ਭਾਰਤ ਦੇ ਜਿੱਤਣ ਦੀ ਏਨੀ ਖੁਸ਼ੀ ਕਿ ਗੱਡੀਆਂ ਦੀਆਂ ਛੱਤਾਂ ”ਤੇ ਚੜ੍ਹ ਕੇ ਪਾਇਆ ਭੰਗੜਾ

0
119

defaultਜਲੰਧਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਟੀ-20 ਵਰਲਡ ਕੱਪ ਮੈਚ ‘ਚ ਭਾਰਤ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ। ਰਾਤ ਜਿਵੇਂ ਹੀ ਭਾਰਤ ਨੇ ਆਪਣੇ ਸ਼ਰੀਕ ਪਾਕਿਸਤਾਨ ਨੂੰ ਹਰਾਇਆ ਭਾਰਤੀ ਕ੍ਰਿਕਟ ਪ੍ਰੇਮੀਆਂ ਨੇ ਭੰਗੜੇ ਪਾਉਣੇ ਤੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।
ਜਲੰਧਰ ਵਿਚ ਵੀ ਕ੍ਰਿਕਟ ਪ੍ਰੇਮੀਆਂ ਨੇ ਨੱਚ-ਗਾ ਕੇ ਭਾਰਤ ਦੀ ਜਿੱਤ ਦੀ ਖੁਸ਼ੀ ਮਨਾਈ। ਮਾਡਲ ਟਾਊਨ ਵਿਚ ਤਾਂ ਕੁਝ ਨੌਜਵਾਨਾਂ ਨੇ ਗੱਡੀਆਂ ਦੀਆਂ ਛੱਤਾਂ ‘ਤੇ ਚੜ੍ਹ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਮਾਰਕੀਟ ਵਿਚ ਜਾਮ ਲੱਗ ਗਿਆ। ਇਸਤੋਂ ਇਲਾਵਾ ਨੌਜਵਾਨ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿਚ ਭੰਗੜੇ ਪਾਉਂਦੇ ਵੀ ਵੇਖੇ ਗਏ।

ਨੇ ਆਪਣੀ ਗੱਲ ਸ਼ੇਅਰ ਕੀਤੀ ।