਿਹਾ ਸੀ, ਉਦੋਂ ਅਚਾਨਕ ਊਠ ਭੜਕ ਗਿਆ। ਉਸ ਨੇ ਆਪਣੇ ਮੂੰਹ ਤੋਂ ਟੀਨਾਭਾਈ ਦੀ ਗਰਦਨ ਫੜ ਲਈ ਅਤੇ ਫਿਰ ਹੇਠਾਂ ਪਟਕ ਦਿੱਤਾ। ਊਠ ਉਦੋਂ ਤੱਕ ਟੀਨਾਭਾਈ ਨੂੰ ਪਟਕਦਾ ਰਿਹਾ, ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਲੋਕ ਉੱਥੇ ਇਕੱਠੇ ਹੋ ਗਏ ਪਰ ਊਠ ਇੰਨਾ ਜ਼ਿਆਦਾ ਭੜਕਿਆ ਹੋਇਆ ਸੀ ਕਿ ਉਹ ਕਿਸੇ ਨੂੰ ਆਪਣੇ ਕੋਲ ਆਉਣ ਨਹੀਂ ਦੇ ਰਿਹਾ ਸੀ। ਟੀਨਾਭਾਈ ਦੀ ਲਾਸ਼ ਊਠ ਦੇ ਪੈਰ ਕੋਲ ਹੀ ਪਈ ਸੀ। ਆਖਰ ਕੁਝ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਉਸ ਦੇ ਪੈਰ ਕੋਲੋਂ ਟੀਨਾਭਾਈ ਦੀ ਲਾਸ਼ ਬਾਹਰ ਕੱਢੀ। 6 ਦਿਨ ਪਹਿਲਾਂ ਹੀ ਟੀਨਾਭਾਈ ਦੇ ਇੱਥੇ ਬੇਟਾ ਹੋਇਆ ਹੈ। ਉਸ ਦੇ ਇਕ ਬੇਟੀ ਵੀ ਹੈ। ਇਸ ਤਰ੍ਹਾਂ ਨਾਲ ਊਠ ਵੱਲੋਂ ਕੀਤੇ ਗਏ ਕਤਲ ਨਾਲ 2 ਮਾਸੂਮਾਂ ਦੇ ਜੀਵਨ ‘ਚ ਹਨ੍ਹੇਰਾ ਛਾ ਗਿਆ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।