ਪੇਟ ਖਰਾਬ ਹੋਣ ਤੇ ਅਪਣਾਓ ਇਹ ਘਰੇਲੂ ਨੁਸਖੇ

0
89

2017_2image_17_27_156830000_pet-saaf-karne-ke-ilaj-llਜਲੰਧਰ— ਅਕਸਰ ਬਾਹਰ ਦਾ ਮਸਾਲੇਦਾਰ ਭੋਜਨ ਖਾਣ ਨਾਲ ਸਾਡਾ ਪੇਟ ਖਰਾਬ ਹੋ ਜਾਂਦਾ ਹੈ। ਪੇਟ ਖਰਾਬ ਹੋਣ ਨਾਲ ਬਾਰ-ਬਾਰ ਟਾਇਲਟ ਪੈਂਦਾ ਹੈ। ਇਸ ਤਰ੍ਹਾਂ ਸਰੀਰ ਦਾ ਸਾਰਾ ਪਾਣੀ ਬਾਹਰ ਨਿਕਲ ਆਉਂਦਾ ਹੈ। ਇਸ ਨਾਲ ਸਰੀਰ ‘ਚ ਕਮਜ਼ੋਰੀ ਵੀ ਆ ਜਾਂਦੀ ਹੈ। ਇਸ ਸਮੱਸਿਆਂ ਨੂੰ ਦੂਰ ਕਰਨ ਦੇ ਲਈ ਕਈ ਲੋਕ ਦਵਾਈਆਂ ਦਾ ਇਸਤੇਮਾਲ ਵੀ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਸਮੱਸਿਆਂ ਨੂੰ ਬਿਨਾਂ ਦਵਾਈ ਤੋਂ ਵੀ ਠੀਕ ਕੀਤਾ ਜਾਂ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖਿਆਂ ਬਾਰੇ ਦੱਸਣ ਜਾਂ ਰਹੇ ਹਾ। ਜਿਸ ਨੂੰ ਆਪਣਾ ਕੇ ਤੁਸੀਂ ਇਸ ਸਮੱਸਿਆਂ ਨੂੰ ਜਲਦ ਹੀ ਠੀਕ ਕਰ ਸਕਦੇ ਹੋ।
1. ਅਦਰਕ
ਪੇਟ ਖਰਾਬ ਹੋਣ ‘ਤੇ ਅਦਰਕ ਵਾਲੀ ਚਾਹ ਦਾ ਇਸਤੇਮਾਲ ਕਰੋ। ਇਸਨੂੰ ਪੀਣ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
2. ਸੂਪ
ਜਦੋਂ ਵੀ ਤੁਹਾਡਾ ਪੇਟ ਖਰਾਬ ਹੋਵੇ ਤਾਂ ਚਿਕਨ ਸੂਪ ਦਾ ਇਸਤੇਮਾਲ ਕਰੋ। ਕਿਉਂਕਿ ਇਹ ਸਾਡੇ ਸਰੀਰ ਅੰਦਰ ਇਕ ਪਰਤ ਦੀ ਤਰ੍ਹਾਂ ਕੰਮ ਕਰਦਾ ਹੈ।
3. ਕੇਲਾ
ਕੇਲਾ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨਹੀਂ ਆਉਂਦੀ। ਇਸ ਲਈ ਪੇਟ ਖਰਾਬ ਹੋਣ ‘ਤੇ ਇਸ ਦਾ ਇਸਤੇਮਾਲ ਜ਼ਰੂਰ ਕਰੋ।
4. ਦਹੀ
ਦਹੀ ਪਾਚਨ ਕਿਰਿਆ ਨੂੰ ਸਹੀ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਪੇਟ ਖਰਾਬ ਹੋਣ ‘ਤੇ ਇਸ ਦਾ ਇਸਤੇਮਾਲ ਜ਼ਰੂਰ ਕਰੋ।
5. ਗਾਜਰ ਦਾ ਜੂਸ
ਜਦੋਂ ਵੀ ਪੇਟ ਖਰਾਬ ਹੋਵੇ ਤਾਂ ਗਾਜਰ ਦੇ ਜੂਸ ਦਾ ਇਸਤੇਮਾਲ ਜ਼ਰੂਰ ਕਰੋ।
6. ਜ਼ੀਰਾ
ਇਕ ਗਿਲਾਸ ਕੋਸੇ ਪਾਣੀ ‘ਚ ਅੱਧਾ ਚਮਚ ਜ਼ੀਰਾ ਪਾ ਕੇ ਪੀਣ ਨਾਲ ਥੋੜ੍ਹੇ ਸਮੇਂ ‘ਚ ਹੀ ਤੁਹਾਡਾ ਪੇਟ ਠੀਕ ਹੋ ਜਾਏਗਾ।

ਨੇ ਆਪਣੀ ਗੱਲ ਸ਼ੇਅਰ ਕੀਤੀ ।