ਬੱਚਿਆਂ ਲਈ ਫਾਇਦੇਮੰਦ ਹੁੰਦਾ ਹੈ ਦੇਸੀ ਘਿਓ

0
112

2017_3image_12_08_151880000top-ghee-brands-india-llਮੁੰਬਈ— ਗਾਂ ਦਾ ਦੇਸੀ ਘਿਓ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਇਸਨੂੰ 4 ਤੋਂ 6 ਮਹੀਨੇ ਦੇ ਬੱਚੇ ਨੂੰ ਕਿਸੇ ਦਾਲ ਜਾਂ ਸੂਪ ‘ਚ ਦੇਣਾ ਸ਼ੁਰੂ ਕਰੋਗੇ ਤਾਂ ਤੁਹਾਡਾ ਬੱਚਾ ਦੁੱਗਣੀ ਤੇਜ਼ੀ ਨਾਲ ਵਿਕਾਸ ਕਰੇਗਾ।
1. ਦਾਲ ‘ਚ ਘਿਓ ਪਾ ਕੇ ਖਿਲਾਉਣ ਨਾਲ ਬੱਚੇ ਦੇ ਪੇਟ ‘ਚ ਗੈਸ ਨਹੀਂ ਬਣਦੀ।
2. ਬੱਚੇ ਨੂੰ ਜੇਕਰ ਦੇਸੀ ਘਿਓ ਕਿਸੇ ਚੀਜ਼ ‘ਚ ਪਾ ਕੇ ਖਿਲਾਇਆ ਜਾਵੇ ਤਾਂ ਬੱਚੇ ਨੂੰ ਕਬਜ਼ ਦੀ ਸ਼ਿਕਾਇਤ ਨਹੀਂ ਹੁੰਦੀ।
3. ਘਿਓ ਖਾਣ ਨਾਲ ਸਰੀਰ ‘ਚ ਊਰਜਾ ਬਣੀ ਰਹਿੰਦੀ ਹੈ।
4. ਘਿਓ ਇਕ ਇਹੋ ਜਿਹਾ ਆਹਾਰ ਹੈ ਜੋ ਬੱਚਿਆਂ ਨੂੰ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਦਿਮਾਗ ਦਾ ਵੀ ਵਿਕਾਸ ਕਰਦਾ ਹੈ।
5. ਬੱਚੇ ਨੂੰ ਉਸ ਦੇ ਭਾਰ ਦੇ ਅਨੁਸਾਰ ਘਿਓ ਦੀ ਮਾਤਰਾ ਖਿਲਾਓ ਜੇਕਰ ਬੱਚੇ ਦਾ ਭਾਰ ਜ਼ਿਆਦਾ ਹੈ ਤਾਂ ਉਸ ਨੂੰ ਘਿਓ ਕੱਟ ਦਿਓ ਅਤੇ ਜੇਕਰ ਬੱਚੇ ਦਾ ਭਾਰ ਕੱਟ ਹੈ ਤਾਂ ਉਸ ਨੂੰ ਘਿਓ ਜ਼ਿਆਦਾ ਦਿਓ।
6. ਗਾਂ ਦੇ ਪੁਰਾਣੇ ਘਿਓ ਨਾਲ ਬੱਚੇ ਦੀ ਛਾਤੀ ਅਤੇ ਪਿੱਠ ‘ਤੇ ਮਾਲਿਸ਼ ਕਰਨ ਨਾਲ ਰੇਸ਼ੇ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
7. ਬੱਚੇ ਨੂੰ ਗਾਂ ਦੇ ਘਿਓ ਦਾ ਅੱਧਾ ਚਮਚ ਖਿਲਾਉਣ ਨਾਲ ਹਿੱਚਕੀ ਦੀ ਪਰੇਸ਼ਾਨੀ ਵੀ ਦੂਰ ਹੋ ਜਾਂਦੀ ਹੈ।
8. ਗਾਂ ਦਾ ਘਿਓ ਬੱਚੇ ਦੇ ਨੱਕ ‘ਚ ਪਾਉਣ ਨਾਲ ਐਲਰਜੀ ਖਤਮ ਹੋ ਜਾਂਦੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।