ਬੱਚੇ ਮੇਰੇ ਤੋਂ ਡਰਦੇ ਸਨ ਅਤੇ ਮੈਂ ਆਪਣੇ ਆਪ ਤੋਂ

0
105

2014_9image_09_24_372632396acid-victi-ll (1)ਚੰਡੀਗੜ੍ਹ-ਮੈਨੂੰ ਤਾਂ ਪਹਿਲਾਂ ਤੇਜ਼ਾਬ ਦਾ ਮਤਲਬ ਵੀ ਨਹੀਂ ਪਤਾ ਸੀ। ਜਦੋਂ ਮੇਰੇ ‘ਤੇ ਤੇਜ਼ਾਬ ਸੁੱਟਿਆ ਗਿਆ ਤਾਂ ਪਹਿਲਾਂ ਲੱਗਾ ਕਿ ਕੁਝ ਦਿਨਾਂ ਜਾਂ ਮਹੀਨਿਆਂ ਤੱਕ ਸਭ ਠੀਕ ਹੋ ਜਾਵੇਗਾ। ਇਸ ਖੌਫਨਾਕ ਦਰ ਦਾ ਮੈਨੂੰ ਬਾਅਦ ‘ਚ ਅਹਿਸਾਸ ਹੋਇਆ। ਐਸਿਡ ਅਟੈਕ ਦੇ ਤਿੰਨ ਸਾਲ ਤੱਕ ਤਾਂ ਮੈਂ ਸ਼ੀਸ਼ਾ ਵੀ ਨਹੀਂ ਦੇਖਿਆ ਸੀ।  ਬੱਚੇ ਮੇਰੇ ਤੋਂ ਡਰਦੇ ਸਨ। ਮੈਂ ਆਪਣੇ ਆਪ ਨੂੰ ਦੇਖ ਕੇ ਡਰ ਜਾਂਦੀ ਸੀ। ਤੇਜ਼ਾਬ ਪੀੜਤ ਰੂਪਾ ਨੇ ਕੁਝ ਇਸ ਤਰ੍ਹਾਂ ਆਪਣੇ ਨਾਲ ਹੋਈ ਘਟਨਾ ਬਾਰੇ ਦੱਸਿਆ। ਬੁੱਧਵਾਰ ਨੂੰ ਪ੍ਰੈਸ ਕਲੱਬ ‘ਚ ਗ੍ਰੀਫ ਸਪੋਰਟ ਹੈਲਪ ਲਾਈਨ ਦੇ ਐਲਾਨ ਦੇ ਮੌਕੇ ‘ਤੇ ਰੂਪਾ ਦੋ ਹੋਰ ਐਸਿਡ ਅਟੈਕ ਪੀੜਤਾਂ ਲਕਸ਼ਮੀ ਅਤੇ ਰਿਤੂ ਨਾਲ ਪਹੁੰਚੀ। ਰੂਪਾ ਨੇ ਦੱਸਿਆ ਕਿ ਅਗਸਤ 2008 ‘ਚ ਉਸ ‘ਤੇ ਐਸਿਡ ਅਟੈਕ ਹੋਇਆ,ਉਦੋਂ ਉਹ ਸੌ ਰਹੀ ਸੀ।

ਰੂਪਾ ਨੇ ਦੱਸਿਆ ਕਿ ਪਹਿਲਾਂ ਅਜਿਹਾ ਲੱਗਿਆ ਕਿ ਬਾਰਸ਼ ਹੋ ਰਹੀ ਹੈ। ਉੱਠੀ ਤਾਂ ਅੱਖਾਂ ਸਾਹਮਣੇ ਹਨੇਰੇ ਆ ਗਿਆ। ਚਿਹਰਾ ਭਾਰਾ ਹੋ ਗਿਆ ਸੀ। ਬਹੁਤ ਦਰਦ ਹੋ ਰਿਹਾ ਸੀ। ਹਸਪਤਾਲ ਜਾ ਕੇ ਪਤਾ ਲੱਗਿਆ ਕਿ ਹੁਣ ਇਸ ਦਰਦ ਨਾਲ ਸਾਰੀ ਜ਼ਿੰਦਗੀ ਲੰਘਾਉਣੀ ਪਵੇਗੀ। ਮੇਰੇ ‘ਤੇ ਤੇਜ਼ਾਬ ਮੇਰੀ ਹੀ ਮਤਰੇਈ ਮਾਂ ਨੇ ਸੁਟਵਾਇਆ ਸੀ। ਹੁਣ ਰੂਪਾ ਦਿੱਲੀ ਦੇ ਸਟਾਪ ਐਸਿਡ ਅਟੈਕਜ਼ ਐਨ.ਜੀ.ਓ. ਨਾਲ ਜੁੜੀ ਹੈ। ਇਸ ਸੰਸਥਾ ‘ਚ ਕਰੀਬ 300 ਤੇਜ਼ਾਬ ਪੀੜਤਾਂ ਨੂੰ ਜਿਊਣ ਦੀ ਰਾਹ ਦਿਖਾਈ ਜਾ ਰਹੀ ਹੈ।
ਰਿਤੂ ‘ਤੇ ਮਈ 2012 ਨੂੰ ਉਸਦੀ ਭੂਆ ਦੇ ਮੁੰਡੇ ਨੇ ਹੀ ਜ਼ਮੀਨੀ ਵਿਵਾਦ ਦੇ ਚੱਲਦੇ ਤੇਜ਼ਾਬ ਸੁੱਟਿਆ ਸੀ। ਇਸ ਹਾਦਸੇ ਤੋਂ ਬਾਅਦ ਰਿਤੂ ਦੇ ਦੋਸਤਾਂ ਨੇ ਉਸ ਨੂੰ ਬੁਲਾਉਣਾ ਛੱਡ ਦਿੱਤਾ। ਤੀਜੀ ਪੀੜਤਾ ਲਕਸ਼ਮੀ ਨੇ ਦੱਸਿਆ ਕਿ ਉਸ ‘ਤੇ ਉਸ ਤੋਂ 17 ਸਾਲ ਵੱਡੇ ਵਿਅਕਤੀ ਨੇ ਤੇਜ਼ਾਬ ਸੁੱਟਿਆ। ਉਹ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ, ਮਨ੍ਹਾ ਕਰਨ ‘ਤੇ ਉਸ ਨੇ ਇਹ ਹਰਕਤ ਕੀਤੀ। ਇਸ ਹਾਦਸੇ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਲੋਕਾਂ ਨੇ ਮੈਨੂੰ ਬੁਲਾਉਣਾ ਛੱਡ ਦਿੱਤਾ ਸੀ। ਸਾਰੇ ਮੇਰਾ ਹੀ ਕਸੂਰ ਕੱਢਦੇ ਸਨ ਪਰ ਹੁਣ ਲੋਕਾਂ ਦੀ ਨਜ਼ਰਿਆ ਬਦਲ ਚੁੱਕਿਆ ਹੈ। ਟੈਰੋ ਕਾਰਡ ਰੀਡਰ ਅਤੇ ਲਾਈਫ ਕੋਚ ਰੇਨੂੰ ਨੇ ਕਿਹਾ ਕਿ ਇਸ ਹੈਲਪ ਲਾਈਨ ਜ਼ਰੀਏ ਲੋਕ ਆਪਣਾ ਦੁੱਖ ਸਾਂਝਾ ਕਰਨਗੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।