ਬਜਟ 2016-17 LIVE : ਜੇਤਲੀ ਪੇਸ਼ ਕਰ ਰਹੇ ਹਨ ਆਮ ਬਜਟ, ਜਾਣੋ ਅਹਿਮ ਗੱਲਾਂ

0
118
2016_2image_10_38_302894247102-ll
ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਸੰਸਦ ‘ਚ ਆਮ ਬਜਟ 2016-17 ਪੇਸ਼ ਕਰ ਰਹੇ ਹਨ। ਇਸ ਦੌਰਾਨ ਜੇਤਲੀ ਜਿਹੜੇ ਐਲਾਨ ਕਰ ਰਹੇ ਹਨ, ਉਹ ਹੇਠਾਂ ਦੱਸੇ ਜਾ ਰਹੇ ਹਨ——
Live Updates-
* ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਜੈਯੰਤ ਸਿਨਹਾ ਸੰਸਦ ਪੁੱਜੇ
* ਸੰਸਦ ‘ਚ ਸ਼ੁਰੂ ਹੋਈ ਕੈਬਨਿਟ ਦੀ ਮੀਟਿੰਗ
* ਮੀਟਿੰਗ ਖਤਮ, ਕੈਬਨਿਟ ਵੱਲੋਂ ਬਜਟ 2016-17 ਨੂੰ ਦਿੱਤੀ ਗਈ ਮਨਜ਼ੂਰੀ
* ਜੇਤਲੀ ਪੇਸ਼ ਕਰ ਰਹੇ ਹਨ ਬਜਟ
* ਕੌਮਾਂਤਰੀ ਅਰਥ ਵਿਵਸਥਾ ਦੀ ਵਿਕਾਸ ਦਰ 3.4 ਤੋਂ 3.1 ਫੀਸਦੀ ਪੁੱਜੀ, ਸਾਰੀ ਦੁਨੀਆ ‘ਚ ਮੰਦੀ ਦਾ ਮਾਹੌਲ: ਜੇਤਲੀ
* ਸਾਰੀ ਦੁਨੀਆ ‘ਚ ਕਾਰੋਬਾਰ ‘ਤੇ ਪਿਆ ਅਸਰ: ਜੇਤਲੀ
* ਵਿਦੇਸ਼ੀ ਮੁਦਰਾ ਭੰਡਾਰ ‘ਚ ਲਗਭਗ 350 ਬਿਲੀਅਨ ਅਮਰੀਕੀ ਡਾਲਰ ਦਾ ਵਾਧਾ
* ਕਿਸਾਨਾਂ ਦੀ ਰੱਖਿਆ ਲਈ ਫਸਲ ਬੀਮਾ ਯੋਜਨਾ
* ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ‘ਤੇ ਜ਼ੋਰ ਦਿੱਤਾ ਜਾਵੇਗਾ
* ਕਮਜ਼ੋਰ ਵਰਗਾਂ ਲਈ 3 ਯੋਜਨਾਵਾਂ ਸ਼ੁਰੂ ਕੀਤੀਆਂ
* ਆਧਾਰ ਕਾਰਡ ਨੂੰ ਸੰਵਿਧਾਨਕ ਦਰਜਾ ਮਿਲੇਗਾ
* ਖੇਤੀਬਾੜੀ ਸਿੰਚਾਈ ਯੋਜਨਾ ‘ਤੇ ਪੰਜ ਸਾਲਾਂ ‘ਚ 86500 ਕਰੋੜ ਖਰਚ ਹੋਣਗੇ
* ਮਨਰੇਗਾ ਦੇ ਤਹਿਤ 5 ਲੱਖ ਤਲਾਅ ਬਣਨਗੇ
* ਬਜਟ ‘ਚ ਸਿੰਚਾਈ ਯੋਜਨਾ ਲਈ 1700 ਕਰੋੜ ਦੀ ਰਕਮ
* 412 ਕਰੋੜ ਰੁਪਏ ਜੈਵਿਕ ਖੇਤੀ ਲਈ ਦਿੱਤੇ ਜਾਣਗੇ
* ਪ੍ਰਧਾਨ ਮੰਤਰੀ ਸੜਕ ਯੋਜਨਾ ਲਈ 19 ਹਜ਼ਾਰ ਕਰੋੜ ਰੁਪਏ: ਜੇਤਲੀ
* ਮਨਰੇਗਾ ਲਈ 38500 ਕਰੋੜ ਰੁਪਏ ਦਾ ਫੰਡ
* ਫਸਲ ਬੀਮਾ ਯੋਜਨਾ ਲਈ 5500 ਕਰੋੜ ਰੁਪਏ
* ਗਰਾਮ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਨੂੰ 2.87 ਲੱਖ ਕਰੋੜ ਰੁਪਏ ਦਿੱਤੇ ਜਾਣਗੇ
* 1 ਮਈ 2018 ਤੱਕ ਦੇਸ਼ ਦੇ ਸਾਰੇ ਪਿੰਡਾਂ ‘ਚ ਬਿਜਲੀ
* ‘ਸਵੱਛ ਭਾਰਤ’ ਮੁਹਿੰਮ ਦੇ ਤਹਿਤ ਕੂੜੇ ਤੋਂ ਖਾਦ ਬਣੇਗੀ
* ਗਰੀਬਾਂ ਨੂੰ ਰਸੋਈ ਗੈਸ ਸਿਲੰਡਰ ਮੁਹੱਈਆ ਕਰਵਾਉਣ ਲਈ 2 ਹਜ਼ਾਰ ਕਰੋੜ: ਜੇਤਲੀ
* ਪਿੰਡਾਂ ‘ਚ ਬਿਜਲੀ ਲਈ 8500 ਕਰੋੜ ਰੁਪਏ
* 1 ਮਈ 2018 ਤੱਕ ਹਰ ਪਿੰਡ ‘ਚ ਹੋਵੇਗੀ ਬਿਜਲੀ, ਗਰੀਬਾਂ ਨੂੰ 1 ਲੱਖ ਦਾ ਜੀਵਨ ਬੀਮਾ
* ਸਵੱਛ ਭਾਰਤ ਮੁਹਿੰਮ ਲਈ 9000 ਕਰੋੜ ਰੁਪਏ ਦਾ ਫੰਡ
* ਸਰਵ ਸਿੱਖਿਆ ਮੁਹਿੰਮ ਲਈ ਵੱਡੀ ਰਾਸ਼ੀ ਦਾ ਐਲਾਨ, 62 ਨਵੋਦਿਆ ਸਕੂਲ ਖੋਲ੍ਹੇ ਜਾਣਗੇ: ਜੇਤਲੀ
* ਡਿਜੀਟਲ ਸਾਖਰਤਾ ਸਕੀਮ ਦੇ ਤਹਿਤ ਪਿੰਡਾਂ ਦੇ 6 ਕਰੋੜ ਲੋਕਾਂ ਨੂੰ ਜੋੜਿਆ ਜਾਵੇਗਾ
* ਸੀਨੀਅਰ ਨਾਗਰਿਕਾਂ ਨੂੰ ਹੋਰ 30,000 ਰੁਪਏ ਦੀ ਸਿਹਤ ਸਹੂਲਤਾਂ ‘ਚ ਛੋਟ ਦਿੱਤੀ ਜਾਵੇਗੀ
* ਨਵੇਂ ਕਰਮਚਾਰੀਆਂ ਦੇ ਪੀ. ਐਫ. ਦਾ ਹਿੱਸਾ ਤਿੰਨ ਸਾਲ ਤੱਕ ਸਰਕਾਰ ਦੇਵੇਗੀ
* ਈ. ਪੀ. ਐਫ. ਲਈ ਇਕ ਹਜ਼ਾਰ ਕਰੋੜ ਦਾ ਫੰਡ ਦੇਵੇਗੀ ਸਰਕਾਰ
* 1500 ਹੁਨਰ ਵਿਕਾਸ ਕੇਂਦਰ ਖੁੱਲ੍ਹਣਗੇ, ਇਸ ਵਾਸਤੇ 17000 ਕਰੋੜ ਦਾ ਫੰਡ ਦਿੱਤਾ ਜਾਵੇਗਾ
* ਉੱਚ ਸਿੱਖਿਆ ਦੇ ਵਿਕਾਸ ਲਈ 1 ਹਜ਼ਾਰ ਕਰੋੜ
* ਸੜਕ ਅਤੇ ਹਾਈਵੇ ਨਿਰਮਾਣ ਲਈ 55000 ਕਰੋੜ ਰੁਪਏ ਦਿੱਤੇ ਗਏ, ਰਾਜਾਂ ਦੇ ਹਾਈਵੇ ਨੂੰ ਨੈਸ਼ਨਲ ਹਾਈਵੇ ‘ਚ ਤਬਦੀਲ ਕਰਾਂਗੇ: ਜੇਤਲੀ
* ਕੰਪਨੀ ਨਿਯਮ 2013 ਕਾਨੂੰਨ ‘ਚ ਬਦਲਾਅ ਹੋਵੇਗਾ
* ਦਿਵਾਲੀਆ ਹੋਣ ਨਾਲ ਜੁੜਿਆ ਕਾਨੂੰਨ ਅਗਲੇ ਸਾਲ
* ਮਾਲ ਵਾਂਗ ਹੁਣ ਛੋਟੀਆਂ ਦੁਕਾਨਾਂ ਵੀ ਸਾਰਾ ਹਫਤਾ ਖੁੱਲ੍ਹੀਆਂ ਰਹਿਣਗੀਆਂ
* ਸਟਾਰਟਅਪ ਲਈ ਵੱਡਾ ਐਲਾਨ, ਹੁਣ ਇਕ ਦਿਨ ‘ਚ ਹੋਵੇਗਾ ਕੰਪਨੀਆਂ ਦਾ ਰਜਿਸਟਰੇਸ਼ਨ
* ਬਿਨਾਂ ਕਿਸੀ ਲੀਕ ਦੇ ਗਰੀਬਾਂ ਤਕ ਪੁੱਜੇਗੀ ਪਬਲਿਕ ਮਨੀ
* ਹਵਾਈ ਅੱਡਿਆਂ ‘ਤੇ ਕਰੀਬ 100 ਕਰੋੜ ਖਰਚ ਕੀਤੇ ਜਾਣਗੇ
* ਸੇਬੀ ਕਾਨੂੰਨ ‘ਚ ਬਦਲਾਅ ਕੀਤੇ ਜਾਣਗੇ
* 20 ਸਿੱਖਿਅਕ ਅਦਾਰਿਆਂ ਨੂੰ ਕੌਮਾਂਤਰੀ ਪੱਧਰ ਦਾ ਬਣਾਇਆ ਜਾਵੇਗਾ
* ਸਰਕਾਰੀ ਬੈਂਕਾਂ ‘ਚ 50 ਫੀਸਦੀ ਤੱਕ ਹਿੱਸੇਦਾਰੀ ਕਰਨ ‘ਤੇ ਵਿਚਾਰ
* ਸਸਤੀਆਂ ਦਵਾਈਆਂ ਮੁਹੱਈਆ ਕਰਵਾਉਣ ਲਈ 3000 ਸਟੋਰ ਖੋਲ੍ਹੇ ਜਾਣਗੇ
* ਛੋਟੇ ਪੱਧਰ ਦੇ ਟੈਕਸ ਅਦਾ ਕਰਨ ਵਾਲਿਆਂ ਨੂੰ 3 ਹਜ਼ਾਰ ਰੁਪਏ ਦੀ ਰਾਹਤ: ਜੇਤਲੀ
* 5 ਲੱਖ ਦੀ ਆਮਦਨ ‘ਚ 3 ਹਜ਼ਾਰ ਤੱਕ ਟੈਕਸ ਦਾ ਫਾਇਦਾ: ਜੇਤਲੀ
* ਮਕਾਨ ਕਿਰਾਏ ‘ਚ 60 ਹਜ਼ਾਰ ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਪਹਿਲਾਂ ਇਹ 24 ਹਜ਼ਾਰ ਸੀ: ਜੇਤਲੀ
* ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ: ਜੇਤਲੀ
* 2 ਕਰੋੜ ਤੱਕ ਦੇ ਟਰਨਓਵਰ ‘ਤੇ ਟੈਕਸ ‘ਚ ਛੋਟ: ਜੇਤਲੀ
* 5 ਲੱਖ ਦੀ ਆਮਦਨ ਵਾਲਿਆਂ ਨੂੰ 5 ਹਜ਼ਾਰ ਰੁਪਏ ਤੱਕ ਕੋਈ ਟੈਕਸ ਨਹੀਂ
* ਡਾਕਘਰਾਂ ‘ਚ ਏ. ਟੀ. ਐਮ. ਦੀ ਸਹੂਲਤ ਦੇਣ ਦੀ ਕੋਸ਼ਿਸ਼ ਹੋਵੇਗੀ
* ਦਾਲਾਂ ਦੀ ਕੀਮਤ ਘੱਟ ਕਰਨ ਲਈ ਬਫਰ ਸਟਾਕ ਬਣੇਗਾ
* ਅਗਲੇ ਸਾਲ ‘ਚ ਵਿੱਤੀ ਘਾਟਾ 3.5 ਤੱਕ ਲਿਆਉਣ ਦਾ ਟੀਚਾ
* 10 ਲੱਖ ਤੋਂ ਜ਼ਿਆਦਾ ਦੀ ਕਾਰ ਮਹਿੰਗੀ, ਡੀਜ਼ਲ ਗੱਡੀਆਂ ‘ਤੇ 2.5 ਫੀਸਦੀ ਅਤੇ ਐਸ. ਯੂ. ਵੀ. ਗੱਡੀਆਂ 4 ਫੀਸਦੀ ਟੈਕਸ ਵਧਾਇਆ ਗਿਆ
* 1 ਕਰੋੜ ਤੋਂ ਜ਼ਿਆਦਾ ਆਮਦਨ ‘ਤੇ 10 ਤੋਂ 15 ਫੀਸਦੀ ਸਰਚਾਰਜ ਲੱਗੇਗਾ
* ਛੋਟੀਆਂ ਕਾਰਾਂ ‘ਤੇ 1 ਫੀਸਦੀ ਇਨਫਰਾਸਟਰੱਕਚਰ ਟੈਕਸ
* 10 ਲੱਖ ਤੱਕ ਦੇ ਟੈਕਸ ਵਿਵਾਦ ‘ਚ ਕੋਈ ਜ਼ੁਰਮਾਨਾ ਨਹੀਂ
* ਬੀੜੀ ਤੋਂ ਇਲਾਵਾ ਸਾਰੇ ਤੰਬਾਕੂ ਉਤਪਾਦਾਂ ‘ਤੇ 10 ਤੋਂ 15 ਫੀਸਦੀ ਟੈਕਸ ਵਧਿਆ
* ਪਹਿਲਾ ਘਰ ਖਰੀਦਣ ‘ਤੇ ਵਿਆਜ ‘ਚ ਛੋਟ ਮਿਲੇਗੀ: ਜੇਤਲੀ
* ਸੋਨੇ ਅਤੇ ਹੀਰੇ ਦੇ ਗਹਿਣਿਆਂ ਤੋਂ ਇਲਾਵਾ ਬਰਾਂਡਿਡ ਕੱਪੜੇ ਵੀ ਮਹਿੰਗੇ
* ਹਸਪਤਾਲ ‘ਚ ਡਾਇਲਸਿਜ਼ ਹੋਇਆ ਸਸਤਾ
* ਸੋਨੇ ਦੀ ਦਰਾਮਦ ਮਹਿੰਗੀ ਹੋਈ
* ਸਾਰੀਆਂ ਸਹੂਲਤਾਂ ‘ਤੇ 0.5 ਫੀਸਦੀ ਖੇਤੀਬਾੜੀ ਕਲਿਆਣ ਸੈੱਸ

ਨੇ ਆਪਣੀ ਗੱਲ ਸ਼ੇਅਰ ਕੀਤੀ ।