ਫਟਕੜੀ ਕਰਦੀ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਦੂਰ

0
294

default (1)ਜਲੰਧਰ—ਫਟਕੜੀ ਦੀ ਵਰਤੋਂ ਲਗਭਗ ਹਰ ਘਰ ‘ਚ ਕੀਤੀ ਜਾਂਦੀ ਹੈ। ਫਟਕੜੀ ਦੋ ਰੰਗਾਂ ਦੀ ਹੁੰਦੀ ਹੈ-ਲਾਲ ਅਤੇ ਚਿੱਟੀ। ਇਹ ਸਰੀਰ ਦੀਆਂ ਕਈ ਸਮੱਸਿਆਵਾਂ ਦਾ ਹੱਲ ਕਰਨ ‘ਚ ਵਰਤੀ ਜਾਂਦੀ ਹੈ। ਪਰ ਫਿਰ ਵੀ ਕੁਝ ਲੋਕ ਇਸ ਦੇ ਗੁਣਾਂ ਤੋਂ ਜਾਣੂ ਨਹੀਂ ਹਨ। ਅੱਜ ਅਸੀਂ ਤੁਹਾਨੂੰ ਫਟਕੜੀ ਦੇ ਅਜਿਹੇ ਲਾਭ ਦੱਸਣਜਾ ਰਹੇ ਹਾਂ ਜਿਹੜੇ ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਣ। ਇਸ ਨਾਲ ਸਿਹਤ ਸੰਬੰਧੀ ਅਨੇਕਾਂ ਮੁਸਕਲਾਂ ਦੂਰ ਹੁੰਦੀਆਂ ਹਨ।
1. ਦੰਦਾਂ ‘ਚ ਦਰਦ
ਦੰਦ ‘ਚ ਕੀੜਾ ਲੱਗਣ ਤੇ ਜਾਂ ਫਿਰ ਦਰਦ ਹੋਣ ਤੇ ਫਟਕੜੀ ਦੇ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਲਾਭ ਹੋਵੇਗਾ।
2. ਸ਼ੇਵ ਕਟ
ਸ਼ੇਵ ਕਟ ਹੋਣ ਤੇ ਥੋੜ੍ਹੀ ਜਿਹੀ ਫਟਕੜੀ ਨੂੰ ਪਾਣੀ ‘ਚ ਪਾ ਕੇ ਮੂੰਹ ਨੂੰ ਧੋਵੋ। ਇਸ ਤਰਾਂ ਕਰਨ ਨਾਲ ਕਟ ਕਰਨ ਵੱਗ ਰਿਹਾ ਖੂਨ ਰੁੱਕ ਜਾਵੇਗਾ।
3. ਮੂੰਹ ਦੀ ਬਦਬੂ
ਹਰ ਰੋਜ ਫਟਕੜੀ ਦੇ ਪਾਣੀ ਨਾਲ ਕੁੱਲਾ ਕਰਨ ਨਾਲ ਮੂੰਹ ਦੀ ਬਦਬੂ ਦੂਰ ਰਹਿੰਦੀ ਹੈ।
4. ਪਸੀਨ ਦੀ ਬਦਬੂ
ਨਹਾਉਂਣ ਵਾਲੇ ਪਾਣੀ ‘ਚ ਥੋੜ੍ਹੀ ਜਿਹੀ ਫਟਕੜੀ ਪਾ ਲੈਣ ਨਾਲ ਪਸੀਨੇ ਦੀ ਬਦਬੂ ਦੂਰ ਹੋਵੇਗੀ।
5. ਸੱਟ ਲਗਣਾ
ਸੱਟ ਜਾਂ ਜਖਮ ਉੱਤੇ ਥੋੜੀ ਜਿਹੀ ਫਟਕੜੀ ਪਾ ਕੇ ਉਸਨੂੰ ਪਾਣੀ ਨਾਲ ਧੋਵੋ। ਇਸ ਨਾਲ ਅਰਾਮ ਮਿਲਦਾ ਹੈ।
6. ਯੂਰਿਨ ਇੰਨਫੈਕਸ਼ਨ
ਫਟਕੜੀ ਦੇ ਪਾਣੀ ਨਾਲ ਨਿਜੀ ਅੰਗਾਂ ਦੀ ਸਫਾਈ ਕਰਨ ਨਾਲ ਕਿਸੇ ਵੀ ਤਰਾਂ ਦਾ ਇੰਨਫੈਕਸ਼ਨ ਦੂਰ ਹੁੰਦਾ ਹੈ। ਨਾਲ ਹੀ ਯੂਰਿਨ ਇੰਨਫੈਕਸ਼ਨ ਦੀ ਸਮੱਸਿਆ ਵੀ ਠੀਕ ਹੁੰਦੀ ਹੈ।

ਨੇ ਆਪਣੀ ਗੱਲ ਸ਼ੇਅਰ ਕੀਤੀ ।