ਨਜ਼ਰ ਕਮਜ਼ੋਰ ਹੋ ਚੁੱਕੀ ਹੈ, ਚਿਹਰੇ ਧੁੰਦਲੇ ਨਜ਼ਰ ਆਉਂਦੇ ਨੇ : ਮਿਲਖਾ ਸਿੰਘ

0
134

2014_3image_06_21_49898000009deepak01-llਜਲੰਧਰ, (ਪੁਨੀਤ)- ਵਿਸ਼ਵ ਓਲੰਪਿਕਸ ਵਿਚ 80 ਵਿਚੋਂ 76 ਵਾਰ ਜਿੱਤ ਦਾ ਸਵਾਦ ਚੱਖਣ ਵਾਲੇ ਫਲਾਇੰਗ ਸਿੱਖ ਮਿਲਖਾ ਸਿੰਘ ਕਹਿੰਦੇ ਹਨ ਕਿ 85 ਦੇ ਪੜਾਅ ਵਿਚ ਉਹ ਪਹੁੰਚ ਚੁੱਕੇ ਹਨ ਅਤੇ ਨਜ਼ਰ ਕਮਜ਼ੋਰ ਹੋ ਚੁੱਕੀ ਹੈ, ਹੁਣ ਉਨ੍ਹਾਂ ਨੂੰ ਚਿਹਰੇ ਧੁੰਦਲੇ ਨਜ਼ਰ ਆਉਂਦੇ ਹਨ ਪਰ ਮਨ ਵਿਚ ਖਵਾਹਿਸ਼ ਰਹਿੰਦੀ ਹੈ ਕਿ ਓਲੰਪਿਕਸ ਦੀ ਦੁਨੀਆ ਵਿਚ ਭਾਰਤ ਦਾ ਨਾਂ ਰੌਸ਼ਨ ਕਰਾਂ। ਉਨ੍ਹਾਂ ਦਾ ਕਹਿਣਾ ਹੈ ਕਿ ਓਲੰਪਿਕਸ ਦਾ ਮਤਲਬ ਸਿਰਫ ਖੇਡਣਾ ਹੀ ਨਹੀਂ ਬਲਕਿ ਦੂਜੇ ਦੇ ਨਾਲ ਮਿਲਣ-ਜੁਲਣ ਨਾਲ ਵੀ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੇ ਦੇਸ਼ਾਂ ਵਿਚ ਉਹ ਖੇਡਣ ਲਈ ਜਾਂਦੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ਨਹੀਂ ਆਉਂਦੀ ਪਰ ਇਸ ਦੇ ਬਾਵਜੂਦ ਉਹ ਇਕ-ਦੂਜੇ ਨਾਲ ਪ੍ਰੇਮ-ਭਾਵ ਨਾਲ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਸਰੀਰ ਦਾ ਫਿੱਟ ਹੋਣਾ ਬੇਹੱਦ ਲਾਜ਼ਮੀ ਹੈ। ਜਿੰਨਾ ਖਾਣਾ-ਪੀਣਾ ਜ਼ਰੂਰੀ ਹੈ ਓਨੀ ਹੀ ਕਸਰਤ ਵੀ ਜ਼ਰੂਰੀ ਹੈ।
ਭਾਗ ਮਿਲਖਾ ਭਾਗ ‘ਚ 90 ਫੀਸਦੀ ਸੱਚਾਈ: ਮੈਂ ਜਦ ਆਪਣੀ ਆਟੋ ਬਾਇਓਗ੍ਰਾਫੀ ਲਿਖੀ ਤਾਂ ਇਸ ਉਤੇ ਫਿਲਮ ਬਣਾਉਣ ਲਈ ਕਈ ਆਫਰ ਆਏ ਪਰ ਹਰ ਵਾਰ ਇਨਕਾਰ ਕਰ ਦਿਤਾ। ਇਸ ਤੋਂ ਬਾਅਦ ਪੁੱਤਰ ਨੇ ‘ਰੰਗ ਦੇ ਬਸੰਤੀ’ ਫਿਲਮ ਦੇਖਣ ਤੋਂ ਬਾਅਦ ਫਿਲਮ ਬਣਾਉਣ ਲਈ ਹਾਂ ਕਰ ਦਿਤੀ, ਜਿਸ ਤੋਂ ਬਾਅਦ ‘ਭਾਗ ਮਿਲਖਾ ਭਾਗ’ ਬਣੀ। ਮਿਲਖਾ ਕਹਿੰਦੇ ਹਨ ਕਿ ਇਸ ਫਿਲਮ ਵਿਚ 90 ਫੀਸਦੀ ਸੱਚਾਈ ਹੈ। ਇਸ ਫਿਲਮ ਲਈ ਉਨ੍ਹਾਂ ਨੇ ਸਿਰਫ 1 ਰੁਪਿਆ ਲਿਆ ਹੈ ਜੋ ਕਿ 1958 ਦਾ ਪੁਰਾਣਾ ਸਿੱਕਾ ਹੈ, ਜਿਸ ਨੂੰ ਉਨ੍ਹਾਂ ਨੇ ਘਰ ਵਿਚ ਫਰੇਮ ਕਰਵਾ ਕੇ ਰੱਖਿਆ ਹੈ। ਫਿਲਮ ਨਿਰਮਾਤਾਵਾਂ ਨੇ ਕਿਹਾ ਕਿ ਫਿਲਮ ਤੋਂ ਹੋਣ ਵਾਲੀ ਆਮਦਨੀ ਦਾ 10 ਫੀਸਦੀ ਹਿੱਸਾ ਉਨ੍ਹਾਂ ਨੂੰ ਦਿਤਾ ਜਾਵੇਗਾ ਪਰ 6 ਮਹੀਨਿਆਂ ਤੋਂ ਇਹੀ ਸੁਣਨ ਨੂੰ ਮਿਲ ਰਿਹਾ ਹੈ ਪਰ ਅਜੇ ਪੇਮੈਂਟ ਨਹੀਂ ਆਈ। ਫਿਲਮ ਤੋਂ ਬਾਅਦ 400 ਤੋਂ ਵੱਧ ਚਿੱਠੀਆਂ ਪ੍ਰਾਪਤ ਹੋਈਆਂ ਪਰ ਸਮੇਂ ਦੀ ਘਾਟ ਦੇ ਕਾਰਨ ਉਹ ਸਮਾਰੋਹਾਂ ਵਿਚ ਸ਼ਾਮਲ ਨਹੀਂ ਹੋ ਸਕੇ।
ਕ੍ਰਿਕਟ ਨੂੰ ਪਹਿਲ ਦੇਣੀ: ਮੌਜੂਦਾ ਸਮੇਂ ਵਿਚ ਕ੍ਰਿਕਟ ਨੂੰ ਬਹੁਤ ਵੱਧ ਪ੍ਰਮੁਖਤਾ ਦਿਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਬਾਕੀ ਖੇਡਾਂ ਦੇ ਪ੍ਰਤੀ ਉਨਾ ਰਿਸਪਾਂਸ ਦੇਖਣ ਨੂੰ ਨਹੀਂ ਮਿਲਦਾ ਜਿੰਨੀ ਜ਼ਰੂਰਤ ਹੈ। ਇਸ ਲਈ ਮੀਡੀਆ ਹੀ ਜ਼ਿੰਮੇਵਾਰ ਹੈ ਕਿਉਂਕਿ ਬਾਕੀ ਖੇਡਾਂ ਦੇ ਮੁਕਾਬਲੇ ਕ੍ਰਿਕਟ ਨੂੰ ਵੱਧ ਮਹੱਤਵ ਮੀਡੀਆ ਵਲੋਂ ਹੀ ਦਿਤਾ ਜਾਂਦਾ ਹੈ, ਜਿਸ ਦੇ ਚਲਦਿਆਂ ਲੋਕਾਂ ਦੇ ਕੋਲ ਕ੍ਰਿਕਟ ਦੇਖਣ ਦਾ ਹੀ ਬਦਲ ਬਾਕੀ ਰਹਿ ਜਾਂਦਾ ਹੈ।
ਸਚਿਨ ਨੂੰ ਮੰਤਰੀ ਬਣਾਉਣਾ ਚੰਗੀ ਗੱਲ: ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਖੇਡ ਮੰਤਰੀ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਜੇਕਰ ਕੋਈ ਖਿਡਾਰੀ ਖੇਡ ਮੰਤਰੀ ਬਣੇਗਾ ਤਾਂ ਉਹ ਦੇਸ਼ ਦੇ ਨੌਜਵਾਨਾਂ ਲਈ ਚੰਗਾ ਸੰਕੇਤ ਹੈ ਕਿਉਂਕਿ ਇਕ ਖਿਡਾਰੀ ਜੋ ਕਰ ਸਕਦਾ ਹੈ, ਉਹ ਨੇਤਾ ਨਹੀਂ ਕਰ ਸਕਦਾ।
ਰਾਹੁਲ, ਮੋਦੀ ਜਾਂ ਕੇਜਰੀਵਾਲ ਦੇ ਖਿਲਾਫ ਨਹੀਂ: ਆਉਣ ਵਾਲੀਆਂ ਚੋਣਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਨਾ ਤਾਂ ਰਾਹੁਲ ਦੇ ਖਿਲਾਫ ਹਨ ਨਾ ਹੀ ਮੋਦੀ ਤੇ ਨਾ ਹੀ ਕੇਜਰੀਵਾਲ ਦੇ ਖਿਲਾਫ ਹਨ। ਉਹ ਚਾਹੁੰਦੇ ਹਨ ਕਿ ਦੇਸ਼ ਦੀ ਵਾਗਡੋਰ ਅਜਿਹੇ ਹੱਥਾਂ ਵਿਚ ਆਵੇ ਜਿਸ ਨਾਲ ਦੇਸ਼ ਆਉਣ ਵਾਲੇ  ਸਮੇਂ ਵਿਚ ਤਰੱਕੀ ਦੇ ਰਾਹ ‘ਤੇ ਅੱਗੇ ਵਧੇ।

ਨੇ ਆਪਣੀ ਗੱਲ ਸ਼ੇਅਰ ਕੀਤੀ ।