ਪਿਆਰ ਕਰਨ ਵਾਲਿਆਂ ਦੇ ਲਈ ਖਾਸ ਹੈ ਵੈਲੇਨਟਾਈਨ ਡੇ

0
115

2015_2image_01_32_07410000006mksbansal03-llਸ੍ਰੀ ਮੁਕਤਸਰ ਸਾਹਿਬ, (ਦਰਦੀ, ਬਾਂਸਲ,ਸੰਧਿਆ)-ਫਰਵਰੀ ਮਹੀਨੇ ਦਾ ਨੌਜਵਾਨ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ 7 ਫਰਵਰੀ ਤੋਂ ਲੈ ਕੇ 21 ਫਰਵਰੀ ਤਕ ਇਹ ਮਹੀਨਾ ਬਹੁਤ ਹੀ ਖਾਸ ਹੁੰਦਾ ਹੈ। ਵੈਲੇਨਟਾਈਨ ਇਕ ਅਜਿਹਾ ਦਿਨ ਹੈ ਜਿਸ ਦਾ ਨੌਜਵਾਨ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ ਅਤੇ ਇਸ ਦਿਨ ਲਈ ਪਹਿਲਾਂ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦੇ ਹਨ।

ਇਸ ਦਿਨ ਹਰ ਕੋਈ ਇਕ ਦੂਸਰੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਇਹ ਦਿਨ ਦੋ ਪਿਆਰ ਕਰਨ ਵਾਲਿਆਂ ਦੇ ਨਾਲ-ਨਾਲ ਦੋ ਸੱਚੇ ਅਤੇ ਪਵਿੱਤਰ ਦੋਸਤਾਂ ਲਈ ਵੀ ਖਾਸ ਹੁੰਦਾ ਹੈ। ਇਸ ਦਿਨ ਇਕ ਪਿਆਰ ਕਰਨ ਵਾਲਾ ਆਪਣੀ ਚਾਹਤ ਨੂੰ ਪਿਆਰ ਭਰਿਆ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ, ਇਹ ਫੁੱਲ ਹੀ ਦੂਸਰੇ ਤਕ ਉਸ ਦੇ ਪਿਆਰ ਦੀ ਗੱਲ ਅਤੇ ਭਾਵਨਾਵਾਂ ਪਹੁੰਚਉਂਦਾ ਹੈ।
ਕਈ ਇਕ-ਦੂਸਰੇ ਨੂੰ ਟੈਡੀ ਜਾਂ ਚਾਕਲੇਟ ਜਾਂ ਕੋਈ ਹੋਰ ਗਿਫਟ ਦੇ ਕੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਦਿਨ ਹਰ ਕਿਸੇ ਵਿਚ ਕਾਫ਼ੀ ਜੋਸ਼ ਅਤੇ ਉਤਸ਼ਾਹ ਹੁੰਦਾ ਹੈ। ਇਸ ਦਿਨ ਦੇ ਆਉਣ ਤੋਂ ਪਹਿਲਾਂ ਹੀ ਕਈ ਨੌਜਵਾਨ ਆਪਣੇ ਮਨਪਸੰਦ ਫੁੱਲਾਂ ਦੀ ਬੁਕਿੰਗ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ। ਕਈ ਜ਼ਿਆਦਾ ਪਿਆਰ ਕਰਨ ਵਾਲੇ ਆਪਣੇ ਪਿਆਰ ਨੂੰ ਹੋਰ ਵੀ ਗੂੜ੍ਹਾ ਕਰਨ ਲਈ ਇਕ ਦੂਸਰੇ ਨੂੰ ਵੈਲੇਨਟਾਈਨ-ਡੇ ਕਹਿੰਦੇ ਹਨ। ਇਹ ਦਿਨ ਦੋ ਪਿਆਰ ਕਰਨ ਵਾਲਿਆਂ ਜਾਂ ਦੋ ਦੋਸਤਾਂ ਲਈ ਹੀ ਨਹੀਂ ਨਵ-ਵਿਆਹੇ ਜੋੜਿਆਂ ਲਈ ਵੀ ਖਾਸ ਹੁੰਦਾ ਹੈ ਉਹ ਵੀ ਇਸ ਦਿਨ ਦਾ ਇੰਤਜ਼ਾਰ ਬਹੁਤ ਬੇਸਬਰੀ ਨਾਲ ਕਰਦੇ ਹਨ। 7 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਸਾਰੇ ਬਾਜ਼ਾਰਾਂ ਵਿਚ ਚਹਿਲ-ਪਹਿਲ ਰਹਿੰਦੀ ਹੈ। ਕਿਉਂਕਿ 7 ਫਰਵਰੀ ਤੋਂ ਹੀ ਰੋਜ਼ ਡੇ ਸ਼ੁਰੂ ਹੋ ਜਾਂਦਾ ਹੈ।
ਬਾਜ਼ਾਰਾਂ ਵਿਚ ਗਿਫ਼ਟ ਸ਼ਾਪ ਅਤੇ ਫੁੱਲਾਂ ਦੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਸਜੀਆਂ ਹੁੰਦੀਆਂ ਹਨ ਤੇ ਹਰ ਵਾਰ ਬਾਜ਼ਾਰਾਂ ਵਿਚ ਨਵੀਆਂ ਗਿਫਟ ਆਈਟਮਾਂਆਉਂਦੀਆਂ ਹਨ।
ਹਰ ਫੁੱਲ ਰੱਖਦਾ ਹੈ ਆਪਣਾ ਅਲਗ ਮਹੱਤਵ
ਹਰ ਫੁੱਲ ਆਪਣੇ-ਆਪ ਵਿਚ ਅਲਗ-ਅਲਗ ਮਹੱਤਵ ਅਤੇ ਭਾਵਨਾ ਰੱਖਦਾ ਹੈ। ਜਿਵੇਂ ਕਿ ਗੁਲਾਬੀ ਫੁੱਲ ਪਿਆਰ ਦਾ ਇਜ਼ਹਾਰ ਕਰਨ ਦੇ ਲਈ, ਓਰੇਂਜ ਫੁੱਲ ਦਿਲ ਦੇ ਕਰੀਬ ਰਹਿਣ ਵਾਲੇ ਦੋਸਤਾਂ ਦੇ ਲਈ, ਪੀਲਾ ਫੁੱਲ ਨਵੀਂ ਦੋਸਤੀ ਦੀ ਸ਼ੁਰੂਆਤ ਦੇ ਲਈ, ਕਾਲਾ ਫੁੱਲ ਤੁਹਾਡੇ ਨਾਲ ਪਿਆਰ ਨਹੀਂ, ਚਮੇਲੀ ਫੁੱਲ ਮੇਰਾ ਪਵਿੱਤਰ ਪ੍ਰੇਮ, ਗੁਲਾਬੀ ਗੁਲਾਬ ਦੋਸਤੀ ਭਰਿਆ ਪ੍ਰੇਮ, ਸਫੈਦ ਗੁਲਾਬ ਮਾਸੂਮੀਅਤ ਭਰਿਆ ਆਕਰਸ਼ਣ, ਲਾਲ ਟਿਊਲਿਪ ਤੁਸੀਂ ਪੂਰਨ ਪ੍ਰੇਮੀ ਹੋ, ਸਫੈਦ ਲਿਲੀ ਤੁਸੀਂ ਪਿਆਰੇ ਹੋ, ਪੀਲਾ ਲਿਲੀ ਧੰਨਵਾਦ, ਬੈਂਗਨੀ ਲਿਲਾਕ ਮੈਂ ਪਹਿਲੀ ਵਾਰ ਪਿਆਰ ਮਹਿਸੂਸ ਕੀਤਾ ਹੈ। ਇਸੇ ਤਰ੍ਹਾਂ ਹੀ ਹਰ ਫੁੱਲ ਦੂਸਰੇ ਤਕ ਤੁਹਾਡੇ ਦਿਲ ਦੀ ਗੱਲ ਕਹਿਣ ਵਿਚ ਆਪਣਾ ਅਲਗ ਮਹੱਤਵ ਅਤੇ ਭਾਵਨਾ ਰੱਖਦਾ ਹੈ। ਇਸੇ ਤਰ੍ਹਾਂ ਹੀ ਇਹ ਫੁੱਲ ਤੁਹਾਡੇ ਕੁਝ ਕਹੇ ਬਿਨਾਂ ਹੀ ਤੁਹਾਡੇ ਦਿਲ ਦੀ ਗੱਲ ਦੂਸਰੇ ਤੱਕ ਪਹੁੰਚਾ ਦਿੰਦੇ ਹਨ।

ਨੇ ਆਪਣੀ ਗੱਲ ਸ਼ੇਅਰ ਕੀਤੀ ।