ਬਾਦਲ ‘ਤੇ ਜੁੱਤੀ ਸੁੱਟਣ ਵਾਲਾ ਵਿਕਰਮ ਦਿੱਲੀ ‘ਚ ਭੁੱਖ ਹੜਤਾਲ ‘ਤੇ

0
156

2014_12image_02_51_018877459vikram_singh_badal-llਬਰਨਾਲਾ – ਆਮ ਆਦਮੀ ਪਾਰਟੀ ਦਾ ਇਕ ਸਾਬਕਾ ਕਾਰਕੁੰਨ ਵਿਕਰਮ ਸਿੰਘ, ਜਿਸ ਨੂੰ ਖੰਨਾ ਨੇੜੇ ਪਿੰਡ ਈਸੜੂ ਵਿਚ ਆਜ਼ਾਦੀ ਦਿਵਸ ਦੇ ਇਕ ਸਮਾਰੋਹ ਦੌਰਾਨ ਪੰਜਾਬ  ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਜੁੱਤੀ ਸੁੱਟਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਦਿੱਲੀ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਵਿਕਰਮ ਸਿੰਘ ਜਿਸ ਨੇ ਪਿਛਲੇ ਹਫਤੇ ਹੀ ਅੰਮ੍ਰਿਤ ਛਕਿਆ ਹੈ, ਨੇ 1984 ਦੇ ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਮਾਮਲਾ ਉਠਾਉਣ ਦਾ ਫੈਸਲਾ ਕੀਤਾ ਹੈ। ਵਿਕਰਮ ਸਿੰਘ ਜ਼ਿਲਾ ਬਰਨਾਲਾ ਦੇ ਪਿੰਡ ਧਨੌਲਾ ਨਾਲ ਸੰਬੰਧਤ ਹੈ। ਵਿਕਰਮ ਦਾ ਕਹਿਣਾ ਹੈ ਕਿ 1984 ਵਿਚ ਦਿੱਲੀ ‘ਚ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਦੋਸ਼ੀ ਪਿਛਲੇ 30 ਸਾਲਾਂ ਤੋਂ ਸ਼ਰੇਆਮ ਘੁੰਮ-ਫਿਰ ਰਹੇ ਹਨ। ਭਾਵੇਂ ਦੋਸ਼ੀਆਂ ਵਿਰੁੱਧ ਆਵਾਜ਼ਾਂ ਉਠਾਈਆਂ ਗਈਆਂ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਯਤਨ ਨਹੀਂ ਕੀਤਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।