ਫ੍ਰੀ ‘ਚ ਕਰੋ ਰਾਤ ਭਰ ਅਨਲਿਮਟਿਡ ਕਾਲਸ

0
125

2015_5image_14_55_456255992bsnl-llਨਵੀਂ ਦਿੱਲੀ- ਸੂਬਾ ਸਰਕਾਰ ਦੀ ਟੈਲੀਕਾਮ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਨੇ ਆਪਣੇ ਕਸਟਮਰਸ ਨੂੰ ਬੇਹਦ ਸ਼ਾਨਦਾਰ ਆਫਰ ਦੀ ਸੌਗਾਤ ਦਿੰਦੇ ਹੋਏ ਰਾਤ ‘ਚ ਕਿਸੀ ਵੀ ਕੰਪਨੀ ਦੇ ਲੈਂਡਲਾਈਨ ਤੇ ਮੋਬਾਈਲ ਫੋਨ ਨੰਬਰ ‘ਤੇ ਰਾਤ ‘ਚ ਫ੍ਰੀ ਤੇ ਅਨਲਿਮਟਿਡ ਕਾਲ ਦਾ ਐਲਾਨ ਕੀਤਾ ਹੈ। ਕੰਪਨੀ ਦੀ ਇਹ ਸਹੂਲਤ ਇਕ ਮਈ ਸ਼ੁਕਰਵਾਰ ਤੋਂ ਲਾਗੂ ਹੋਵੇਗੀ।

ਮੌਜੂਦਾ ਰੇਂਟਲ ‘ਚ ਮਾਮੂਲੀ ਬਦਲਾਅ ਦੇ ਨਾਲ ਹੀ ਵੱਧੇ ਰੇਂਟਲ ਦੇ ਬਦਲੇ ਉਨੀ ਹੀ ਫ੍ਰੀ ਕਾਲ ਵਧਾਉਣ ਦਾ ਫੈਸਲਾ ਲਿਆ ਹੈ। ਜਲੰਧਰ ਸਰਕਲ ਦੇ ਸੀਨੀਅਰ ਜੀ.ਐਮ. ਐਸ.ਕੇ ਨਿਗਮ ਦੱਸਦੇ ਹਨ ਕਿ ਐਕਸਚੇਂਜ ਦੀ ਸਮਰੱਥਾ ਨੂੰ ਅਪਗ੍ਰੇਡ ਕੀਤਾ ਗਿਆ ਹੈ ਤਾਂਕਿ ਰਾਤ ‘ਚ ਕਾਲ ਡਰਾਪ ਦੀ ਸਮੱਸਿਆ ਨਾ ਆਵੇ।

ਲੋਕਲ-ਨੈਸ਼ਨਲ ਅਨਲਿਮਟਿਡ ਵਾਲਿਆਂ ਨੂੰ ਵੀ ਫਾਇਦਾ
ਲੋਕਲ ਤੇ ਨੈਸ਼ਨਲ ਅਨਲਿਮਟਿਡ ਕਾਲ ਦੇ ਪਲਾਨ ਵਾਲਿਆਂ ਨੂੰ ਦੋਹਰਾ ਫਾਇਦਾ ਮਿਲੇਗਾ। ਅਜੇ ਤਕ ਉਹ ਸਿਰਫ ਬੀ.ਐਸ.ਐਨ.ਐਲ. ‘ਤੇ ਅਨਲਿਮਟਿਡ ਲੋਕਲ ਤੇ ਐਸ.ਟੀ.ਡੀ. ਕਾਲ ਕਰ ਰਹੇ ਹਨ। ਉਹ 40 ਤੋਂ 45 ਰੁਪਏ ਵੱਧ ਦੇ ਕੇ ਰਾਤ ‘ਚ ਦੂਜੇ ਨੈਟਵਰਕ ‘ਤੇ ਵੀ ਅਨਲਿਮਟਿਡ ਫ੍ਰੀ ਕਾਲ ਕਰ ਸਕਣਗੇ। ਗ੍ਰਾਮੀਣ ਇਲਾਕਿਆਂ ਤੇ ਇਕ ਲੱਖ ਦੀ ਸਮਰੱਥਾ ਤਕ ਦੇ ਐਕਸਚੇਂਜ ਦੇ ਪਲਾਨ 350 ਦੇ ਉਪਭੋਗਤਾਵਾਂ ਨੂੰ 395, ਪਲਾਲ 500 ਦੇ ਉਪਭੋਗਤਾਵਾਂ ਨੂੰ 545 ਰੁਪਏ ਦੇ ਰੇਂਟਲ ‘ਚ ਇਹ ਸਹੂਲਤ ਮਿਲੇਗੀ। ਉਥੇ ਸ਼ਹਿਰੀ ਖੇਤਰ ਦੇ 450 ਵਾਲੇ ਪਲਾਨ ਦੇ ਗਾਹਕਾਂ ਨੂੰ 495 ਤੇ 600 ਰੁਪਏ ਰੇਂਟਲ ਵਾਲੇ ਗਾਹਕਾਂ ਨੂੰ 645 ਰੁਪਏ ਰੇਂਟਲ ‘ਚ ਬੀ.ਐਸ.ਐਨ.ਐਲ. ਦੇ ਨਾਲ ਹੀ ਰਾਤ ‘ਚ ਵੀ ਦੂਜੇ ਨੈਟਵਰਕ ‘ਤੇ ਅਨਲਿਮਟਿਡ ਫ੍ਰੀ ਕਾਲ ਦੀ ਸਰਵਿਸ ਮਿਲ ਸਕੇਗੀ।

20 ਤੋਂ 25 ਰੁਪਏ ਵਧੇਗਾ ਰੇਟ
ਫ੍ਰੀ ਸਹੂਲਤ ਦੇਣ ‘ਚ ਟਰਾਈ ਦੀ ਰੋਕ ਤੋਂ ਬਚਣ ਲਈ ਬੀ.ਐਸ.ਐਨ.ਐਲ. ਨੇ ਰੇਂਟਲ ਪਲਾਨ ‘ਚ 20 ਤੋਂ 25 ਰੁਪਏ ਤਕ ਵਾਧਾ ਕਰਕੇ ਇਹ ਰੁਕਾਵਟ ਦੂਰ ਕਰ ਲਈ ਹੈ। ਟਰਾਈ ਇਸ ਦਾ ਵਿਰੋਧ ਵੀ ਨਹੀਂ ਕਰੇਗਾ। ਹਾਲਾਂਕਿ ਬੀ.ਐਸ.ਐਨ.ਐਲ. ਨੇ ਜੋ ਵਾਧਾ ਕੀਤਾ ਹੈ ਉਸ ‘ਚ ਫ੍ਰੀ ਕਾਲ ਵੀ ਵਧਾ ਦਿੱਤੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।