ਬੱਸ ਨੇ ਮਾਰੀ ਥ੍ਰੀ-ਵਹੀਲਰ ਨੂੰ ਟੱਕਰ, 1 ਜ਼ਖਮੀ

0
97

2014_8image_00_39_35898000022mkstaneja07-llਸ੍ਰੀ ਮੁਕਤਸਰ ਸਾਹਿਬ (ਪਵਨ, ਭੁਪਿੰਦਰ) – ਮਲੋਟ ਰੋਡ ਸਥਿਤ ਰਾਧਾ ਸਵਾਮੀ ਸਤਿਸੰਗ ਘਰ ਕੋਲ ਇਕ ਨਿੱਜੀ ਬੱਸ ਨੇ ਅੱਗੇ ਜਾ ਰਹੇ ਥ੍ਰੀ-ਵ੍ਹੀਲਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਥ੍ਰੀ-ਵ੍ਹੀਲਰ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਅਨੁਸਾਰ ਜਸਪਾਲ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਗੋਨਿਆਣਾ ਸ੍ਰੀ ਮੁਕਤਸਰ ਸਾਹਿਬ ਤੋਂ ਆਪਣੇ ਥ੍ਰੀ-ਵ੍ਹੀਲਰ ਰਾਹੀਂ ਪਿੰਡ ਨੂੰ ਜਾ ਰਿਹਾ ਸੀ।  ਇਸ ਦੌਰਾਨ ਜਿਵੇਂ ਹੀ ਉਹ ਮਲੋਟ ਰੋਡ ਸਥਿਤ ਰਾਧਾ ਸਵਾਮੀ ਸਤਿਸੰਗ ਘਰ ਤੋਂ ਗੋਨਿਆਨਾ ਨੂੰ ਜਾਣ ਵਾਲੀ ਸੜਕ ਨੂੰ ਮੁੜਨ ਲੱਗਾ ਤਾਂ ਪਿੱਛਿਓਂ ਆ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਬੱਸ ਚਾਲਕ ਬੱਸ ਨੂੰ ਭਜਾ ਲੈ ਗਿਆ। ਥ੍ਰੀ-ਵ੍ਹੀਲਰ ਚਾਲਕ ਜਸਪਾਲ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਥ੍ਰੀ-ਵ੍ਹੀਲਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਚਾਲਕ ਅਨੁਸਾਰ ਬੱਸ ਡਰਾਈਵਰ ਨੇ ਬੱਸ ਭਜਾ ਲਈ, ਜਿਸ ਕਾਰਨ ਉਹ ਸਿਰਫ਼ ਬੱਸ ਦਾ ਨੰਬਰ 9625 ਹੀ ਨੋਟ ਕਰ ਸਕਿਆ।

ਨੇ ਆਪਣੀ ਗੱਲ ਸ਼ੇਅਰ ਕੀਤੀ ।