ਪਿੰਡ ਬੁਰਜ ਸਿੱਧਵਾਂ ਪੰਜਾਬ ਐਂਡ ਸਿੰਧ ਬੈਂਕ ਦਾ ਉਦਘਾਟਨ

0
97

news_pic
ਪਿੰਡ ਬੁਰਜ ਸਿੱਧਵਾਂ ਤਹਿਸੀਲ ਮਲੋਟ ਵਿਖੇ ਪੰਜਾਬ ਪੰਜਾਬ ਐਂਡ ਸਿੰਧ ਬੈਂਕ ਦੀ ਨਵੀਂ ਸ਼ਾਖਾ ਦਾ ਉਦਘਾਟਨ ਸ਼੍ਰੀ ਬੀ.ਐਸ.ਧੀਂਗੜਾ ਜੋਨਲ ਮੈਨੇਜਰ ਬਠਿੰਡਾ ਨੇ ਕੀਤਾ । ਸਾਰੇ ਨਗਰ ਨਿਵਾਸੀਆ ਦਾ ਧੰਨਵਾਦ ਸ: ਬਲਵੀਰ ਸਿੰਘ ਸੀਨੀਅਰ ਮੈਨੇਜਰ ਜੋਨਲ ਆਫਿਸ ਨੇ ਕੀਤਾ । ਉਹਨਾਂ ਨੇ ਕਿਹਾ ਕੀ ਇਹ 1257 ਸ਼ਾਖਾ ਹੈ । ਪੰਜਾਬ ਐਂਡ ਸਿੰਧ ਬੈਂਕ ਲੋਕਾਂ ਦੀ ਸਹੂਲਤ ਲਈ ਹਮੇਸ਼ਾ ਤਤਪਰ ਹੈ । ਇਸ ਬੈਂਕ ਦੇ ਨਾਲ ਨਵੇਂ ਏ. ਟੀ.ਐਮ. ਦੀ ਸਹੂਲਤ ਦਿੱਤੀ ਗਈ ਹੈ । ਪਿੰਡ ਵਿਚ ਇਹ ਪਹਿਲਾ ਬੈਂਕ ਹੈ । ਇਸ ਉਦਘਾਟਨ ਸਮਾਰੋਹ ‘ਚ ਰਣਵੀਰ ਸਿੰਘ ਮੈਂਬਰ, ਜੋਗਿੰਦਰ ਸਿੰਘ ਮੈਂਬਰ, ਜਗਦੀਸ਼ ਸਿੰਘ ਮੈਂਬਰ, ਸਰਬਜੋਤ ਸਿੱਧੂ ਪੱਤਰਕਾਰ, ਰਵਿੰਦਰਪਾਲ ਸਿੰਘ, ਹਰਮਨਜੋਤ ਸਿੱਧੂ, ਜਥੇਦਾਰ ਗੁਰਦੇਵ ਸਿੰਘ ਪਤਵੰਤੇ ਤੇ ਹੋਰ ਪਿੰਡ ਨਿਵਾਸੀ ਸ਼ਾਮਲ ਹੋਏ ।

ਨੇ ਆਪਣੀ ਗੱਲ ਸ਼ੇਅਰ ਕੀਤੀ ।